Shehnaaz Gill : ਰੈਂਪ ਵਾਕ ਦੌਰਾਨ ਡਿੱਗਦੇ ਡਿੱਗਦੇ ਬਚੀ ਸ਼ਹਿਨਾਜ਼ ਗਿੱਲ, ਵਾਇਰਲ ਵੀਡੀਓ ਵੇਖ ਫੈਨਜ਼ ਨੇ ਕਿਹਾ-'ਰੀਅਲ ਕੁਈਨ
ਸ਼ਹਿਨਾਜ਼ ਗਿੱਲ ਨੇ ਹਾਲ ਹੀ 'ਚ ਬੰਬੇ ਟਾਈਮਜ਼ ਫੈਸ਼ਨ ਵੀਕ ਵਿੱਚ ਹਿੱਸਾ ਲਿਆ। ਇਸ ਦੌਰਾਨ ਸ਼ਹਿਨਾਜ਼ ਰੈਂਪ ਵਾਕ ਕਰਦੇ ਹੋਏ ਡਿੱਗਣ ਤੋਂ ਵਾਲ ਵਾਲ ਬਚੀ, ਹਾਲਾਂਕਿ ਅਜਿਹਾ ਹੋਣ ਮਗਰੋਂ ਵੀ ਉਸ ਨੇ ਖ਼ੁਦ ਨੂੰ ਸਾਂਭਿਆ ਤੇ ਰੈਂਪ ਵਾਕ ਪੂਰੀ ਕੀਤੀ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਫੈਨਜ਼ ਰੱਜ ਕੇ ਸ਼ਹਿਨਾਜ਼ ਦੀ ਤਾਰੀਫ ਕਰ ਰਹੇ ਹਨ।
Shehnaaz Gill : ਰੈਂਪ ਵਾਕ ਦੌਰਾਨ ਡਿੱਗਦੇ ਡਿੱਗਦੇ ਬਚੀ ਸ਼ਹਿਨਾਜ਼ ਗਿੱਲ, ਵਾਇਰਲ ਵੀਡੀਓ ਵੇਖ ਫੈਨਜ਼ ਨੇ ਕਿਹਾ-'ਰੀਅਲ ਕੁਈਨ
Shehnaaz Gill viral video: ਹਾਲ ਹੀ ਵਿੱਚ ਬੰਬੇ ਟਾਈਮਜ਼ ਫੈਸ਼ਨ ਵੀਕ 2023 ਦੀ ਸ਼ਾਨਦਾਰ ਸ਼ੁਰੂਆਤ ਹੋਈ ਹੈ। ਸ਼ੋਅ ਦੇ ਪਹਿਲੇ ਦਿਨ ਕਈ ਖੂਬਸੂਰਤ ਅਭਿਨੇਤਰੀਆਂ ਨੇ ਆਪਣੀ ਖੂਬਸੂਰਤੀ ਦੇ ਜਲਵੇ ਬਿਖੇਰੇ ਪਰ ਪੰਜਾਬ ਦੀ ਕੈਟਰੀਨਾ ਯਾਨੀ ਕਿ ਸ਼ਹਿਨਾਜ਼ ਕੌਰ ਗਿੱਲ ਨੇ ਫੈਸ਼ਕ ਵੀਕ 'ਚ ਸਾਰੀ ਲਾਈਮਲਾਈਟ ਲੁੱਟੀ।

ਫੈਸ਼ਨ ਇਵੈਂਟ ਦੇ ਪਹਿਲੇ ਦਿਨ ਕਈ ਨਾਮੀ ਡਿਜ਼ਾਈਨਰਾਂ ਨੇ ਆਪਣੇ ਵਧੀਆ ਡਿਜ਼ਾਈਨ ਪੇਸ਼ ਕੀਤੇ। ਅਜਿਹੇ 'ਚ ਸ਼ੋਅ ਸਟਾਪਰ ਦੀ ਸ਼ਾਨਦਾਰ ਮੌਜੂਦਗੀ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਣ ਦਾ ਕੰਮ ਕੀਤਾ। ਸ਼ਹਿਨਾਜ਼ ਨੇ ਡਿਜ਼ਾਈਨਰ ਅਰਚਨਾ ਜੈਨ ਲਈ ਰੈਂਪ ਵਾਕ ਕੀਤਾ।
