ਗਾਇਕ ਸਤਿੰਦਰ ਸਰਤਾਜ ਦੇ ਸ਼ੋਅ ‘ਚ ਬੰਬ ਹੋਣ ਦੀ ਸੂਚਨਾ ਕਾਰਨ ਮੱਚਿਆ ਹੜਕੰਪ, ਪੁਲਿਸ ਨੇ ਕੀਤਾ ਇਹ ਖੁਲਾਸਾ
ਬੀਤੇ ਦਿਨ ਪੁਲਿਸ ਮਹਿਕਮੇ ‘ਚ ਉਸ ਸਮੇਂ ਹਫੜਾ ਦੱਫੜੀ ਮੱਚ ਗਈ ਜਦੋਂ ਸਤਿੰਦਰ ਸਰਤਾਜ (Satinder Sartaaj) ਦੇ ਸ਼ੋਅ ਦੇ ਦੌਰਾਨ ਕਿਸੇ ਨੇ ਫੋਨ ਕਰਕੇ ਬੰਬ ਹੋਣ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ । ਜਿਸ ਤੋਂ ਬਾਅਦ ਹਰਕਤ ‘ਚ ਆਈ ਪੁਲਿਸ ਨੇ ਤੁਰੰਤ ਸਟੇਡੀਅਮ ਜਿੱਥੇ ਕਿ ਸਤਿੰਦਰ ਸਰਤਾਜ ਦਾ ਸ਼ੋਅ ਹੋ ਰਿਹਾ ਸੀ ਜਾਂਚ ਸ਼ੁਰੂ ਕਰ ਦਿੱਤੀ ।ਸ਼ੋਅ ‘ਚ ਕਿਸੇ ਤਰ੍ਹਾਂ ਦੀ ਭੱਜ ਦੌੜ ਅਤੇ ਪੈਨਿਕ ਨਾ ਹੋਵੇ । ਇਸ ਦੇ ਲਈ ਪੁਲਿਸ ਨੇ ਚੁੱਪਚਾਪ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ।
ਹੋਰ ਪੜ੍ਹੋ : ਬਿਨ੍ਹਾਂ ਵਿਆਹ ਤੋਂ ਅਦਾਕਾਰਾ ਇਲੀਆਨਾ ਡੀਕਰੂਜ਼ ਬਣਨ ਜਾ ਰਹੀ ਮਾਂ, ਸੋਸ਼ਲ ਮੀਡੀਆ ਯੂਜ਼ਰ ਨੇ ਪੁੱਛਿਆ ਪਿਤਾ ਦਾ ਨਾਮ
ਜਾਂਚ ਦੌਰਾਨ ਫਰਜ਼ੀ ਪਾਈ ਗਈ ਕਾਲ
ਸਤਿੰਦਰ ਸਰਤਾਜ ਦਾ ਸ਼ੋਅ ਲੁਧਿਆਣਾ ਦੇ ਇੱਕ ਸਟੇਡੀਅਮ ‘ਚ ਸੀ । ਜਿਸ ਦੌਰਾਨ ਕਿਸੇ ਵਿਅਕਤੀ ਨੇ ਫੋਨ ਕਰਕੇ ਪੁਲਿਸ ਕੰਟਰੋਲ ਰੂਮ ‘ਚ ਫੋਨ ਕਰਕੇ ਕਹਿ ਦਿੱਤਾ ਕਿ ਸਟੇਡੀਅਮ ‘ਚ ਬੰਬ ਹੈ । ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਦੇ ਦੌਰਾਨ ਇਹ ਪਾਇਆ ਕਿ ਜਿਸ ਵੀ ਵਿਅਕਤੀ ਨੇ ਕੰਟਰੋਲ ਰੂਮ ‘ਚ ਕਾਲ ਕੀਤੀ ਸੀ ਉਹ ਫਰਜ਼ੀ ਨਿਕਲੀ । ਪੁਲਿਸ ਨੇ ਨੰਬਰ ਟਰੇਸ ਕਰ ਲਿਆ ਹੈ ।
ਸੂਤਰਾਂ ਮੁਤਾਬਕ ਜਿਸ ਨੰਬਰ ਤੋਂ ਕਾਲ ਆਈ ਸੀ । ਉਹ ਆਈਸ ਵਿਕ੍ਰੇਤਾ ਦਾ ਸੀ । ਇਸ ਆਈਸ ਕ੍ਰੀਮ ਵਿਕਰੇਤਾ ਦਾ ਕਹਿਣਾ ਸੀ ਕਿ ਕਿਸੇ ਨੇ ਉਸ ਤੋਂ ਆਈਸ ਕ੍ਰੀਮ ਲੈਣ ਦੇ ਬਹਾਨੇ ਫੋਨ ਲਿਆ ਅਤੇ ਪੁਲਸ ਕੰਟਰੋਲ ਰੂਮ ਨੂੰ ਫੋਨ ਕਰ ਦਿੱਤਾ ।
ਸ਼ਰਾਰਤੀ ਅਨਸਰ ਦੀ ਸ਼ਰਾਰਤ ਕਾਰਨ ਪੁਲਿਸ ਦੀ ਮੁੱਠੀ ‘ਚ ਆਈ ਜਾਨ
ਕਿਸੇ ਸ਼ਰਾਰਤੀ ਅਨਸਰ ਦੀ ਸ਼ਰਾਰਤ ਕਾਰਨ ਪੁਲਿਸ ਦੇ ਸਾਹ ਸੁੱਕ ਗਏ ਅਤੇ ਸਭ ਦੀ ਜਾਨ ਮੁੱਠੀ ‘ਚ ਆ ਗਈ । ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਫੈਲਾਉਣ ਤੋਂ ਬਚਣਾ ਚਾਹੀਦਾ ਹੈ । ਜੇ ਪੁਲਿਸ ਇਸ ਸ਼ੋਅ ‘ਚ ਜਾ ਕੇ ਲੋਕਾਂ ਨੂੰ ਦੱਸ ਦਿੰਦੀ ਤਾਂ ਲੋਕ ਆਪਣੀ ਜਾਨ ਬਚਾਉਣ ਦੇ ਲਈ ਇੱਧਰ ਉੱਧਰ ਭੱਜਣ ਦੇ ਦੌਰਾਨ ਹੀ ਆਪਣੀਆਂ ਜਾਨਾਂ ਗੁਆ ਸਕਦੇ ਸਨ । ਜ਼ਰੂਰਤ ਹੈ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਲੱਭ ਕੇ ਕਰੜੀ ਤੋਂ ਕਰੜੀ ਸਜ਼ਾ ਦੇਣ ਦੀ ਤਾਂ ਕਿ ਭਵਿੱਖ ‘ਚ ਅਜਿਹੀਆਂ ਹਰਕਤਾਂ ਤੋਂ ਬਾਜ਼ ਆਉਣ ।
- PTC PUNJABI