Viral Video: ਉਸਤਾਦ ਨੁਸਰਤ ਫਤਹਿ ਅਲੀ ਖ਼ਾਨ ਦੀ ਆਖਰੀ ਸਮੇਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਹੋਈ ਵਾਇਰਲ

ਨੁਸਰਤ ਫਤਿਹ ਅਲੀ ਖ਼ਾਨ ਦੀ ਗਾਇਕੀ ਦਾ ਆਲਮ ਇਹ ਹੈ ਕਿ ਉਨ੍ਹਾਂ ਦੇ ਜਾਣ ਮਗਰੋਂ ਅੱਜ ਵੀ ਵਿਸ਼ਵ ਭਰ ਵਿਚ ਉਨ੍ਹਾਂ ਦੇ ਕਰੋੜਾਂ ਫ਼ੈਨ ਮੌਜੂਦ ਹਨ। ਹਾਲ ਹੀ ਵਿੱਚ ਉਸਤਾਦ ਨੁਸਰਤ ਫਤਿਹ ਅਲੀ ਖ਼ਾਨ ਦੀ ਆਖਰੀ ਸਮੇਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ ਨੂੰ ਵੇਖ ਕੇ ਫੈਨਜ਼ ਭਾਵੁਕ ਹੋ ਗਏ।

Reported by: PTC Punjabi Desk | Edited by: Pushp Raj  |  August 22nd 2023 12:20 PM |  Updated: August 22nd 2023 12:20 PM

Viral Video: ਉਸਤਾਦ ਨੁਸਰਤ ਫਤਹਿ ਅਲੀ ਖ਼ਾਨ ਦੀ ਆਖਰੀ ਸਮੇਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਹੋਈ ਵਾਇਰਲ

Nusrat Fateh Ali Khan Last video: ਸੰਗੀਤ ਦੇ ਉਸਤਾਦ ਜਨਾਬ ਨੁਸਰਤ ਫਤਿਹ ਅਲੀ ਖ਼ਾਨ ਸੰਗੀਤ ਜਗਤ ਦਾ ਉਹ ਨਾਮ ਜਿਸ ਦਾ ਨਾਂਅ ਲੈ ਕੇ ਪਾਕਿਸਤਾਨ ਦੇ ਹੀ ਨਹੀਂ ਬਲਕਿ ਭਾਰਤ ਦੇ ਗਾਇਕ ਕਲਾਕਾਰ ਵੀ ਅਪਣੇ ਕੰਨਾਂ ਨੂੰ ਹੱਥ ਲਗਾਉਂਦੇ ਹਨ, ਨੁਸਰਤ ਸਾਬ੍ਹ ਨੂੰ ਸਤਿਕਾਰ ਦੇਣ ਲਈ ਨੁਸਰਤ ਫਤਿਹ ਅਲੀ ਖ਼ਾਨ ਦੀ ਗਾਇਕੀ ਦਾ ਆਲਮ ਇਹ ਹੈ ਕਿ ਉਨ੍ਹਾਂ ਦੇ ਜਾਣ ਮਗਰੋਂ ਅੱਜ ਵੀ ਵਿਸ਼ਵ ਭਰ ਵਿਚ ਉਨ੍ਹਾਂ ਦੇ ਕਰੋੜਾਂ ਫ਼ੈਨ ਮੌਜੂਦ ਹਨ। ਹਾਲ ਹੀ ਵਿੱਚ ਉਸਤਾਦ ਨੁਸਰਤ ਫ਼ਤਹਿ ਅਲੀ ਖ਼ਾਨ ਦੀ ਆਖਰੀ ਸਮੇਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।  

ਦੱਸ ਦਈਏ ਕਿ ਅੱਜ ਵੀ ਫੈਨਜ਼ ਜਨਾਬ ਨੁਸਰਤ ਫਤਿਹ ਅਲੀ ਖ਼ਾਨ ਵੱਲੋਂ ਗਾਏ ਗੀਤ, ਕੱਵਾਲੀਆਂ ਤੇ ਗ਼ਜ਼ਲਾਂ ਸੁਣ ਕੇ ਸੰਗੀਤ ਦੇ ਇਸ ਸਮਰਾਟ ਨੂੰ ਯਾਦ ਕਰਦੇ ਹਨ। ਹਾਲ ਹੀ ਵਿੱਚ ਸੰਗੀਤ ਦੇ ਇਸ ਸਮਰਾਟ ਦੇ ਅੰਤਿਮ ਸਮੇਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਨੂੰ ਵੇਖ ਕੇ ਫੈਨਜ਼ ਭਾਵੁਕ ਹੋ ਗਏ। 

