ਸਿੱਧੂ ਮੂਸੇਵਾਲਾ ਦੇ ਹੇਟਰਜ਼ ਦੀ ਕਰਤੂਤ, ਗਾਇਕ ਦੀ ਤਸਵੀਰ ‘ਤੇ ਲਗਾਈ ਕਾਲਖ, ਵੇਖੋ ਵਾਇਰਲ ਵੀਡੀਓ
ਸਿੱਧੂ ਮੂਸੇਵਾਲਾ (Sidhu Moose wala) ਪੰਜਾਬੀ ਇੰਡਸਟਰੀ ਦਾ ਅਜਿਹਾ ਗਾਇਕ ਸੀ, ਜਿਸ ਨੇ ਆਪਣੀ ਗਾਇਕੀ ਦੇ ਨਾਲ ਪੂਰੀ ਦੁਨੀਆ ‘ਚ ਆਪਣੀ ਵੱਖਰੀ ਪਛਾਣ ਬਣਾ ਲਈ ਸੀ । ਮੌਤ ਤੋਂ ਬਾਅਦ ਵੀ ਉਹ ਦੁਨੀਆ ‘ਤੇ ਛਾਇਆ ਹੋਇਆ ਹੈ । ਨਿੱਤ ਦਿਨ ਉਸ ਦੇ ਵੀਡੀਓਜ਼ ਅਤੇ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਪਰ ਹੁਣ ਉੇਸ ਨਾਲ ਸਬੰਧਤ ਇੱਕ ਅਜਿਹਾ ਵੀਡੀਓ ਸਾਹਮਣੇ ਆਇਆ ਹੈ । ਜੋ ਕਿ ਹੈਰਾਨ ਕਰ ਦੇਣ ਵਾਲਾ ਹੈ, ਜੀ ਹਾਂ ਇਹ ਵੀਡੀਓ ਕਦੋਂ ਦਾ ਅਤੇ ਕਿੱਥੋਂ ਦਾ ਹੈ ।
ਹੋਰ ਪੜ੍ਹੋ : ਉਰਫੀ ਜਾਵੇਦ ਦਾ ਨਵਾਂ ਵੀਡੀਓ ਆਇਆ ਸਾਹਮਣੇ, ਹੁਣ ਰੱਸੀਨੁਮਾ ਡਰੈੱਸ ਦੇ ਨਾਲ ਖੁਦ ਨੂੰ ਢੱਕਦੀ ਆਈ ਨਜ਼ਰ
ਇਹ ਕਹਿਣਾ ਜ਼ਰਾ ਮੁਸ਼ਕਿਲ ਹੈ, ਪਰ ਇਸ ਵੀਡੀਓ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਸਿੱਧੂ ਨੂੰ ਨਫਰਤ ਕਰਨ ਵਾਲੇ ਕਿਸ ਹੱਦ ਤੱਕ ਗਿਰ ਸਕਦੇ ਹਨ।
ਸਿੱਧੂ ਮੂਸੇਵਾਲਾ ਦੀ ਤਸਵੀਰ ‘ਤੇ ਲਗਾਈ ਕਾਲਖ
ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਿਤੇ ਸਿੱਧੂ ਮੂਸੇਵਾਲਾ ਦੀ ਤਸਵੀਰ ਲੱਗੀ ਹੋਈ ਹੈ ਅਤੇ ਇੱਕ ਨਕਾਬਪੋਸ਼ ਸ਼ਖਸ ਉਸ ਦੀ ਤਸਵੀਰ ‘ਤੇ ਕਾਲਖ ਲਗਾਉਂਦਾ ਹੋਇਆ ਨਜ਼ਰ ਆ ਰਿਹਾ ਹੈ ।
ਜਦੋਂ ਇਸ ਸ਼ਖਸ ਨੂੰ ਕੋਈ ਇਸ ਤਰ੍ਹਾਂ ਕਰਦਾ ਹੋਇਆ ਦੇਖਦਾ ਹੈ ਤਾਂ ਉਹ ਤੁਰੰਤ ਆਪਣੀ ਬਾਈਕ ਲੈ ਕੇ ਫਰਾਰ ਹੋ ਜਾਂਦਾ ਹੈ । ਵੀਡੀਓ ਨੂੰ ਇੰਸਟੈਂਟ ਪਾਲੀਵੁੱਡ ਨਾਂਅ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ ।
- PTC PUNJABI