ਰਣਵੀਰ ਕਪੂਰ ਨੇ ਜਦੋਂ ਪਤਨੀ ਆਲੀਆ ਦੀਆਂ ਚੁੱਕੀਆਂ ਚੱਪਲਾਂ, ਵੀਡੀਓ ਵੇਖ ਫੈਨਜ਼ ਨੇ ਦਿੱਤਾ ਅਜਿਹਾ ਰਿਐਕਸ਼ਨ

ਰਣਬੀਰ ਕਪੂਰ ਅਤੇ ਆਲੀਆ ਭੱਟ ਸਣੇ ਕਈ ਬਾਲੀਵੁੱਡ ਸਿਤਾਰੇ ਪਾਮੇਲਾ ਚੋਪੜਾ ਦੀ ਅੰਤਿਮ ਅਰਦਾਸ ਦੌਰਾਨ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੇ। ਇਸ ਦੌਰਾਨ ਰਣਬੀਰ ਕਪੂਰ ਤੇ ਆਲੀਆ ਭੱਟ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਰਣਬੀਰ ਕਪੂਰ ਨੇ ਕੁਝ ਅਜਿਹਾ ਕੀਤਾ ਜਿਸ ਨੂੰ ਵੇਖ ਕੇ ਫੈਨਜ਼ ਖੁਸ਼ ਹੋ ਗਏ।

Reported by: PTC Punjabi Desk | Edited by: Pushp Raj  |  April 23rd 2023 08:00 AM |  Updated: April 23rd 2023 08:00 AM

ਰਣਵੀਰ ਕਪੂਰ ਨੇ ਜਦੋਂ ਪਤਨੀ ਆਲੀਆ ਦੀਆਂ ਚੁੱਕੀਆਂ ਚੱਪਲਾਂ, ਵੀਡੀਓ ਵੇਖ ਫੈਨਜ਼ ਨੇ ਦਿੱਤਾ ਅਜਿਹਾ ਰਿਐਕਸ਼ਨ

Ranbir Kapoor and Alia Bhatt viral Video: ਬਾਲੀਵੁੱਡ ਦੀਆਂ ਮਸ਼ਹੂਰ ਜੋੜਿਆਂ 'ਚ ਇੱਕ ਨਾਮ ਆਲੀਆ ਭੱਟ ਤੇ ਰਣਬੀਰ ਕਪੂਰ ਦਾ ਵੀ ਹੈ। ਹਾਲ ਹੀ ਵਿੱਚ ਰਣਬੀਰ ਤੇ ਆਲੀਆ , ਮਸ਼ਹੂਰ ਨਿਰਦੇਸ਼ਕ ਯਸ਼ ਚੋਪੜਾ ਦੀ ਪਤਨੀ ਪਾਮੇਲਾ ਚੋਪੜਾ ਦੀ ਅੰਤਿਮ ਅਰਦਾਸ 'ਚ ਸ਼ਾਮਿਲ ਹੋਣ ਪਹੁੰਚੇ ਜਿੱਥੋ ਕਪਲ ਦੀ ਇੱਕ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। 

ਬਾਲੀਵੁੱਡ ਗਾਇਕਾ, ਨਿਰਮਾਤਾ ਅਤੇ ਪਟਕਥਾ ਲੇਖਕ ਪਾਮੇਲਾ ਚੋਪੜਾ ਦਾ ਵੀਰਵਾਰ ਨੂੰ 74 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ਦੀ ਖਬਰ ਨਾਲ ਪੂਰੀ ਇੰਡਸਟਰੀ 'ਚ ਸੋਗ ਦਾ ਮਾਹੌਲ ਹੈ। ਇਸ ਦੌਰਾਨ ਰਣਬੀਰ ਕਪੂਰ ਅਤੇ ਆਲੀਆ ਭੱਟ ਸਮੇਤ ਕਈ ਬਾਲੀਵੁੱਡ ਸਿਤਾਰੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਦੇ ਘਰ ਪਹੁੰਚੇ। 

ਇਸ ਦੌਰਾਨ ਦੀ ਦੋਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਉਨ੍ਹਾਂ ਦੇ ਫੈਨਜ਼ ਬਹੁਤ ਹੀ ਜਿਆਦਾ ਪਿਆਰ ਲੁਟਾ ਰਹੇ ਹਨ। ਦੱਸ ਦਈਏ ਕਿ ਆਲੀਆ ਤੇ ਰਣਬੀਰ ਦਾ ਇਹ ਵੀਡੀਓ ਆਦਿਤਿਆ ਅਤੇ ਰਾਣੀ ਦੇ ਘਰ 'ਚ ਐਂਟਰੀ ਦੇ ਦੌਰਾਨ ਦਾ ਹੈ। ਇੱਕ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਵੀਡੀਓ ਵਾਇਰਲ ਹੋ ਰਹੀ ਹੈ। 

