ਕਰਣ ਦਿਓਲ ਅਤੇ ਦ੍ਰਿਸ਼ਾ ਅਚਾਰੀਆ ਦੀ ਪ੍ਰੀ-ਵੈਡਿੰਗ ਸੈਲੀਬ੍ਰੇਸ਼ਨ ਦਾ ਵੀਡੀਓ ਆਇਆ ਸਾਹਮਣੇ, ਜੋੜੀ ਨੇ ਕੇਕ ਕੱਟ ਕੇ ਮਨਾਇਆ ਜਸ਼ਨ

ਕਰਣ ਦਿਓਲ ਅਤੇ ਦ੍ਰਿਸ਼ਾ ਅਚਾਰੀਆ ਦੀ ਪ੍ਰੀ-ਵੈਡਿੰਗ ਦਾ ਜਸ਼ਨ ਸ਼ੁਰੂ ਹੋ ਚੁੱਕਿਆ ਹੈ । ਜਿਸ ਦੇ ਹੁਣ ਤੱਕ ਕਈ ਵੀਡੀਓ ਸਾਹਮਣੇ ਆ ਚੁੱਕੇ ਹਨ । ਹੁਣ ਇਸ ਜੋੜੀ ਦਾ ਨਵਾਂ ਵੀਡੀਓ ਸਾਹਮਣੇ ਆਇਆ ਹੈ । ਜਿਸ ‘ਚ ਇਹ ਜੋੜੀ ਕੇਕ ਕੱਟ ਕੇ ਜਸ਼ਨ ਮਨਾਉਂਦੀ ਹੋਈ ਨਜ਼ਰ ਆ ਰਹੀ ਹੈ ।

Written by  Shaminder   |  June 14th 2023 10:25 AM  |  Updated: June 14th 2023 03:31 PM

ਕਰਣ ਦਿਓਲ ਅਤੇ ਦ੍ਰਿਸ਼ਾ ਅਚਾਰੀਆ ਦੀ ਪ੍ਰੀ-ਵੈਡਿੰਗ ਸੈਲੀਬ੍ਰੇਸ਼ਨ ਦਾ ਵੀਡੀਓ ਆਇਆ ਸਾਹਮਣੇ, ਜੋੜੀ ਨੇ ਕੇਕ ਕੱਟ ਕੇ ਮਨਾਇਆ ਜਸ਼ਨ

ਕਰਣ ਦਿਓਲ (Karan Deol) ਅਤੇ ਦ੍ਰਿਸ਼ਾ ਅਚਾਰੀਆ (Drisha Acharya) ਦੀ ਪ੍ਰੀ-ਵੈਡਿੰਗ (Pre Wedding Celebration) ਦਾ ਜਸ਼ਨ ਸ਼ੁਰੂ ਹੋ ਚੁੱਕਿਆ ਹੈ । ਜਿਸ ਦੇ ਹੁਣ ਤੱਕ ਕਈ ਵੀਡੀਓ ਸਾਹਮਣੇ ਆ ਚੁੱਕੇ ਹਨ । ਹੁਣ ਇਸ ਜੋੜੀ ਦਾ ਨਵਾਂ ਵੀਡੀਓ ਸਾਹਮਣੇ ਆਇਆ ਹੈ । ਜਿਸ ‘ਚ ਇਹ ਜੋੜੀ ਕੇਕ ਕੱਟ ਕੇ ਜਸ਼ਨ ਮਨਾਉਂਦੀ ਹੋਈ ਨਜ਼ਰ ਆ ਰਹੀ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਰਣ ਦ੍ਰਿਸ਼ਾ ਨੂੰ ਕੇਕ ਖੁਆਉਂਦਾ ਹੋਇਆ ਦਿਖਾਈ ਦੇ ਰਿਹਾ ਹੈ ।

ਹੋਰ ਪੜ੍ਹੋ : ਹਾਲੀਵੁੱਡ ਰੈਪਰ ਸਟੈਫਲੋਨ ਡੌਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਈ ਨਤਮਸਤਕ, ਵੀਡੀਓ ਹੋ ਰਿਹਾ ਵਾਇਰਲ

ਕਰਣ ਨੇ ਨੀਲੇ ਰੰਗ ਦਾ ਕੁੜਤਾ ਪਾਇਆ ਹੋਇਆ ਹੈ । ਜਦੋਂਕਿ ਦ੍ਰਿਸ਼ਾ ਪੀਲੇ ਰੰਗ ਦੀ ਸਾੜ੍ਹੀ ‘ਚ ਦਿਖਾਈ ਦੇ ਰਹੀ ਹੈ । ਦੋਵੇਂ ਇੱਕ ਦੂਜੇ ਦੇ ਮੂੰਹ ‘ਚ ਕੇਕ ਪਾ ਰਹੇ ਹਨ । ਸੋਸ਼ਲ ਮੀਡੀਆ ‘ਤੇ ਦੋਵਾਂ ਨੂੰ ਵਧਾਈਆਂ ਮਿਲ ਰਹੀਆਂ ਹਨ ।

 

ਸੰਨੀ ਦਿਓਲ ਦਾ ਵੀ ਵੀਡੀਓ ਹੋਇਆ ਸੀ ਵਾਇਰਲ 

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸੰਨੀ ਦਿਓਲ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ । ਜਿਸ ‘ਚ ਉਹ ਪੰਜਾਬੀ ਗੀਤਾਂ ‘ਤੇ ਭੰਗੜਾ ਪਾਉਂਦੇ ਹੋਏ ਨਜ਼ਰ ਆਏ ਸਨ ।ਇਸ ਦੇ ਨਾਲ ਹੀ ਸੰਨੀ ਦਿਓਲ ਨੇ ਬੌਬੀ ਅਤੇ ਅਭੈ ਦਿਓਲ ਦੇ ਨਾਲ ਵੀ ਪੋਜ਼ ਦਿੱਤੇ ਸਨ ।

ਧਰਮਿੰਦਰ ਵਿਆਹ ਦੀਆਂ ਰਸਮਾਂ ‘ਚ ਨਹੀਂ ਹੋਣਗੇ ਸ਼ਾਮਿਲ 

ਪਰ ਪੋਤੇ ਦੇ ਵਿਆਹ ‘ਚ ਦਾਦਾ ਧਰਮਿੰਦਰ ਹੋਰਨਾਂ ਰਸਮਾਂ ਨੂੰ ਛੱਡ ਕੇ ਸਿਰਫ਼ ਵਿਆਹ ਵਾਲੇ ਦਿਨ ਹੀ ਸ਼ਿਰਕਤ ਕਰਨਗੇ । ਕਿਉਂਕਿ ਧਰਮਿੰਦਰ ਦਾ ਮੰਨਣਾ ਹੈ ਕਿ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਕਾਰਨ ਉਨ੍ਹਾਂ ਦੇ ਬੱਚੇ ਵਿਆਹ ਨੂੰ ਇਨਜੁਆਏ ਨਾ ਕਰ ਸਕਣ । ਇਸ ਲਈ ਉਹ ਵਿਆਹ ਵਾਲੇ ਦਿਨ ਹੀ ਸ਼ਾਮਿਲ ਹੋਣਗੇ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network