ਜਦੋਂ ਇਸ ਮਾਡਲ ਲਈ ਸ਼ੈਫ ਬਣੇ ਕਿੰਗ ਖ਼ਾਨ, ਫੈਮਿਨਾ ਮਿਸ ਇੰਡਿਆ ਦੀ ਕੰਟੈਸਟੈਂਟ ਨਵਪ੍ਰੀਤ ਕੌਰ ਨੇ ਦੱਸਿਆ ਸ਼ਾਹਰੁਖ ਖ਼ਾਨ ਕਿੰਝ ਕਰਦੇ ਨੇ ਆਪਣੇ ਮਹਿਮਾਨਾਂ ਦੀ ਮੇਜ਼ਬਾਨੀ

ਬਾਲੀਵੁੱਡ ਦੇ ਕਿੰਗ ਖ਼ਾਨ ਯਾਨੀ ਕਿ ਸ਼ਾਹਰੁਖ ਖ਼ਾਨ ਆਪਣੀ ਐਕਟਿੰਗ ਦੇ ਨਾਲ-ਨਾਲ ਆਪਣੀ ਦਰਿਆਦਿਲੀ ਲਈ ਵੀ ਜਾਣੇ ਜਾਂਦੇ ਹਨ। ਹੁਣ ਤੱਕ ਕਈ ਬਾਲੀਵੁੱਡ ਸੈਲਬਸ ਨੇ ਉਨ੍ਹਾਂ ਨੂੰ ਇੱਕ ਚੰਗਾ ਪਾਰਟੀ ਹੋਸਟ ਦੱਸਿਆ ਹੈ। ਹੁਣ ਫੈਮਿਨਾ ਮਿਸ ਇੰਡਿਆ ਦੀ ਕੰਟੈਸਟੈਂਟ ਨਵਪ੍ਰੀਤ ਨੇ ਖੁਲਾਸਾ ਕੀਤਾ ਹੈ ਕਿ ਸ਼ਾਹਰੁਖ ਖ਼ਾਨ ਕਿੰਝ ਆਪਣੇ ਮਹਿਮਾਨਾਂ ਦਾ ਸਵਾਗਤ ਕਰਦੇ ਹਨ।

Written by  Pushp Raj   |  April 24th 2023 03:13 PM  |  Updated: April 24th 2023 03:17 PM

ਜਦੋਂ ਇਸ ਮਾਡਲ ਲਈ ਸ਼ੈਫ ਬਣੇ ਕਿੰਗ ਖ਼ਾਨ, ਫੈਮਿਨਾ ਮਿਸ ਇੰਡਿਆ ਦੀ ਕੰਟੈਸਟੈਂਟ ਨਵਪ੍ਰੀਤ ਕੌਰ ਨੇ ਦੱਸਿਆ ਸ਼ਾਹਰੁਖ ਖ਼ਾਨ ਕਿੰਝ ਕਰਦੇ ਨੇ ਆਪਣੇ ਮਹਿਮਾਨਾਂ ਦੀ ਮੇਜ਼ਬਾਨੀ

Navpreet Kaur Reveals how ShahRukh Khan host his Guests :  ਬਾਲੀਵੁੱਡ ਦੇ ਕਿੰਗ ਖ਼ਾਨ ਯਾਨੀ ਕਿ ਸ਼ਾਹਰੁਖ ਖ਼ਾਨ ਹਾਲ ਹੀ 'ਚ ਆਪਣੀ ਰਿਲੀਜ਼ ਹੋਈ ਫ਼ਿਲਮ 'ਪਠਾਨ' ਨੂੰ ਲੈ ਕੇ ਸੁਰਖੀਆਂ 'ਚ ਰਹੇ ਹਨ। ਸ਼ਾਹਰੁਖ ਖ਼ਾਨ ਦੇ ਘਰ ਮੰਨਤ ਦੀ ਗੱਲ ਕਰੀਏ ਤਾਂ ਕਿੰਗ ਖ਼ਾਨ ਦੇ ਫੈਨਜ਼ ਜਿਨ੍ਹਾਂ ਉਨ੍ਹਾਂ ਨੂੰ ਮਿਲਣ ਲਈ ਬੇਤਾਬ ਰਹਿੰਦੇ ਨੇ, ਉਨ੍ਹਾਂ ਹੀ ਉਹ ਕਿੰਗ ਖ਼ਾਨ ਦੇ ਆਲੀਸ਼ਾਨ ਘਰ ਮੰਨਤ ਨੂੰ ਵੇਖਣ ਲਈ ਉਤਸ਼ਾਹਿਤ ਰਹਿੰਦੇ ਹਨ। 

