ਜਸਬੀਰ ਜੱਸੀ ਆਪਣੇ ਖੇਤਾਂ ‘ਚ ਟ੍ਰੈਕਟਰ ਚਲਾਉਂਦੇ ਆਏ ਨਜ਼ਰ, ਕਿਹਾ ‘ਸਾਡੇ ਹੱਥ ਕਦੇ ਤਲਵਾਰ, ਕਦੇ ਹਲ ਦੀਆਂ ਮੁੰਨੀਆਂ

ਜਸਬੀਰ ਜੱਸੀ ਦਾ ਆਪਣੇ ਪਿੰਡ ਦੇ ਨਾਲ ਖ਼ਾਸ ਮੋਹ ਹੈ । ਉਹ ਅਕਸਰ ਆਪਣੇ ਪਿੰਡ ਤੋਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।

Written by  Shaminder   |  March 29th 2023 12:37 PM  |  Updated: March 29th 2023 04:35 PM

ਜਸਬੀਰ ਜੱਸੀ ਆਪਣੇ ਖੇਤਾਂ ‘ਚ ਟ੍ਰੈਕਟਰ ਚਲਾਉਂਦੇ ਆਏ ਨਜ਼ਰ, ਕਿਹਾ ‘ਸਾਡੇ ਹੱਥ ਕਦੇ ਤਲਵਾਰ, ਕਦੇ ਹਲ ਦੀਆਂ ਮੁੰਨੀਆਂ

ਜਸਬੀਰ ਜੱਸੀ (Jasbir jassi) ਸੋਸ਼ਲ ਮੀਡੀਆ ‘ਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ। ਉਹ ਜ਼ਮੀਨ ਦੇ ਨਾਲ ਜੁੜੇ ਕਲਾਕਾਰ ਹਨ ਅਤੇ ਅਕਸਰ ਆਪਣੇ ਪਿੰਡ ‘ਚ ਖੇਤੀ ਦੇ ਕੰਮ-ਕਾਜ ‘ਚ ਹੱਥ ਵਟਾਉਂਦੇ ਹੋਏ ਨਜ਼ਰ ਆ ਰਹੇ ਹਨ ।ਹੁਣ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਨਵਾਂ ਵੀਡੀਓ ਸਾਂਝਾ ਕੀਤਾ ਹੈ।ਜਿਸ ‘ਚ ਉਹ ਆਪਣੇ ਖੇਤਾਂ ‘ਚ ਟ੍ਰੈਕਟਰ ਚਲਾਉਂਦੇ ਹੋਏ ਦਿਖਾਈ ਦੇ ਰਹੇ ਹਨ । ਇਸ ਵੀਡੀਓ ਦੀ ਬੈਕਗਰਾਊਂਡ ‘ਚ ਜਸਬੀਰ ਜੱਸੀ ਦਾ ਗੀਤ ਚੱਲ ਰਿਹਾ ਹੈ ।  

ਹੋਰ ਪੜ੍ਹੋ : 39 ਦਿਨਾਂ ਦੀ ਜ਼ਿੰਦਗੀ ਭੋਗ ਕੇ ਦੁਨੀਆ ਤੋਂ ਰੁਖਸਤ ਹੋਈ ਧੀ ਜਾਂਦੇ-ਜਾਂਦੇ ਦੇ ਗਈ ਪਟਿਆਲਾ ਦੇ ਇੱਕ ਸ਼ਖਸ ਨੂੰ ਜ਼ਿੰਦਗੀ, ਜਾਣੋ ਪੂਰੀ ਖ਼ਬਰ

ਜਸਬੀਰ ਜੱਸੀ ਨੇ ਦਿੱਤੇ ਕਈ ਹਿੱਟ ਗੀਤ 

ਜਸਬੀਰ ਜੱਸੀ ਆਪਣੀ ਸਾਫ਼ ਸੁਥਰੀ ਗਾਇਕੀ ਦੇ ਲਈ ਜਾਣੇ ਜਾਂਦੇ ਹਨ । ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦੇ ਚੁੱਕੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਪਰ ਇੱਥੇ ਉਨ੍ਹਾਂ ਦੇ ਕੁਝ ਕੁ ਗੀਤਾਂ ਦੀ ਗੱਲ ਕਰਾਂਗੇ ।

ਜੋ ਕਿ ਦਰਸ਼ਕਾਂ ਦੀ ਪਹਿਲੀ ਪਸੰਦ ਅੱਜ ਵੀ ਬਣੇ ਹੋਏ ਹਨ । ਜਿਸ ‘ਚ ‘ਦਿਲ ਲੈ ਗਈ ਕੁੜੀ ਗੁਜਰਾਤ ਦੀ’, ‘ਚੰਨੋ ਦਾ ਜਵਾਨੀ ‘ਚ ਪੈਰ ਪੈ ਗਿਆ’, ‘ਕੁੜੀ ਜ਼ਹਿਰ ਦੀ ਪੁੜੀ’, ‘ਇੱਕ ਤਾਰਾ ਵੱਜਦਾ ਵੇ’ ਸਣੇ ਕਈ ਗੀਤ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ । 

ਜਸਬੀਰ ਜੱਸੀ ਹਰ ਮੁੱਦੇ ‘ਤੇ ਰੱਖਦੇ ਹਨ ਰਾਇ

ਜਸਬੀਰ ਜੱਸੀ ਅਜਿਹੇ ਗਾਇਕ ਹਨ ਜੋ ਹਰ ਮੁੱਦੇ ‘ਤੇ ਆਪਣੀ ਰਾਇ ਰੱਖਦੇ ਹੋਏ ਨਜ਼ਰ ਆਉਂਦੇ ਹਨ । ਉਨ੍ਹਾਂ ਨੇ ਬੀਤੇ ਦਿਨੀਂ ਇੱਕ ਪੋਸਟ ਵੀ ਸਾਂਝੀ ਕੀਤੀ ਸੀ । ਜਿਸ ‘ਚ ਉਨ੍ਹਾਂ ਨੇ ਨੈਸ਼ਨਲ ਅਤੇ ਪੰਜਾਬ ਦੇ ਮੀਡੀਆ ਨੂੰ ਪੰਜਾਬ ਦੇ ਹਾਲਾਤਾਂ ਬਾਰੇ ਖ਼ਬਰਾਂ ਦੇਣ ‘ਤੇ ਪ੍ਰਤੀਕਰਮ ਦਿੱਤਾ ਸੀ । ਇਸ ਤੋਂ ਇਲਾਵਾ ਉਹ ਹਰ ਮੁੱਦੇ ‘ਤੇ ਆਪਣੀ ਰਾਇ ਰੱਖਦੇ ਹੋਏ ਨਜ਼ਰ ਆਏ ਸਨ ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network