ਦੱਸ ਦਈਏ ਕਿ 16 ਅਗਸਤ 1997 ਨੂੰ ਜਦੋਂ ਨੁਸਰਤ ਸਾਬ੍ਹ ਨੇ ਇਸ ਦੁਨੀਆ ਨੂੰ ਅਲਵਿਦਾ ਕਿਹਾ। ਉਸ ਸਮੇਂ ਦੁਨੀਆ ਵਿਚ ਉਨ੍ਹਾਂ ਨੂੰ 'ਕਿੰਗਸ ਆਫ਼ ਕੱਵਾਲੀ' ਦੇ ਨਾਂਅ ਨਾਲ ਜਾਣਿਆ ਜਾਂਦਾ ਸੀ। ਉਨ੍ਹਾਂ ਦੇ ਪਿਤਾ ਫਤਿਹ ਅਲੀ ਖ਼ਾਨ ਵੀ ਅਪਣੇ ਸਮੇਂ ਦੇ ਮਸ਼ਹੂਰ ਗਾਇਕ ਹੋਇਆ ਕਰਦੇ ਸਨ ਪਰ ਉਹ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦਾ ਬੇਟਾ ਵੀ ਇਸ ਲਾਈਨ 'ਚ ਆਵੇ।

 ਦਰਅਸਲ ਉਸ ਸਮੇਂ ਸੰਗੀਤ ਨੂੰ ਲੈ ਕੇ ਪਾਕਿਸਤਾਨ ਟਚ ਓਨਾ ਸਨਮਾਨ ਨਹੀਂ ਸੀ, ਪੈਸੇ ਵੀ ਜ਼ਿਆਦਾ ਨਹੀਂ ਸੀ ਬਣਦੇ। ਕੁੱਝ ਉਨ੍ਹਾਂ ਦੇ ਪਿਤਾ ਨੂੰ ਨੁਸਰਤ ਦੇ ਭਾਰੀ ਸਰੀਰ ਕਰਕੇ ਵੀ ਸ਼ੱਕ ਸੀ ਕਿ ਉਹ ਕੱਵਾਲੀ ਨਹੀਂ ਕਰ ਸਕਦਾ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਉਨ੍ਹਾਂ ਦਾ ਬੇਟਾ ਉਨ੍ਹਾਂ ਤੋਂ ਬਿਹਤਰੀਨ ਕਲਾਕਾਰ ਬਣੇਗਾ।

ਘਰ ਵਿਚ ਸੰਗੀਤ ਦਾ ਮਾਹੌਲ ਹੋਣ ਕਰਕੇ ਸੰਗੀਤ ਨੁਸਰਤ ਦੇ ਡੀਐਨਏ ਵਿਚ ਸੀ। ਅਪਣੇ ਪਿਤਾ ਦੇ ਘਰੋਂ ਜਾਣ ਮਗਰੋਂ ਨੁਸਰਤ ਹਰਮੋਨੀਅਮ ਵਜਾਉਣਾ ਸਿੱਖਣ ਲੱਗੇ। ਇੱਕ ਦਿਨ ਉਹ ਇਵੇਂ ਹੀ ਪਿਤਾ ਦੇ ਜਾਣ ਮਗਰੋਂ ਹਾਰਮੋਨੀਅਮ ਵਜਾ ਰਹੇ ਸਨ। ਉਨ੍ਹਾਂ ਦੇ ਪਿਤਾ ਐਨ ਮੌਕੇ 'ਤੇ ਪਹੁੰਚ ਗਏ ਅਤੇ ਪਿੱਛੇ ਖੜ੍ਹ ਕੇ ਸੁਣਨ ਲੱਗੇ। ਬਾਅਦ ਵਿਚ ਉਨ੍ਹਾਂ ਨੇ ਇਹ ਕਹਿ ਕੇ ਨੁਸਰਤ ਸਾਬ੍ਹ ਨੂੰ ਹਾਰਮੋਨੀਅਮ ਵਜਾਉਣ ਦੀ ਇਜਾਜ਼ਤ ਦੇ ਦਿੱਤੀ ਕਿ ਉਸ ਦੀ ਪੜ੍ਹਾਈ 'ਤੇ ਕੋਈ ਅਸਰ ਨਹੀਂ ਪੈਣਾ ਚਾਹੀਦਾ। ਥੋੜ੍ਹੇ ਸਮੇਂ ਵਿਚ ਹੀ ਨੁਸਰਤ ਨੇ ਚੰਗਾ ਹਾਰਮੋਨੀਅਮ ਅਤੇ ਤਬਲਾ ਵਜਾਉਣਾ ਸਿੱਖ ਲਿਆ।