ਅਕਸਰ ਹੀ ਤੁਸੀਂ ਕਈ ਬਾਲੀਵੁੱਡ ਸੈਲਬਸ ਦੇ ਮੂੰਹੋਂ ਇਹ ਸੁਣਿਆ ਹੋਵੇਗਾ ਕਿ ਕਿੰਗ ਖ਼ਾਨ ਇੱਕ ਬਿਹਤਰੀਨ ਪਾਰਟੀ ਹੋਸਟ ਹਨ। ਇਸ ਗੱਲ ਦਾ ਖੁਲਾਸਾ ਖ਼ੁਦ ਸ਼ਾਹਰੁਖ ਦੀ ਪਤਨੀ ਗੌਰੀ ਖ਼ਾਨ ਨੇ ਵੀ ਇੱਕ ਇੰਟਰਵਿਊ ਦੇ ਦੌਰਾਨ ਕੀਤਾ ਸੀ, ਕਿ ਸ਼ਾਹਰੁਖ ਹਮੇਸ਼ਾ ਇਹ ਖਿਆਲ ਰੱਖਦੇ ਹਨ ਕਿ ਉਨ੍ਹਾਂ ਦੇ ਮਹਿਮਾਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ। 

ਕਿੰਗ ਖ਼ਾਨ ਦੇ ਪਰਿਵਾਰ ਨੂੰ ਮਿਲ ਕੇ ਬੇਹੱਦ ਖੁਸ਼ ਨਜ਼ਰ ਆਈ ਨਵਪ੍ਰੀਤ ਕੌਰ

ਖੈਰ ਸ਼ਾਹਰੁਖ ਖ਼ਾਨ ਨਾਲ ਉਨ੍ਹਾਂ ਦੇ ਘਰ ਮੰਨਤ 'ਚ ਮਹਿਮਾਨ ਬਣ ਕੇ ਸਮਾਂ ਬਤੀਤ ਕਰਨ ਦਾ ਮੌਕਾ ਬੇਹੱਦ ਘੱਟ ਲੋਕਾਂ ਨੂੰ ਮਿਲਦਾ ਹੈ। ਇਨ੍ਹਾਂ ਚੋਂ ਇੱਕ ਹੈ ਮਾਡਲ ਤੇ ਫੈਮਿਨਾ ਮਿਸ ਇੰਡਿਆ ਦੀ ਕੰਟੈਸਟੈਂਟ ਨਵਪ੍ਰੀਤ ਕੌਰ। ਨਵਪ੍ਰੀਤ ਕੌਰ ਨੇ ਹਾਲ ਹੀ 'ਚ ਆਪਣੇ ਅਧਿਕਾਰਿਤ ਇੰਸਟਾ ਪੋਸਟ 'ਚ ਕਿੰਗ ਖ਼ਾਨ ਵੱਲੋਂ ਮਹਿਮਾਨਾਂ ਦੀ ਮੇਜ਼ਬਾਨੀ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਗਿਆ ਹੈ। 

ਅਕਸਰ ਫੈਨਜ਼ ਇਹ ਜਾਨਣਾ ਚਾਹੁੰਦੇ ਹਨ ਕਿ ਕਿੰਗ ਖ਼ਾਨ ਘਰ 'ਚ ਕਿਵੇਂ ਰਹਿੰਦੇ ਹਨ, ਉਨ੍ਹਾਂ ਦਾ ਘਰ ਅੰਦਰੋਂ ਕਿਵੇਂ ਵਿਖਦਾ ਹੈ। ਫੈਨਜ਼ ਦੇ ਇਨ੍ਹਾਂ ਸਭ ਸਵਾਲਾਂ ਦਾ ਜਵਾਬ ਨਵਪ੍ਰੀਤ ਦੀ ਪੋਸਟ 'ਚ ਮਿਲਦਾ ਨਜ਼ਰ ਆਇਆ। ਮਾਡਲ ਨਵਪ੍ਰੀਤ ਕੌਰ ਨੇ ਆਪਣੀ ਪੋਸਟ 'ਚ ਦੱਸਿਆ ਹੈ ਕਿ ਉਹ ਸ਼ਾਹਰੁਖ ਖ਼ਾਨ  ਦੇ ਘਰ ਮਹਿਮਾਨ ਬਣ ਕੇ ਪਹੁੰਚੀ ਸੀ। ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ਨੇ ਇੰਟਰਵਿਊ 'ਚ ਕਈ ਵਾਰ ਦੱਸਿਆ ਹੈ ਕਿ ਉਹ ਔਰਤਾਂ ਦੀ ਇੱਜ਼ਤ ਕਰਦੇ ਹਨ ਅਤੇ ਇਹੀ ਕਾਰਨ ਹੈ ਕਿ ਲੜਕੀਆਂ ਉਨ੍ਹਾਂ ਨੂੰ ਪਿਆਰ ਕਰਦੀਆਂ ਹਨ। ਅਸਲ 'ਚ ਅਜਿਹਾ ਹੀ ਹੈ ਕਿਉਂਕਿ ਨਵਪ੍ਰੀਤ ਕੌਰ ਨੇ ਆਪਣੀ ਪੋਸਟ 'ਚ ਸ਼ਾਹਰੁਖ ਦੀ ਕਾਫੀ ਤਾਰੀਫ ਕੀਤੀ ਹੈ।

