ਸਲਮਾਨ ਖ਼ਾਨ ਬਨਣਾ ਚਾਹੁੰਦੇ ਸੀ ਪਿਤਾ, ਅਦਾਕਾਰ ਨੇ ਕੀਤਾ ਹੁਣ ਤੱਕ ਵਿਆਹ ਨਾਂ ਕਰਨ ਦੇ ਕਾਰਨ ਦਾ ਖੁਲਾਸਾ
Salman Khan reveals his unfulfill Desire: ਬਾਲੀਵੁੱਡ ਦੇ ਦਬੰਗ ਖ਼ਾਨ ਯਾਨੀ ਕਿ ਸਲਮਾਨ ਖ਼ਾਨ ਹਾਲ ਹੀ 'ਚ ਆਪਣੀ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ ਵਿੱਚ ਸਲਮਾਨ ਖ਼ਾਨ ਨੇ ਆਪਣੇ ਵਿਆਹ ਨਾਂ ਕਰਵਾਉਣ ਤੇ ਪਿਤਾ ਬਨਣ ਦੇ ਅਧੂਰੇ ਸੁਫਨੇ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ, ਜਿਸ ਬਾਰੇ ਜਾਣ ਕੇ ਉਨ੍ਹਾਂ ਦੇ ਫੈਨਜ਼ ਬੇਹੱਦ ਹੈਰਾਨ ਰਹਿ ਗਏ ਹਨ।
ਹਾਲ ਹੀ ਵਿੱਚ ਸਲਮਾਨ ਖ਼ਾਨ ਮਸ਼ਹੂਰ ਟੀਵੀ ਐਂਕਰ ਰਜਤ ਸ਼ਰਮਾ ਦੇ ਸ਼ੋਅ 'ਆਪ ਕੀ ਅਦਾਲਤ' 'ਚ ਨਜ਼ਰ ਆਏ। ਇਸ ਦੌਰਾਨ ਰਜਤ ਸ਼ਰਮਾ ਨੇ ਸਲਮਾਨ ਕੋਲੋਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕਈ ਗੱਲਾਂ ਪੁੱਛਿਆ।
ਪਿਤਾ ਬਨਣਾ ਚਾਹੁੰਦੇ ਨੇ ਸਲਮਾਨ ਖ਼ਾਨ
ਸਲਮਾਨ ਨੇ ਫਿਲਮ ਨਿਰਮਾਤਾ ਕਰਨ ਜੌਹਰ ਦੇ ਦੋ ਬੱਚਿਆਂ ਦੇ ਪਿਤਾ ਬਣਨ ਬਾਰੇ ਗੱਲ ਕੀਤੀ। ਉਸ ਨੇ ਕਿਹਾ- ਮੈਂ ਵੀ ਇਹੀ ਕੋਸ਼ਿਸ਼ ਕਰ ਰਿਹਾ ਸੀ, ਪਰ ਹੁਣ ਕਾਨੂੰਨ ‘ਚ ਬਦਲਾਅ ਹੋ ਸਕਦਾ ਹੈ। ਮੈਂਨੂੰ ਬੱਚੇ ਬਹੁਤ ਪਸੰਦ ਹਨ। ਮੇਰੇ ਮਨ 'ਚ ਬੱਚਿਆਂ ਲਈ ਬਹੁਤ ਪਿਆਰ ਹੈ।
ਸਲਮਾਨ ਪਿਤਾ ਬਣਨਾ ਚਾਹੁੰਦੇ ਹਨ ਪਰ ਭਾਰਤ ਦਾ ਸਰੋਗੇਸੀ ਕਾਨੂੰਨ ਉਨ੍ਹਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦੇ ਰਿਹਾ ਹੈ। ਭਾਈਜਾਨ ਨੇ ਕਿਹਾ ਕਿ ਉਹ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਇਕ ਵਾਰ ਬੱਚਾ ਪੈਦਾ ਕਰਨ ਬਾਰੇ ਸੋਚਦੇ ਸਨ, ਪਰ ਭਾਰਤ 'ਚ ਅਜਿਹਾ ਸੰਭਵ ਨਹੀਂ ਹੈ। ਸਲਮਾਨ ਨੇ ਕਿਹਾ- ਵਿਆਹ ਲਈ ਪਰਿਵਾਰ ਦਾ ਬਹੁਤ ਦਬਾਅ ਹੈ, ਇਸ ਲਈ ਉਹ ਆਪਣੀ ਜ਼ਿੰਦਗੀ ਦੇ ਆਖਰੀ ਪਿਆਰ ਦੀ ਤਲਾਸ਼ ਕਰ ਰਹੇ ਹਨ।
सलमान खान दूसरों को शादी करने की सलाह देते हैं, पर खुद शादी कब करेंगे? क्या सलमान चाहते हैं कि उनके ढेर सारे बच्चे हॉ? क्या सलमान को बीवी के नाम से भी डर लगता है? #AapKiAdalat में सलमान खान आज रात 10 बजे India TV पर @BeingSalmanKhan #SalmanKhaninAapKiAdalat @indiatvnews… pic.twitter.com/Ym0iDKx1TH
— Rajat Sharma (@RajatSharmaLive) April 29, 2023
ਵਿਆਹ ਨਾਂ ਕਰਵਾਉਣ ਦਾ ਕਾਰਨ
ਹੁਣ ਤਾਂ ਮੇਰੇ ਮਾਪੇ ਵੀ ਗੱਲਾਂ ਕਰਨ ਲੱਗ ਪਏ ਹਨ। ਮੈਂ 57 ਸਾਲਾਂ ਦਾ ਹਾਂ, ਹੁਣ ਇਹ ਹੈ ਕਿ ਜੋ ਵੀ ਹੋਵੇ, ਇੱਕ ਹੀ ਹੋਣਾ ਚਾਹੀਦਾ ਹੈ ਅਤੇ ਇਹ ਆਖਰੀ ਹੋਣਾ ਚਾਹੀਦਾ ਹੈ, ਜੋ ਪਤਨੀ ਬਣ ਗਈ। ਇਹ ਤਾਂ ਹੀ ਹੋਵੇਗਾ ਜੇ ਰੱਬ ਨੇ ਚਾਹਿਆ।
ਆਖਰੀ ਬ੍ਰੇਕਅੱਪ ਬਾਰੇ ਗੱਲ ਕਰਦੇ ਹੋਏ ਸਲਮਾਨ ਨੇ ਕਿਹਾ- ਜਦੋਂ ਪਹਿਲਾ ਬ੍ਰੇਕਅੱਪ ਹੋਇਆ ਤਾਂ ਮੈਨੂੰ ਲੱਗਾ ਕਿ ਇਹ ਉਨ੍ਹਾਂ ਦੀ ਗ਼ਲਤੀ ਹੈ, ਮੈਂ ਦੂਜੇ, ਤੀਜੇ ਬ੍ਰੇਕਅੱਪ ਤੱਕ ਇਹੀ ਸੋਚ ਰਿਹਾ ਸੀ ਪਰ ਚੌਥੇ ਬ੍ਰੇਕਅੱਪ ਤੋਂ ਬਾਅਦ ਮੈਨੂੰ ਆਪਣੇ ਆਪ ‘ਤੇ ਥੋੜ੍ਹਾ ਸ਼ੱਕ ਹੋਇਆ ਤੇ ਫਿਰ ਉਸ ਤੋਂ ਬਾਅਦ ਸ਼ੱਕ ਹੋਰ ਵਧ ਗਿਆ। ਅੰਤ ਵਿੱਚ ਇਹ ਸਪੱਸ਼ਟ ਹੋ ਗਿਆ ਕਿ ਕਿਤੇ ਨਾ ਕਿਤੇ ਇਸ ਵਿੱਚ ਮੇਰਾ ਕਸੂਰ ਸੀ ਅਤੇ ਕਮੀ ਮੇਰੇ ਵਿੱਚ ਹੀ ਸੀ। ਬਾਕੀ ਸਭ ਕੁਝ ਆਪਣੀ ਥਾਂ ਠੀਕ ਸੀ। ਉਸ ਨੂੰ ਸ਼ਾਇਦ ਡਰ ਸੀ ਕਿ ਮੈਂ ਉਸ ਨੂੰ ਉਹ ਖੁਸ਼ੀ ਨਹੀਂ ਦੇ ਸਕਾਂਗਾਂ ਜੋ ਉਹ ਚਾਹੁੰਦੀ ਸੀ। ਚੰਗੀ ਗੱਲ ਇਹ ਹੈ ਕਿ ਅੱਜ ਹਰ ਕੋਈ ਬਹੁਤ ਖੁਸ਼ ਹੈ।
ਜਾਨੋ ਮਾਰਨ ਦੀਆਂ ਧਮਕੀਆਂ 'ਤੇ ਬੋਲੇ ਸਲਮਾਨ
ਪਿਛਲੇ ਦਿਨੀਂ ਜਾਨੋਂ ਮਾਰਨ ਦੀਆਂ ਧਮਕੀਆਂ ‘ਤੇ ਸਲਮਾਨ ਨੇ ਕਿਹਾ- ਅਸੁਰੱਖਿਆ ਨਾਲੋਂ ਸੁਰੱਖਿਆ ‘ਤੇ ਧਿਆਨ ਦੇਣਾ ਬਿਹਤਰ ਹੈ। ਮੈਨੂੰ ਸੁਰੱਖਿਆ ਦਿੱਤੀ ਗਈ ਹੈ। ਹੁਣ ਮੇਰੇ ਲਈ ਸਾਈਕਲ ਚਲਾਉਣਾ ਜਾਂ ਸੜਕ ‘ਤੇ ਇਕੱਲਾ ਜਾਣਾ ਸੰਭਵ ਨਹੀਂ ਹੈ। ਸਭ ਤੋਂ ਵੱਡੀ ਸਮੱਸਿਆ ਮੈਨੂੰ ਆਉਂਦੀ ਹੈ ਜਦੋਂ ਮੈਂ ਟ੍ਰੈਫਿਕ ਵਿੱਚ ਹੁੰਦਾ ਹਾਂ. ਉੱਥੇ ਕਾਫੀ ਸੁਰੱਖਿਆ ਹੈ। ਗਾਰਡਾਂ ਦੇ ਵਾਹਨਾਂ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹ ਲੋਕ ਵੀ ਮੈਨੂੰ ਗ਼ਲਤ ਸਮਝਦੇ ਹਨ, ਪਰ ਮੇਰੇ ਪ੍ਰਸ਼ੰਸਕ ਜਾਣਦੇ ਨੇ ਕਿ ਮੇਰੀ ਜਾਨ ਨੂੰ ਵੱਡਾ ਖ਼ਤਰਾ ਹੈ। ਇਸ ਲਈ ਸੁਰੱਖਿਆ ਦਿੱਤੀ ਗਈ ਹੈ।
ਮੈਂ ਉਹੀ ਕਰ ਰਿਹਾ ਹਾਂ ਜੋ ਮੈਨੂੰ ਕਿਹਾ ਜਾਂਦਾ ਹੈ। ਮੈਂ ਪੂਰੀ ਸੁਰੱਖਿਆ ਨਾਲ ਹਰ ਥਾਂ ਜਾਂਦਾ ਹਾਂ। ਮੈਂ ਜਾਣਦਾ ਹਾਂ ਕਿ ਜੋ ਹੋਣਾ ਹੈ ਉਹ ਹੋ ਜਾਵੇਗਾ, ਪਰ ਅਜਿਹਾ ਨਹੀਂ ਹੈ ਕਿ ਮੈਂ ਸੁਰੱਖਿਆ ਤੋਂ ਬਿਨਾਂ ਘੁੰਮਣਾ ਸ਼ੁਰੂ ਕਰ ਦੇਵਾਂਗਾ। ਇਨ੍ਹੀਂ ਦਿਨੀਂ ਮੇਰੇ ਆਲੇ-ਦੁਆਲੇ ਬਹੁਤ ਸਾਰੇ ਸ਼ੇਰ ਹਨ। ਮੈਂ ਐਨੀਆਂ ਬੰਦੂਕਾਂ ਨਾਲ ਘਿਰਿਆ ਹੋਇਆ ਹਾਂ ਕਿ ਕਦੇ-ਕਦੇ ਮੈਂ ਆਪਣੇ ਆਪ ਤੋਂ ਡਰਦਾ ਹਾਂ।
- PTC PUNJABI