ਸ਼ਹਿਨਾਜ਼ ਗਿੱਲ ਥਾਈ-ਹਾਈ ਸਲਿਟ ਫਲੋਰਲ ਗਾਊਨ 'ਚ ਬੋਲਡ ਅਤੇ ਖੂਬਸੂਰਤ ਲੱਗ ਰਹੀ ਸੀ। ਹਾਲਾਂਕਿ ਇਸ ਦੌਰਾਨ ਉਸ ਨਾਲ ਕੁਝ ਅਜਿਹਾ ਹੋਇਆ, ਜਿਸ ਕਾਰਨ ਉਹ ਥੋੜੀ ਬੇਚੈਨ ਹੋ ਗਈ।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇੱਕ ਵੀਡੀਓ 'ਚ ਦੇਖਿਆ ਗਿਆ ਕਿ ਰੈਂਪ 'ਤੇ ਵਾਕ ਕਰਦੇ ਸਮੇਂ ਮਾਡਲ ਦਾ ਪੈਰ ਸ਼ਹਿਨਾਜ਼ ਕੌਰ ਗਿੱਲ ਦੀ ਡਰੈੱਸ 'ਤੇ ਆ ਗਿਆ, ਜਿਸ ਕਾਰਨ ਉਹ ਡਿੱਗਣ ਤੋਂ ਵਾਲ ਵਾਲ ਬਚ ਗਈ। ਕਿਸੇ ਤਰ੍ਹਾਂ ਉਸ ਨੇ ਆਪਣੇ ਆਪ ਨੂੰ ਸੰਭਾਲ ਲਿਆ ਤੇ ਰੈਂਪ ਵਾਕ ਨੂੰ ਪੂਰਾ ਕੀਤਾ।
_8f618ef4c2605419c4e5cf3ee26b63ee_1280X720.webp)
ਹੋਰ ਪੜ੍ਹੋ: ਰਣਵੀਰ ਕਪੂਰ ਨੇ ਜਦੋਂ ਪਤਨੀ ਆਲੀਆ ਦੀਆਂ ਚੁੱਕੀਆਂ ਚੱਪਲਾਂ, ਵੀਡੀਓ ਵੇਖ ਫੈਨਜ਼ ਨੇ ਦਿੱਤਾ ਅਜਿਹਾ ਰਿਐਕਸ਼ਨ
ਦਰਅਸਲ, ਅਚਾਨਕ ਮਾਡਲ ਦਾ ਪੈਰ ਸ਼ਹਿਨਾਜ਼ ਦੀ ਡਰੈੱਸ 'ਤੇ ਆ ਜਾਂਦਾ ਹੈ, ਜਿਸ ਕਾਰਨ ਉਹ ਰੁਕ ਜਾਂਦੀ ਹੈ ਅਤੇ ਪਿੱਛੇ ਮੁੜ ਕੇ ਵੇਖਦੀ ਹੈ। ਤੁਰੰਤ ਹੀ ਮਾਡਲ ਨੇ ਆਪਣੀ ਲੱਤ ਨੂੰ ਸ਼ਹਿਨਾਜ਼ ਦੇ ਗਾਊਨ ਤੋਂ ਹਟਾ ਦਿੱਤਾ, ਜਿਸ ਤੋਂ ਬਾਅਦ ਸ਼ਹਿਨਾਜ਼ ਆਪਣੀ ਵਾਕ ਮੁੜ ਸ਼ੁਰੂ ਕਰ ਦਿੰਦੀ ਹੈ ਅਤੇ ਹੱਸਣ ਲੱਗਦੀ ਹੈ।
ਇਸ ਦੌਰਾਨ ਸ਼ਹਿਨਾਜ਼ ਨੇ ਆਪਣੇ ਮੱਥੇ 'ਤੇ ਵੱਟ ਨਹੀਂ ਪੈਣ ਦਿੱਤਾ ਅਤੇ ਉਹ ਹੱਸਦੀ ਹੋਈ ਅੱਗੇ ਵਧ ਗਈ। ਅਜਿਹੇ 'ਚ ਲੋਕ ਉਸ ਦੀ ਤਾਰੀਫ਼ ਕਰਦੇ ਨਹੀਂ ਥੱਕਦੇ। ਲੋਕ ਕਹਿ ਰਹੇ ਹਨ ਕਿ ਸ਼ਹਿਨਾਜ਼ ਦਾ ਦਿਲ ਬਹੁਤ ਵੱਡਾ ਹੈ। ਕਈ ਲੋਕਾਂ ਨੇ ਉਸ ਨੂੰ ਰੀਅਲ ਕੁਈਨ ਕਿਹਾ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