ਜਦੋਂ ਨਵਪ੍ਰੀਤ ਕੌਰ ਲਈ ਸ਼ਾਹਰੁਖ ਖ਼ਾਨ ਬਣੇ  ਸ਼ੈਫ 

ਨਵਪ੍ਰੀਤ ਕੌਰ, ਜੋ ਕਿ ਫੈਮਿਨਾ ਮਿਸ ਇੰਡੀਆ ਪ੍ਰਤਿਭਾਗੀ ਰਹਿ ਚੁੱਕੀ ਹੈ , ਉਨ੍ਹਾਂ  ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਉਂਟ ਤੋਂ ਸ਼ਾਹਰੁਖ ਖ਼ਾਨ ਅਤੇ ਉਨ੍ਹਾਂ ਦੇ ਪਰਿਵਾਰ ਦੀ ਬਹੁਤ ਤਾਰੀਫ ਕੀਤੀ ਹੈ। ਨਵਪ੍ਰੀਤ ਕੌਨ ਨੇ ਆਪਣੀ ਪੋਸਟ 'ਚ ਦੱਸਿਆ ਕਿ ਉਹ ਸ਼ਾਹਰੁਖ ਦੇ ਘਰ ਮੰਨਤ ਦਾ ਆਪਣਾ ਅਨੁਭਵ ਕਿਸੇ ਨਾਲ ਸਾਂਝਾ ਨਹੀਂ ਕਰਨਾ ਚਾਹੁੰਦੀ ਸੀ, ਕਿਉਂਕਿ ਉਸ ਨੇ ਖ਼ੁਦ ਨਾਲ ਵਾਅਦਾ ਕੀਤਾ ਸੀ ਤੇ ਇਹ ਉਸ ਦੇ ਲਈ ਬੇਹੱਦ ਕੀਮਤੀ ਯਾਦਗਾਰ ਹੈ, ਪਰ ਬਾਅਦ 'ਚ ਉਸ ਨੂੰ ਲੱਗਾ ਕਿ ਦੁਨੀਆ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸ਼ਾਹਰੁਖ ਖ਼ਾਨ ਕਿਹੋ ਜਿਹੇ ਵਿਅਕਤੀ ਹਨ ਅਤੇ ਉਹ ਆਪਣੇ ਮਹਿਮਾਨਾਂ ਨਾਲ ਕਿਹੋ ਜਿਹਾ ਵਿਵਹਾਰ ਕਰਦੇ ਹਨ। ਨਵਪ੍ਰੀਤ ਨੇ ਆਪਣੀ ਪੋਸਟ 'ਚ ਦੱਸਿਆ ਕਿ ਸ਼ਾਹਰੁਖ ਖ਼ਾਨ ਨੇ ਉਨ੍ਹਾਂ ਲਈ ਪੀਜ਼ਾ ਵੀ ਬਣਾਇਆ ਸੀ। ਕਿਉਂਕਿ 'ਕੁਛ ਪੰਜਾਬੀ ਸ਼ਾਕਾਹਾਰੀ ਵੀ ਹੁੰਦੇ ਹਨ।' 

 

ਸ਼ਾਹਰੁਖ ਦੇ ਘਰ ਨਵਪ੍ਰੀਤ ਨੂੰ ਮਿਲਿਆ ਨਵਾਂ ਦੋਸਤ 

ਨਵਪ੍ਰੀਤ ਕੌਰ ਨੇ ਆਪਣੀ ਪੋਸਟ ਵਿੱਚ ਅੱਗੇ ਕਿਹਾ ਕਿ ਉਹ ਖੁਸ਼ਕਿਸਮਤ ਹੈ ਕਿ ਉਸ ਨੂੰ ਸ਼ਾਹਰੁਖ ਦੇ ਪਰਿਵਾਰ ਅਤੇ ਉਨ੍ਹਾਂ ਦੀ ਮੈਨੇਜਰ ਪੂਜਾ ਡਡਲਾਨੀ ਨਾਲ ਖਾਣੇ ਦੇ ਮੇਜ਼ 'ਤੇ ਸਮਾਂ ਬਿਤਾਉਣ ਲਈ ਸਮਾਂ ਮਿਲ ਸਕਿਆ। ਇਹ ਇੱਕ ਸੁਪਨਾ ਸਾਕਾਰ ਹੋਣ ਵਰਗਾ ਸੀ। 

