ਸਿੰਮੀ ਚਾਹਲ ਨੇ ਇਮਰਾਨ ਅੱਬਾਸ ਦੇ ਨਾਲ ਫ਼ਿਲਮ ‘ਜੀ ਵੇ ਸੋਹਣਿਆ ਜੀ’ ਦੀ ਸ਼ੂਟਿੰਗ ਕੀਤੀ ਸ਼ੁਰੂ

ਸਿੰਮੀ ਚਾਹਲ ਇੱਕ ਤੋਂ ਬਾਅਦ ਇੱਕ ਪ੍ਰੋਜੈਕਟਸ ‘ਚ ਨਜ਼ਰ ਆ ਰਹੀ ਹੈ । ਸਿੰਮੀ ਚਾਹਲ ਨੇ ਹੁਣ ਆਪਣੀ ਨਵੀਂ ਫ਼ਿਲਮ ‘ਜੀ ਸੋਹਣਿਆ ਜੀ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ । ਇਸ ਫ਼ਿਲਮ ‘ਚ ਸਿੰਮੀ ਚਾਹਲ ਦੇ ਨਾਲ ਇਮਰਾਨ ਅੱਬਾਸ ਨਜ਼ਰ ਆਉਣਗੇ ।

Reported by: PTC Punjabi Desk | Edited by: Shaminder  |  July 28th 2023 10:44 AM |  Updated: July 28th 2023 10:44 AM

ਸਿੰਮੀ ਚਾਹਲ ਨੇ ਇਮਰਾਨ ਅੱਬਾਸ ਦੇ ਨਾਲ ਫ਼ਿਲਮ ‘ਜੀ ਵੇ ਸੋਹਣਿਆ ਜੀ’ ਦੀ ਸ਼ੂਟਿੰਗ ਕੀਤੀ ਸ਼ੁਰੂ

ਸਿੰਮੀ ਚਾਹਲ (Simi Chahal ) ਇੱਕ ਤੋਂ ਬਾਅਦ ਇੱਕ ਪ੍ਰੋਜੈਕਟਸ ‘ਚ ਨਜ਼ਰ ਆ ਰਹੀ ਹੈ । ਸਿੰਮੀ ਚਾਹਲ ਨੇ ਹੁਣ ਆਪਣੀ ਨਵੀਂ ਫ਼ਿਲਮ ‘ਜੀ ਵੇ ਸੋਹਣਿਆ ਜੀ’ ( Jee Ve Sohneya Jee) ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ । ਇਸ ਫ਼ਿਲਮ ‘ਚ ਸਿੰਮੀ ਚਾਹਲ ਦੇ ਨਾਲ ਇਮਰਾਨ ਅੱਬਾਸ ਨਜ਼ਰ ਆਉਣਗੇ । ਇਮਰਾਨ ਅੱਬਾਸ ਪਾਕਿਸਤਾਨੀ ਕਾਲਕਾਰ ਹਨ ਅਤੇ ਫ਼ਿਲਮ ‘ਚ ਸਿੰਮੀ ਦੇ ਨਾਲ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ । ਫ਼ਿਲਮ ਨੂੰ ਵਿਜੇ ਕੁਮਾਰ ਅਰੋੜਾ ਦੇ ਵੱਲੋਂ ਨਿਰਦੇਸ਼ਿਤ ਕੀਤਾ ਜਾਵੇਗਾ ।

ਹੋਰ ਪੜ੍ਹੋ: ਸਵੀਤਾਜ ਬਰਾੜ ਨੇ ਮਨਾਇਆ ਆਪਣੀ ਮਾਂ ਬਿੰਦੂ ਬਰਾੜ ਦਾ ਜਨਮ ਦਿਨ, ਸਾਂਝਾ ਕੀਤਾ ਖੂਬਸੂਰਤ ਵੀਡੀਓ

ਖਬਰਾਂ ਮੁਤਾਬਕ ਇਹ ਫ਼ਿਲਮ ਪਹਿਲਾਂ 6 ਅਕਤੂਬਰ ਨੂੰ ਇਸੇ ਸਾਲ ਰਿਲੀਜ਼ ਹੋਣੀ ਸੀ ਪਰ ਕਿਸੇ ਕਾਰਨਾਂ ਕਰਕੇ ਇਸ ਨੂੰ ਅਗਲੇ ਸਾਲ ਤੱਕ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਹੈ । 

ਸਿੰਮੀ ਚਾਹਲ ਨੇ ਦਿੱਤੀਆਂ ਕਈ ਹਿੱਟ ਫ਼ਿਲਮਾਂ 

ਸਿੰਮੀ ਚਾਹਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਿਸ ‘ਚ ‘ਚੱਲ ਮੇਰਾ ਪੁੱਤ’, ‘ਦਾਣਾ ਪਾਣੀ’, ‘ਰੱਬ ਦਾ ਰੇਡੀਓ’ ਅਤੇ ਹਾਲ ਹੀ ‘ਚ ਆਈ ‘ਕਦੇ ਦਾਦੇ ਦੀਆਂ, ਕਦੇ ਪੋਤੇ ਦੀਆਂ’ ਫ਼ਿਲਮ ਨੇ ਵੀ ਖੂਬ ਸੁਰਖੀਆਂ ਵਟੋਰੀਆਂ ਹਨ । ਸਿੰਮੀ ਚਾਹਲ ਦੀ ਨਵੀਂ ਫ਼ਿਲਮ ਨੂੰ ਲੈ ਕੇ ਫੈਨਸ ਵੀ ਕਾਫੀ ਐਕਸਾਈਟਡ ਹਨ ।

ਸਿੰਮੀ ਚਾਹਲ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ਅਤੇ ਉਨ੍ਹਾਂ ਦੇ ਵੱਲੋਂ ਨਿਭਾਏ ਗਏ ਕਿਰਦਾਰਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਸੋਸ਼ਲ ਮੀਡੀਆ ‘ਤੇ ਅਦਾਕਾਰਾ ਦੀ ਵੱਡੀ ਫੈਨ ਫਾਲੋਵਿੰਗ ਹੈ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network