ਕਰਣ ਦਿਓਲ ਦੇ ਵਿਆਹ ‘ਚ ਦਾਦੇ ਧਰਮਿੰਦਰ ਨੇ ਪਾਇਆ ਭੰਗੜਾ, ਚਾਚੇ ਅਤੇ ਹੋਰ ਰਿਸ਼ਤੇਦਾਰਾਂ ਨੇ ਵੀ ਲਾਈਆਂ ਰੌਣਕਾਂ
ਸੰਨੀ ਦਿਓਲ ਦੇ ਪੁੱਤਰ ਕਰਣ ਦਿਓਲ ਦਾ ਬੀਤੇ ਦਿਨ ਵਿਆਹ ਹੋ ਗਿਆ । ਇਸ ਵਿਆਹ ਸਮਾਗਮ ਦੀਆਂ ਰੌਣਕਾਂ ਵੇਖਦਿਆਂ ਹੀ ਬਣਦੀਆਂ ਸਨ। ਕਿਉਂਕਿ ਸੰਨੀ ਦਿਓਲ ਹੋਰਾਂ ਦੇ ਵਿਆਹ ਤੋਂ ਬਾਅਦ ਤੋਂ ਬਾਅਦ ਇਹ ਪਹਿਲਾ ਵਿਆਹ ਸੀ ।
ਕਰਣ ਦਿਓਲ ਦੇ ਵਿਆਹ ‘ਚ ਦਾਦੇ ਧਰਮਿੰਦਰ ਨੇ ਪਾਇਆ ਭੰਗੜਾ, ਚਾਚੇ ਅਤੇ ਹੋਰ ਰਿਸ਼ਤੇਦਾਰਾਂ ਨੇ ਵੀ ਲਾਈਆਂ ਰੌਣਕਾਂ
ਸੰਨੀ ਦਿਓਲ (Sunny Deol) ਦੇ ਪੁੱਤਰ ਕਰਣ ਦਿਓਲ (Karan Deol Wedding) ਦਾ ਬੀਤੇ ਦਿਨ ਵਿਆਹ ਹੋ ਗਿਆ । ਇਸ ਵਿਆਹ ਸਮਾਗਮ ਦੀਆਂ ਰੌਣਕਾਂ ਵੇਖਦਿਆਂ ਹੀ ਬਣਦੀਆਂ ਸਨ। ਕਿਉਂਕਿ ਸੰਨੀ ਦਿਓਲ ਹੋਰਾਂ ਦੇ ਵਿਆਹ ਤੋਂ ਬਾਅਦ ਤੋਂ ਬਾਅਦ ਇਹ ਪਹਿਲਾ ਵਿਆਹ ਸੀ । ਜਿਸ ਨੂੰ ਲੈ ਕੇ ਪੂਰਾ ਪਰਿਵਾਰ ਪੱਬਾਂ ਭਾਰ ਹੈ । ਇਸ ਵਿਆਹ ਦੇ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ ।

ਹੋਰ ਪੜ੍ਹੋ : ਬਾਲੀਵੁੱਡ ਗਾਇਕਾ ਅਸੀਸ ਕੌਰ ਗੋਲਡੀ ਸੋਹੇਲ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝੀ, ਤਸਵੀਰਾਂ ਹੋ ਰਹੀਆਂ ਵਾਇਰਲ
ਦਾਦੇ ਧਰਮਿੰਦਰ ਨੇ ਢੋਲ ਦੀ ਥਾਪ ‘ਤੇ ਭੰਗੜਾ ਪਾਇਆ
ਕਰਣ ਦਿਓਲ ਦੇ ਦਾਦੇ ਧਰਮਿੰਦਰ ਦਿਓਲ ਚੀ ਪੋਤੇ ਦੇ ਵਿਆਹ ਨੂੰ ਲੈ ਕੇ ਪੱਬਾਂ ਭਾਰ ਸਨ । ਉਨ੍ਹਾਂ ਨੇ ਢੋਲ ਦੀ ਥਾਪ ‘ਤੇ ਪੂਰੇ ਜੋਸ਼ ਦੇ ਨਾਲ ਡਾਂਸ ਕੀਤਾ । ਇਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਧਰਮਿੰਦਰ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ ।

ਇਸ ਤੋਂ ਇਲਾਵਾ ਇੱਕ ਹੋਰ ਵੀਡੀਓ ਵੀ ਸਾਹਮਣੇ ਆਇਆ ਹੈ । ਜਿਸ ‘ਚ ਬੌਬੀ ਦਿਓਲ ਆਪਣੇ ਪਿਤਾ ਨੂੰ ਡਾਂਸ ਕਰਦੇ ਹੋਏ ਵੇਖ ਕੇ ਖੁਸ਼ ਹੁੰਦੇ ਹੋਏ ਨਜ਼ਰ ਆ ਰਹੇ ਹਨ ।

ਸੰਨੀ ਦਿਓਲ ਕਰਣ ਨੂੰ ਸੰਭਾਲਦੇ ਨਜ਼ਰ ਆਏ
ਸੰਨੀ ਦਿਓਲ ਆਪਣੇ ਬੇਟੇ ਕਰਣ ਨੂੰ ਇਸ ਖ਼ਾਸ ਮੌਕੇ ‘ਤੇ ਦੋਸਤਾਂ ਵਾਂਗ ਸੰਭਾਲਦੇ ਨਜ਼ਰ ਆਏ । ਸੰਨੀ ਦਿਓਲ ਬੇਟੇ ਨੂੰ ਦੋਸਤਾਂ ਵਾਂਗ ਫੇਰਿਆਂ ਵਾਲੀ ਜਗ੍ਹਾ ‘ਤੇ ਲਿਜਾਂਦੇ ਹੋਏ ਦਿਖਾਈ ਦਿੱਤੇ ।ਇਸ ਤੋਂ ਇਲਾਵਾ ਬੌਬੀ ਦਿਓਲ ਵੀ ਭਤੀਜੇ ਦੇ ਵਿਆਹ ਨੂੰ ਲੈ ਕੇ ਪੱਬਾਂ ਭਾਰ ਸਨ । ਉਨ੍ਹਾਂ ਦਾ ਚਾਅ ਵੀ ਵੇਖਦਿਆਂ ਹੀ ਬਣ ਰਿਹਾ ਸੀ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
