Holi Memes: ਸੋਸ਼ਲ ਮੀਡੀਆ ਉੱਤੇ ਛਾਏ ਹੋਲੀ ਵਾਲੇ ਮੀਮਜ਼, ਤੁਸੀਂ ਵੀ ਹੱਸ-ਹੱਸ ਹੋ ਜਾਵੋਗੇ ਦੂਹਰੇ

Reported by: PTC Punjabi Desk | Edited by: Entertainment Desk  |  March 06th 2023 03:55 PM |  Updated: March 06th 2023 06:24 PM

Holi Memes: ਸੋਸ਼ਲ ਮੀਡੀਆ ਉੱਤੇ ਛਾਏ ਹੋਲੀ ਵਾਲੇ ਮੀਮਜ਼, ਤੁਸੀਂ ਵੀ ਹੱਸ-ਹੱਸ ਹੋ ਜਾਵੋਗੇ ਦੂਹਰੇ

ਭਾਰਤ ਵਿੱਚ ਹੋਲੀ ਦਾ ਤਿਉਹਾਰ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਸਾਲ 8 ਮਾਰਚ ਯਾਨੀਕਿ ਬੁੱਧਵਾਰ ਵਾਲੇ ਦਿਨ ਲੋਕ ਹੋਲੀ ਦਾ ਤਿਉਹਾਰ ਮਨਾਉਣਗੇ। ਬਾਜ਼ਾਰਾਂ ਵਿੱਚ ਹੋਲੀ ਦੀਆਂ ਰੌਣਕਾਂ ਸ਼ੁਰੂ ਵੀ ਹੋ ਗਈਆਂ ਹਨ। ਇਸ ਦੌਰਾਨ ਹੋਲੀ ਦੇ ਤਿਉਹਾਰ ਦੇ ਆਉਣ ਤੋਂ ਪਹਿਲਾਂ ਹੀ ਟਵਿੱਟਰ 'ਤੇ #Happy Holi  ਟ੍ਰੈਂਡ ਕਰਨ ਲੱਗ ਪਿਆ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਮੀਮਜ਼ ਦਾ ਹੜ੍ਹ ਆਇਆ ਪਿਆ ਹੈ।

'ਬੁਰਾ ਨਾ ਮਾਨੋ ਹੋਲੀ ਹੈ' ਕਹਿਣ ਦਾ ਸਮਾਂ ਆ ਗਿਆ ਹੈ। ਰੰਗਾਂ ਦਾ ਤਿਉਹਾਰ ਨੇੜੇ ਹੈ, ਜਿਸ ਦੀਆਂ ਤਿਆਰੀਆਂ ਵੀ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। 8 ਮਾਰਚ ਨੂੰ, ਰੰਗਾਂ ਦਾ ਤਿਉਹਾਰ ਪੂਰੇ ਭਾਰਤ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਵੇਗਾ। ਹੋਲੀ ਦਾ ਤਿਉਹਾਰ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਨੂੰ ਦਰਸਾਉਣ ਲਈ ਮਨਾਇਆ ਜਾਂਦਾ ਹੈ ਅਤੇ ਇਸ ਨੂੰ ਬਸੰਤ ਦੀ ਸ਼ੁਰੂਆਤ ਵੀ ਮੰਨਿਆ ਜਾਂਦਾ ਹੈ। 

ਇਸ ਦੇ ਨਾਲ ਹੀ ਹੋਲੀ ਦਾ ਤਿਉਹਾਰ ਆਉਣ ਤੋਂ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਹੋਲੀ ਨੂੰ ਲੈ ਕੇ ਕਈ ਤਰ੍ਹਾਂ ਦੇ ਮੀਮਜ਼ ਵਾਇਰਲ ਹੋ ਰਹੇ ਹਨ। ਟਵਿੱਟਰ 'ਤੇ ਮੀਮਜ਼ ਸ਼ੇਅਰ ਕਰਦੇ ਹੋਏ ਲੋਕ ਇੱਕ-ਦੂਜੇ ਤੋਂ ਪੁੱਛ ਰਹੇ ਹਨ, 'ਹੋਲੀ ਕਦੋਂ ਹੈ?'। ਆਓ ਦੇਖਦੇ ਹਾਂ ਕੁਝ ਮਜ਼ੇਦਾਰ ਵਾਇਰਲ ਹੋ ਰਹੇ ਮੀਮਜ਼ ਨੂੰ, ਜਿਸ ਨੂੰ ਦੇਖ ਕੇ ਤੁਸੀਂ ਵੀ ਹੱਸ-ਹੱਸ ਕੇ ਲੋਟ-ਪੋਟ ਜਾਵੋਗੇ। 

ਸ਼ੋਲੇ ਫ਼ਿਲਮ ਦਾ ਇੱਕ ਸੀਨ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਗੱਬਰ ਪੁੱਛ ਰਿਹਾ ਹੈ ਕਿ ਹੋਲੀ ਕਬ ਹੈ। 

ਬਹੁਤ ਸਾਰੇ ਲੋਕ ਹੋਲੀ ਦੀ ਤਾਰੀਖ ਨੂੰ ਲੈ ਕੇ ਭੰਬਲਭੂਸੇ ਵਿੱਚ ਹਨ। ਕੁਝ ਕਹਿ ਰਹੇ ਹਨ ਕਿ ਹੋਲੀ 7 ਮਾਰਚ ਨੂੰ ਹੈ, ਜਦਕਿ ਕੁਝ 8 ਮਾਰਚ ਨੂੰ ਹੋਲੀ ਮਨਾਉਣ ਦੀ ਗੱਲ ਕਰ ਰਹੇ ਹਨ। ਜਿਸ ਕਰਕੇ ਸੋਸ਼ਲ ਮੀਡੀਆ 'ਤੇ ਹੋਲੀ ਨੂੰ ਵਾਲੇ ਮੀਮਜ਼ ਖੂਬ ਵਾਇਰਲ ਹੋ ਰਹੇ ਹਨ। 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network