ਨੁਸਰਤ ਦੀਆਂ ਕੱਵਾਲੀਆਂ ਅਤੇ ਗਾਣੇ ਜਿੰਨੇ ਪਾਕਿਸਤਾਨ ਵਿਚ ਫੇਮਸ ਸਨ।  ਉਸ ਤੋਂ ਕਿਤੇ ਜ਼ਿਆਦਾ ਭਾਰਤ ਵਿਚ ਉਨ੍ਹਾਂ ਨੂੰ ਸਰਾਹਿਆ ਗਿਆ  ਪਰ ਅਪਣੇ ਜੀਵਨ ਵਿਚ ਉਹ ਇਕ ਵਾਰ ਹੀ ਭਾਰਤ ਆ ਸਕੇ। ਉਹ ਵੀ ਰਾਜ ਕਪੂਰ ਦੇ ਬੁਲਾਵੇ 'ਤੇ ਇਸ ਤੋਂ ਬਾਅਦ ਉਹ ਕਦੇ ਭਾਰਤ ਨਹੀਂ ਆ ਸਕੇ। ਨੁਸਰਤ ਸਾਬ੍ਹ ਨੇ ਕੱਵਾਲੀਆਂ ਦੇ ਨਾਲ-ਨਾਲ ਗੁਰਬਾਣੀ ਦੇ ਸ਼ਬਦ ਵੀ ਗਾਏ ਜੋ ਸਿੱਖਾਂ 'ਚ ਵੀ ਕਾਫ਼ੀ ਮਕਬੂਲ ਹੋਏ।

ਹੋਰ ਪੜ੍ਹੋ: ਸੰਨੀ ਦਿਓਲ ਦੇ ਛੋਟੇ ਬੇਟੇ ਰਾਜਵੀਰ ਦਿਓਲ ਦੀ ਹੋਈ ਬਾਲੀਵੁੱਡ 'ਚ ਐਂਟਰੀ, ਜਲਦ ਹੀ ਫ਼ਿਲਮ 'Dono' 'ਚ ਆਉਣਗੇ ਨਜ਼ਰ

ਇਸ ਤੋਂ ਇਲਾਵਾ ਉਨ੍ਹਾਂ ਨੇ ਬਹੁਤ ਸਾਰੀਆਂ ਬਾਲੀਵੁੱਡ ਫਿਲਮਾਂ ਵਿਚ ਵੀ ਗਾਣੇ ਗਾਏ  ਲਤਾ ਮੰਗੇਸ਼ਕਰ ਦੇ ਨਾਲ ਉਨ੍ਹਾਂ ਦਾ ਇਕ ਗਾਣਾ 'ਊਪਰ ਖ਼ੁਦਾ ਆਸਮਾਂ ਨੀਚੇ' ਬੇਹੱਦ ਮਕਬੂਲ ਹੋਇਆ। ਭਲੇ ਹੀ ਨੁਸਰਤ ਸਾਬ੍ਹ ਨੂੰ ਇਸ ਦੁਨੀਆ ਤੋਂ ਗਏ ਅੱਜ 23 ਸਾਲ ਬੀਤ ਗਏ ਹੋਣ ਪਰ ਉਨ੍ਹਾਂ ਦੇ ਗਾਣੇ ਉਨ੍ਹਾਂ ਨੂੰ 23 ਸਦੀਆਂ ਤਕ ਵੀ ਅਮਰ ਬਣਾਏ ਰੱਖਣ ਵਿਚ ਸਮਰੱਥ ਹਨ। ਅੱਜ ਵੀ ਵਿਸ਼ਵ ਭਰ ਸੰਗੀਤ ਸਮਰਾਟ ਨੁਸਰਤ ਫਤਿਹ ਅਲੀ ਖ਼ਾਨ ਨੂੰ ਉਨ੍ਹਾਂ ਦੇ ਗੀਤਾਂ ਜ਼ਰੀਏ ਯਾਦ ਕੀਤਾ ਜਾਂਦਾ ਹੈ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network