ਵਾਇਰਲ ਹੋ ਰਹੀ ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਘਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਲੀਆ ਭੱਟ ਨੂੰ ਦਰਵਾਜ਼ੇ ਦੇ ਬਾਹਰ ਆਪਣੀਆਂ ਚੱਪਲਾਂ ਉਤਾਰਦੇ ਹੋਏ ਦੇਖਿਆ ਗਿਆ ਸੀ। ਜਿਵੇਂ ਹੀ ਆਲੀਆ ਅੰਦਰ ਗਈ, ਰਣਬੀਰ ਕਪੂਰ ਨੇ ਤੁਰੰਤ ਰਾਹ ਚੋਂ ਪਤਨੀ ਆਲੀਆ ਦੀ ਜੁੱਤੀ ਚੁੱਕੀ ਅਤੇ ਹੋਰਾਂ ਨਾਲ ਅੰਦਰ ਚਲੇ ਗਏ। ਇਸ ਤੋਂ ਬਾਅਦ ਉਹ ਆਪਣੀ ਪਤਨੀ ਨਾਲ ਆਦਿਤਿਆ ਚੋਪੜਾ ਦੇ ਘਰ ਚਲੇ ਗਏ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੇ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। 

ਇਸ ਵੀਡੀਓ ਨੂੰ ਵੇਖਣ ਮਗਰੋਂ ਜਿੱਥੇ ਵੱਡੀ ਗਿਣਤੀ 'ਚ ਫੈਨਜ਼ ਰਣਬੀਰ ਕਪੂਰ ਦੀ ਤਾਰੀਫ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਵੱਡੀ ਗਿਣਤੀ 'ਚ ਫੈਨਜ਼ ਰਣਬੀਰ ਨੂੰ ਪਰਫੈਕਟ ਹਸਬੈਂਡ ਦੱਸ ਰਹੇ ਹਨ। ਵੀਡੀਓ ’ਤੇ ਇੱਕ ਯੂਜ਼ਰ ਨੇ ਲਿਖਿਆ ਕਿ ਰਣਬੀਰ, ਇਸ ਭਾਵ ਲਈ ਤੁਹਾਨੂੰ ਪਿਆਰ ਕਰਦਾ ਹਾਂ। ਜਦੋਂ ਕਿ ਕੁਝ ਯੂਜ਼ਰ ਨੇ ਨੇ ਇਸ ਨੂੰ ਪਬਲੀਸਿਟੀ ਸਟੰਟ ਵੀ ਕਿਹਾ, ਜਦੋਂ ਕਿ ਜੋੜੇ ਦੇ ਪ੍ਰਸ਼ੰਸਕਾਂ ਨੇ ਰਣਬੀਰ ਦੇ ਸੁਭਾਵਕ ਸੰਕੇਤ ਦੀ ਸ਼ਲਾਘਾ ਕੀਤੀ। 

ਹੋਰ ਪੜ੍ਹੋ: Eid 2023: ਇਨ੍ਹਾਂ ਬਾਲੀਵੁੱਡ ਸਿਤਾਰਿਆ ਨੂੰ ਬੇਹੱਦ ਪਸੰਦ ਹੈ ਬਿਰਿਆਨੀ ਖਾਣਾ, ਜਾਣੋ ਕਿਸ ਦੀ ਕੀ ਹੈ ਚੁਆਇਸ

ਰਣਬੀਰ ਕਪੂਰ ਅਤੇ ਆਲੀਆ ਭੱਟ ਦਾ 14 ਅਪ੍ਰੈਲ ਨੂੰ ਹੋਇਆ ਸੀ ਵਿਆਹ

ਰਣਬੀਰ ਕਪੂਰ ਅਤੇ ਆਲੀਆ ਭੱਟ ਨੇ 14 ਅਪ੍ਰੈਲ ਨੂੰ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਈ। ਜੋੜੇ ਨੂੰ ਮੁੰਬਈ ਵਿੱਚ ਆਪਣੇ ਨਿਰਮਾਣ ਅਧੀਨ ਘਰ ਦੇ ਕੰਮ ਦੀ ਜਾਂਚ ਕਰਦੇ ਦੇਖਿਆ ਗਿਆ। 2022 ਵਿੱਚ ਵਿਆਹ ਕਰਨ ਤੋਂ ਇਲਾਵਾ, ਜੋੜੇ ਨੇ ਪਿਛਲੇ ਸਾਲ ਆਪਣੇ ਪਹਿਲੇ ਬੱਚੇ ਦਾ ਵੀ ਸਵਾਗਤ ਕੀਤਾ ਸੀ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network