ਕਰਣ ਦਿਓਲ ਦੇ ਵਿਆਹ ਦੀਆਂ ਰੌਣਕਾਂ, ਦਾਦੇ ਧਰਮਿੰਦਰ ਅਤੇ ਪਿਤਾ ਸੰਨੀ ਦਿਓਲ ਨੇ ਕੀਤਾ ਡਾਂਸ, ਵੇਖੋ ਵੀਡੀਓਜ਼
ਕਰਣ ਦਿਓਲ ਦੇ ਵਿਆਹ ਦੀਆਂ ਰੌਣਕਾਂ ਹਰ ਪਾਸੇ ਵੇਖਣ ਨੂੰ ਮਿਲ ਰਹੀਆਂ ਹਨ । ਹੁਣ ਦਾਦਾ ਧਰਮਿੰਦਰ ਵੀ ਕਰਣ ਦਿਓਲ ਦੇ ਵਿਆਹ ‘ਚ ਸ਼ਾਮਿਲ ਹੋ ਚੁੱਕਿਆ ਹੈ ਅਤੇ ਦਾਦੇ ਦਾ ਚਾਅ ਦੂਣਾ ਹੋ ਚੁੱਕਿਆ ਹੈ । ਧਰਮਿੰਦਰ ਅਤੇ ਸੰਨੀ ਦਿਓਲ ਦੇ ਕੁਝ ਵੀਡੀਓਜ਼ ਵਾਇਰਲ ਹੋ ਰਹੇ ਹਨ ।
ਕਰਣ ਦਿਓਲ ਦੇ ਵਿਆਹ ਦੀਆਂ ਰੌਣਕਾਂ, ਦਾਦੇ ਧਰਮਿੰਦਰ ਅਤੇ ਪਿਤਾ ਸੰਨੀ ਦਿਓਲ ਨੇ ਕੀਤਾ ਡਾਂਸ, ਵੇਖੋ ਵੀਡੀਓਜ਼
ਕਰਣ ਦਿਓਲ (Karan Deol) ਦੇ ਵਿਆਹ (Wedding) ਦੀਆਂ ਰੌਣਕਾਂ ਹਰ ਪਾਸੇ ਵੇਖਣ ਨੂੰ ਮਿਲ ਰਹੀਆਂ ਹਨ । ਹੁਣ ਦਾਦਾ ਧਰਮਿੰਦਰ ਵੀ ਕਰਣ ਦਿਓਲ ਦੇ ਵਿਆਹ ‘ਚ ਸ਼ਾਮਿਲ ਹੋ ਚੁੱਕਿਆ ਹੈ ਅਤੇ ਦਾਦੇ ਦਾ ਚਾਅ ਦੂਣਾ ਹੋ ਚੁੱਕਿਆ ਹੈ । ਧਰਮਿੰਦਰ ਅਤੇ ਸੰਨੀ ਦਿਓਲ ਦੇ ਕੁਝ ਵੀਡੀਓਜ਼ ਵਾਇਰਲ ਹੋ ਰਹੇ ਹਨ । ਜਿਸ ‘ਚ ਦੋਵੇਂ ਜਣੇ ਕਰਣ ਦੇ ਵਿਆਹ ‘ਚ ਖੂਬ ਡਾਂਸ ਕਰ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੇ ਹਨ ।

ਹੋਰ ਪੜ੍ਹੋ : ਅਦਾਕਾਰਾ ਹਿਮਾਨੀ ਸ਼ਿਵਪੁਰੀ ਨੇ ਦਿਖਾਈ ਮਸੂਰੀ ਸਥਿਤ ਆਪਣੇ ਪੁਰਾਣੇ ਘਰ ਦੀ ਝਲਕ, ਖੂਬਸੂਰਤ ਪਹਾੜੀਆਂ ‘ਚ ਬਣਿਆ ਹੈ ਅਦਾਕਾਰਾ ਦਾ ਘਰ
ਧਰਮਿੰਦਰ ਨੇ ਯਮਲਾ ਪਗਲਾ ਦੀਵਾਨਾ ‘ਤੇ ਕੀਤਾ ਡਾਂਸ
ਇੱਕ ਵੀਡੀਓ ‘ਚ ਧਰਮਿੰਦਰ ਯਮਲਾ ਪਗਲਾ ਦੀਵਾਨਾ ਗੀਤ ‘ਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਉਨ੍ਹਾਂ ਦਾ ਪੋਤਾ ਕਰਣ ਦਿਓਲ ਵੀ ਉਨ੍ਹਾਂ ਦੇ ਪਿੱਛੇ ਨਜ਼ਰ ਆ ਰਿਹਾ ਹੈ ।

ਇਸ ਤੋਂ ਇਲਾਵਾ ਸੰਨੀ ਦਿਓਲ ਨੇ ਵੀ ਆਪਣੀ ਫ਼ਿਲਮ ‘ਗਦਰ’ ਦੇ ਗੀਤ ‘ਤੇ ਉਸੇ ਡਰੈੱਸ ‘ਚ ਡਾਂਸ ਕੀਤਾ । ਇਸ ਵੀਡੀਓਜ਼ ਨੂੰ ਵੀ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ।ਸੰਨੀ ਦਿਓਲ ਦੇ ਨਾਲ ਕੁਝ ਮਹਿਲਾ ਰਿਸ਼ਤੇਦਾਰ ਵੀ ਡਾਂਸ ਕਰਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ ।

ਕੱਲ੍ਹ ਨੂੰ ਕਰਣ ਅਤੇ ਦ੍ਰਿਸ਼ਾ ਲੈਣਗੇ ਫੇਰੇ
ਕੱਲ੍ਹ ਨੂੰ ਦ੍ਰਿਸ਼ਾ ਅਤੇ ਕਰਣ ਦਿਓਲ ਵਿਆਹ ਦੇ ਬੰਧਨ ‘ਚ ਬੱਝ ਜਾਣਗੇ । ਇਸ ਤੋਂ ਪਹਿਲਾਂ ਜੋੜੀ ਦੇ ਘਰ ਖੂਬ ਰੌਣਕਾਂ ਲੱਗੀਆਂ ਹੋਈਆਂ ਹਨ ਅਤੇ ਪੂਰਾ ਦਿਓਲ ਪਰਿਵਾਰ ਖੁਸ਼ੀ ‘ਚ ਖੀਵਾ ਹੋਇਆ ਨਜ਼ਰ ਆ ਰਿਹਾ ਹੈ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
