ਪ੍ਰਿਯੰਕਾ ਚੋਪੜਾ ਭੈਣ ਪਰੀਣੀਤੀ ਦੇ ਮੰਗਣੇ ‘ਚ ਸ਼ਾਮਿਲ ਹੋਣ ਲਈ ਭਾਰਤ ਪਹੁੰਚੀ, ਵੀਡੀਓ ਹੋ ਰਿਹਾ ਵਾਇਰਲ

ਪ੍ਰਿਯੰਕਾ ਚੋਪੜਾ ਨੂੰ ਏਅਰਪੋਰਟ ‘ਤੇ ਸਪਾਟ ਕੀਤਾ ਗਿਆ ਹੈ । ਜਿਸ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਪ੍ਰਿਯੰਕਾ ਚੋਪੜਾ ਆਪਣੀ ਭੈਣ ਪਰੀਣੀਤੀ ਦੇ ਮੰਗਣੇ ਦੀ ਰਸਮ ‘ਚ ਸ਼ਾਮਿਲ ਹੋਣ ਦੇ ਲਈ ਭਾਰਤ ਪਹੁੰਚੀ ਹੈ ।

Reported by: PTC Punjabi Desk | Edited by: Shaminder  |  May 13th 2023 11:34 AM |  Updated: May 13th 2023 11:34 AM

ਪ੍ਰਿਯੰਕਾ ਚੋਪੜਾ ਭੈਣ ਪਰੀਣੀਤੀ ਦੇ ਮੰਗਣੇ ‘ਚ ਸ਼ਾਮਿਲ ਹੋਣ ਲਈ ਭਾਰਤ ਪਹੁੰਚੀ, ਵੀਡੀਓ ਹੋ ਰਿਹਾ ਵਾਇਰਲ

ਪਰੀਣੀਤੀ ਚੋਪੜਾ (Parineeti Chopra) ਇਨ੍ਹੀਂ ਦਿਨੀਂ ਰਾਘਵ ਚੱਢਾ ਦੇ ਨਾਲ ਨਜ਼ਰ ਆ ਰਹੀ ਹੈ । ਜਿਸ ਤੋਂ ਬਾਅਦ ਦੋਵਾਂ ਬਾਰੇ ਕਈ ਤਰ੍ਹਾਂ ਦੀਆਂ ਖਬਰਾਂ ਵਾਇਰਲ ਹੋ ਰਹੀਆਂ ਹਨ । ਖ਼ਬਰਾਂ ਹਨ ਕਿ  ਦੋਵੇਂ ਮੰਗਣੀ ਕਰਵਾਉਣ ਜਾ ਰਹੇ ਹਨ ਅਤੇ ਇਹ ਜੋੜੀ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝੇਗੀ । ਬੀਤੇ ਦਿਨ ਪ੍ਰਿਯੰਕਾ ਚੋਪੜਾ ਨੂੰ ਏਅਰਪੋਰਟ ‘ਤੇ ਸਪਾਟ ਕੀਤਾ ਗਿਆ ਹੈ ।

ਹੋਰ ਪੜ੍ਹੋ :  ਲੰਮੇ ਸਮੇਂ ਬਾਅਦ ਆਪਣੀ ਪਤਨੀ ਦੇ ਨਾਲ ਨਜ਼ਰ ਆਏ ਜਿੰਮੀ ਸ਼ੇਰਗਿੱਲ, ਜਾਣੋ ਕਿਸ ਤਰ੍ਹਾਂ ਪ੍ਰਿਯੰਕਾ ਦੇ ਨਾਲ ਸ਼ੁਰੂ ਹੋਈ ਸੀ ਲਵ ਸਟੋਰੀ

ਜਿਸ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਪ੍ਰਿਯੰਕਾ ਚੋਪੜਾ ਆਪਣੀ ਭੈਣ ਪਰੀਣੀਤੀ ਦੇ ਮੰਗਣੇ ਦੀ ਰਸਮ ‘ਚ ਸ਼ਾਮਿਲ ਹੋਣ ਦੇ ਲਈ ਭਾਰਤ ਪਹੁੰਚੀ ਹੈ । 

 ਅੱਜ ਪਰੀਣੀਤੀ ਅਤੇ ਰਾਘਵ ਕਰਵਾ ਰਹੇ ਹਨ ਮੰਗਣੀ

ਖ਼ਬਰਾਂ ਮੁਤਾਬਕ ਰਾਘਵ ਚੱਢਾ ਅਤੇ ਪਰੀਣੀਤੀ ਚੋਪੜਾ ਅੱਜ ਸ਼ਾਮ ਨੂੰ ਮੰਗਣੀ ਕਰਵਾ ਰਹੇ ਹਨ । ਪਿਛਲੇ ਕਈ ਦਿਨਾਂ ਤੋਂ ਇਹ ਜੋੜੀ ਇੱਕਠੇ ਨਜ਼ਰ ਆ ਰਹੀ ਹੈ ।ਮੀਡੀਆ ਕਰਮੀਆਂ ਨੇ ਕਈ ਵਾਰ ਦੋਨਾਂ ਨੂੰ ਵਿਆਹ ਬਾਰੇ ਸਵਾਲ ਕੀਤਾ ਪਰ ਦੋਵਾਂ ਨੇ ਚੁੱਪ ਧਾਰੀ ਰੱਖੀ ਹੈ ।

ਹਾਲਾਂਕਿ ਰਾਘਵ ਚੱਢਾ ਕਈ ਵਾਰ ਹੱਸਦੇ ਹੋਏ ਇਸ ਗੱਲ ਨੂੰ ਟਾਲਦੇ ਹੋਏ ਚੁੱਪ ਚਾਪ ਆਪਣੀ ਗੱਡੀ ‘ਚ ਜਾ ਕੇ ਬੈਠ ਗਏ ।ਦੱਸ ਦਈਏ ਕਿ ਰਾਘਵ ਚੱਢਾ ਪੰਜਾਬ ਦੀ ਸਿਆਸਤ ‘ਚ ਸਰਗਰਮ ਹਨ ਅਤੇ ਪਰੀਣੀਤੀ ਚੋਪੜਾ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਹੈ । ਪਿਛਲੇ ਕਈ ਦਿਨਾਂ ਤੋਂ ਦੋਵਾਂ ਦੇ ਵਿਆਹ ਦੀਆਂ ਖ਼ਬਰਾਂ ਲਗਾਤਾਰ ਵਾਇਰਲ ਹੋ ਰਹੀਆਂ ਹਨ । ਪਰ ਇਸ ਜੋੜੀ ਨੇ ਹਾਲੇ ਤੱਕ ਕਿਸੇ ਵੀ ਤਰ੍ਹਾਂ ਦਾ ਅਧਿਕਾਰਕ ਐਲਾਨ ਨਹੀਂ ਕੀਤਾ ਹੈ । 

- PTC PUNJABI


Popular Posts