ਅਦਾਕਾਰਾ ਅਤੇ ਪੰਜਾਬ ਪੁਲਿਸ ‘ਚ ਕੰਮ ਕਰਨ ਵਾਲੀ ਕੁਲਜੀਤ ਕੌਰ ਦੇ ਦਿਹਾਂਤ ‘ਤੇ ਪੰਮੀ ਬਾਈ ਨੇ ਜਤਾਇਆ ਸੋਗ

ਪੰਜਾਬੀ ਇੰਡਸਟਰੀ ਤੋਂ ਇੱਕ ਤੋਂ ਬਾਅਦ ਇੱਕ ਬੁਰੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ । ਹੁਣ ਖਬਰ ਇਹ ਹੈ ਕਿ ਪੰਜਾਬੀ ਇੰਡਸਟਰੀ ਦੀ ਅਦਾਕਾਰਾ ਅਤੇ ਪੰਜਾਬ ਪੁਲਿਸ ‘ਚ ਬਤੌਰ ਐੱਸ ਆਈ ਤਾਇਨਾਤ ਕੁਲਜੀਤ ਕੌਰ ਦਾ ਦਿਹਾਂਤ ਬੀਤੇ ਦਿਨੀਂ ਹੋ ਗਿਆ ਸੀ । ਉਨ੍ਹਾਂ ਦੇ ਭੋਗ ਅਤੇ ਅੰਤਿਮ ਅਰਦਾਸ ‘ਚ ਸ਼ਾਮਿਲ ਹੋਣ ਦੇ ਲਈ ਗਾਇਕ ਪੰਮੀ ਬਾਈ ਵੀ ਪਹੁੰਚੇ ਸਨ ।

Written by  Shaminder   |  August 25th 2023 04:08 PM  |  Updated: August 25th 2023 04:08 PM

ਅਦਾਕਾਰਾ ਅਤੇ ਪੰਜਾਬ ਪੁਲਿਸ ‘ਚ ਕੰਮ ਕਰਨ ਵਾਲੀ ਕੁਲਜੀਤ ਕੌਰ ਦੇ ਦਿਹਾਂਤ ‘ਤੇ ਪੰਮੀ ਬਾਈ ਨੇ ਜਤਾਇਆ ਸੋਗ

ਪੰਜਾਬੀ ਇੰਡਸਟਰੀ ਤੋਂ ਇੱਕ ਤੋਂ ਬਾਅਦ ਇੱਕ ਬੁਰੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ । ਹੁਣ ਖਬਰ ਇਹ ਹੈ ਕਿ ਪੰਜਾਬੀ ਇੰਡਸਟਰੀ ਦੀ ਅਦਾਕਾਰਾ ਅਤੇ ਪੰਜਾਬ ਪੁਲਿਸ ‘ਚ ਬਤੌਰ ਐੱਸ ਆਈ ਤਾਇਨਾਤ ਕੁਲਜੀਤ ਕੌਰ (Kuljeet Kaur)  ਦਾ ਦਿਹਾਂਤ (Death) ਬੀਤੇ ਦਿਨੀਂ ਹੋ ਗਿਆ ਸੀ । ਉਨ੍ਹਾਂ ਦੇ ਭੋਗ ਅਤੇ ਅੰਤਿਮ ਅਰਦਾਸ ‘ਚ ਸ਼ਾਮਿਲ ਹੋਣ ਦੇ ਲਈ ਗਾਇਕ ਪੰਮੀ ਬਾਈ ਵੀ ਪਹੁੰਚੇ ਸਨ ।

ਹੋਰ ਪੜ੍ਹੋ :  ‘ਰੱਖੜੀ’ ਦੇ ਤਿਉਹਾਰ ਨੂੰ ਲੈ ਕੇ ਭੈਣ ਭਰਾ ਦੇ ਰਿਸ਼ਤੇ ਨੂੰ ਬਿਆਨ ਕਰਦਾ ਹੈ ਸਰਗੀ ਮਾਨ ਦਾ ਗੀਤ, ਵੇਖੋ ਵੀਡੀਓ

ਇਸ ਮੌਕੇ ਉਨ੍ਹਾਂ ਨੇ ਇਸ ਅਦਾਕਾਰਾ ਦੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਲਜੀਤ ਕੌਰ ਜੋ ਬੇਵਕਤੀ ਅਕਾਲ ਚਲਾਣਾ ਕਰ ਗਏ ਹਨ । ਉਨ੍ਹਾਂ ਦੀ ਅੰਤਿਮ ਅਰਦਾਸ ਅਤੇ ਭੋਗ ‘ਚ ਸ਼ਾਮਿਲ ਹੋਣ ਦੇ ਲਈ ਉਹ ਪਹੁੰਚੇ ਹਨ । ਪਹਿਲੀ ਵਾਰ ਕੁਲਜੀਤ ਕੌਰ ਪੰਮੀ ਬਾਈ ਦੇ ਨਾਲ ਵਿਦੇਸ਼ ਟੂਰ ‘ਤੇ ਗਏ ਸਨ । 

ਆਪਣੇ ਪਿੱਛੇ ਦੋ ਬੱਚੇ ਛੱਡ ਗਈ ਕੁਲਜੀਤ ਕੌਰ 

ਕੁਲਜੀਤ ਕੌਰ ਆਪਣੇ ਪਿੱਛੇ ਇੱਕ ਧੀ ਅਤੇ ਇੱਕ ਪੁੱਤਰ ਨੂੰ ਛੱਡ ਗਏ ਹਨ । ਉਨ੍ਹਾਂ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਹੋਰ ਕਈ ਸਿਤਾਰਿਆਂ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । 

ਪੰਮੀ ਬਾਈ ਦਾ ਵਰਕ ਫ੍ਰੰਟ 

ਪੰਮੀ ਬਾਈ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ। ਜਲਦ ਹੀ ਪੰਮੀ ਬਾਈ ਆਪਣੇ ਨਵੇਂ ਪ੍ਰੋਜੈਕਟ ‘ਚ ਨਜ਼ਰ ਆਉਣ ਵਾਲੀ ਹੈ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network