ਨਵਪ੍ਰੀਤ ਨੇ ਦੱਸਿਆ ਕਿ ਸ਼ਾਹਰੁਖ ਖ਼ਾਨ ਨੇ ਉਸ ਨਾਲ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ ਉਹ ਕਿਸੇ ਟ੍ਰੀਟ ਤੋਂ ਘੱਟ ਨਹੀਂ ਸੀ। ਇੰਨਾ ਹੀ ਨਹੀਂ ਨਵਪ੍ਰੀਤ ਨੇ ਉੱਥੇ ਅਬਰਾਮ ਨਾਲ ਚੰਗੀ ਦੋਸਤੀ ਵੀ ਕਰ ਲਈ ਹੈ। ਦੂਜੇ ਪਾਸੇ ਆਪਣੇ ਐਂਗ੍ਰੀਮੈਨ  ਲੁੱਕ ਲਈ ਜਾਣੇ ਜਾਂਦੇ ਆਰੀਅਨ ਖ਼ਾਨ ਬਾਰੇ ਦੱਸਦੇ ਹੋਏ ਨਵਪ੍ਰੀਤ ਨੇ ਕਿਹਾ ਕਿ ਆਰੀਅਨ ਇੱਕ ਸਵੀਟਹਾਰਟ ਹੈ। ਗੌਰੀ ਖ਼ਾਨ ਤੇ ਸੁਹਾਨਾ ਖ਼ਾਨ ਬੇਹੱਦ ਖੂਬਸੂਰਤ ਹਨ।  ਜਦੋਂ ਨਵਪ੍ਰੀਤ ਮੰਨਤ ਤੋਂ ਜਾਣ ਲੱਗੀ ਤਾਂ ਸ਼ਾਹਰੁਖ ਖ਼ਾਨ ਉਸ ਨੂੰ ਖ਼ੁਦ ਉਸ ਦੀ ਕੈਬ ਤੱਕ ਵਿਦਾ ਕਰਨ ਲਈ ਬਾਹਰ ਆਏ। 

ਹੋਰ ਪੜ੍ਹੋ: Neeru Bajwa: ਨੀਰੂ ਬਾਜਵਾ ਤੇ ਰੁਬੀਨਾ ਬਾਜਵਾ ਦੀ ਜੋੜੀ ਲੈ ਕੇ ਆ ਰਹੀ ਹੈ ਨਵੀਂ ਫ਼ਿਲਮ ਬੂਹੇ-ਬਾਰੀਆਂ', ਜਾਣੋ ਕਦੋਂ ਰਿਲੀਜ਼ ਹੋਵੇਗੀ ਫ਼ਿਲਮ

ਨਵਪ੍ਰੀਤ ਨੇ ਕਿਹਾ ਨਿਮਰਤਾ ਇੱਕ ਸਫਲ ਵਿਅਕਤੀ ਦੀ ਪਛਾਣ 

ਨਵਪ੍ਰੀਤ ਕੌਰ ਨੇ ਕਿਹਾ ਕਿ ਇਹ ਉਸ ਦੇ ਲਈ ਕਿਸੇ ਵੱਡੇ ਸੁਪਨੇ ਦੇ ਸਾਕਾਰ ਹੋਣ ਵਰਗਾ ਹੈ। ਇੱਕ ਅਦਾਕਾਰ ਜਿਸ ਨੇ ਦੁਨੀਆ ਭਰ 'ਚ ਨਾਮ ਕਮਾਇਆ ਉਹ ਬੇਹੱਦ ਡਾਊਨ ਟੂ ਅਰਥ ਹੈ। ਸਾਨੂੰ ਉਨ੍ਹਾਂ ਦੇ ਵਿਵਹਾਰ ਤੋਂ ਇਹ ਸਿੱਖਣਾ ਚਾਹੀਦਾ ਹੈ ਕਿ ਤੁਸੀਂ ਕਿੰਨੇ ਵੀ ਕਾਮਯਾਬ ਕਿਉਂ ਨਾਂ ਹੋ ਜਾਵੋ ਕਦੇ ਵੀ ਖ਼ੁਦ 'ਚ ਹੰਕਾਰ ਨਾਂ ਆਉਣ ਦਿਓ। ਇਹ ਇੱਕ ਨਿਮਰ ਸੁਭਾਅ ਤੇ ਸਫਲ ਵਿਅਕਤੀ ਦੀ ਪਛਾਣ ਹੈ। ਨਵਪ੍ਰੀਤ ਦੀ ਇਸ ਪੋਸਟ ਨੂੰ ਕਿੰਗ ਖ਼ਾਨ ਦੇ ਫੈਨਜ਼ ਬੇਹੱਦ ਪਸੰਦ ਕਰ ਰਹੇ ਹਨ ਤੇ ਉਸ ਨੂੰ ਖੁਸ਼ਕਿਸਮਤ ਦੱਸ ਰਹੇ ਹਨ। 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network