Trending:
ਯੋ ਯੋ ਹਨੀ ਸਿੰਘ ਨੇ ਸਟੇਜ 'ਤੇ ਝਾੜੂ ਲਾ ਰਹੇ ਮੁੰਡੇ ਨਾਲ ਕੀਤਾ ਜੰਮ ਕੇ ਡਾਂਸ; ਗਾਇਕ ਨੇ ਆਪਣੇ ਇਸ ਅੰਦਾਜ਼ ਨਾਲ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ
Yo Yo Honey Singh Viral Video: ਪਿਛਲਾ ਸਾਲ ਯੋ ਯੋ ਹਨੀ ਸਿੰਘ ਦੇ ਲਈ ਬਹੁਤ ਹੀ ਖ਼ਾਸ ਰਿਹਾ, ਉਨ੍ਹਾਂ ਨੇ ਲੰਬੇ ਸਮੇਂ ਬਾਅਦ ਇੰਡਸਟਰੀ ‘ਚ ਕਮਬੈਕ ਕੀਤਾ ਸੀ। ਪੰਜਾਬੀ ਰੈਪਰ ਤੇ ਗਾਇਕ ਯੋ ਯੋ ਹਨੀ ਸਿੰਘ ਆਪਣੀ ਮਿਊਜ਼ਿਕ ਐਲਬਮ ਹਨੀ3.0 ਦੇ ਨਾਲ ਧਮਾਕੇਦਾਰ ਵਾਪਸੀ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਲੇਡੀ ਲਵ ਟੀਨਾ ਥਡਾਨੀ ਨੂੰ ਆਪਣੇ ਚਾਹੁਣ ਵਾਲਿਆਂ ਦੇ ਨਾਲ ਰੂਬਰੂ ਕੀਤਾ ਸੀ। ਯੋ ਯੋ ਹਨੀ ਸਿੰਘ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।
_35428c3e63c7381a7fe9d13d28e98dfb_1280X720.webp)
image source: facebook
ਦੱਸ ਦਈਏ ਹਾਲ ਵਿੱਚ ਯੋ ਯੋ ਹਨੀ ਸਿੰਘ ਆਪਣੇ ਲਾਈਵ ਮਿਊਜ਼ਿਕ ਸ਼ੋਅਜ਼ ਲਈ ਜੈਪੂਰ ਪਹੁੰਚੇ ਹੋਏ ਸੀ। ਉਨ੍ਹਾਂ ਦੇ ਸ਼ੋਅ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਪਰ ਇੱਕ ਵੀਡੀਓ ਨੇ ਹਰ ਕਿਸੇ ਦਾ ਧਿਆਨ ਖਿੱਚਿਆ ਹੈ। ਇਸ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਯੋ ਯੋ ਹਨੀ ਸਿੰਘ ਸਟੇਜ ਉੱਤੇ ਆਪਣੀ ਟੀਮ ਦੇ ਨਾਲ ਗੀਤ ਗਾ ਰਹੇ ਹਨ। ਫਿਰ ਜਦੋਂ ਇੱਕ ਸਫਾਈ ਕਰਨ ਵਾਲਾ ਮੁੰਡਾ ਸਟੇਜ ਉੱਤੇ ਝਾੜੂ ਲਗਾਉਣ ਆਉਂਦਾ ਹੈ ਤਾਂ ਹਨੀ ਸਿੰਘ ਉਸ ਨਾਲ ਨੱਚਣ ਲੱਗ ਜਾਂਦੇ ਨੇ। ਹਨੀ ਸਿੰਘ ਆਪਣਾ ਸੁਪਰ ਹਿੱਟ ਗੀਤ ਲਵ ਡੋਜ਼ ਗਾਉਂਦੇ ਹੋਏ ਸਫਾਈ ਵਾਲੇ ਮੁੰਡੇ ਨਾਲ ਜੰਮ ਕੇ ਨੱਚਦੇ ਹੋਏ ਦਿਖਾਈ ਦੇ ਰਹੇ ਹਨ। ਦਰਸ਼ਕਾਂ ਨੂੰ ਗਾਇਕ ਦਾ ਇਹ ਅੰਦਾਜ਼ ਕਾਫੀ ਜ਼ਿਆਦਾ ਪਸੰਦ ਆ ਰਿਹਾ ਹੈ।
_484580fee218ef21549423bc035603ad_1280X720.webp)
image source: facebook
ਜੇ ਗੱਲ ਕਰੀਏ ਯੋ ਯੋ ਹਨੀ ਸਿੰਘ ਦੇ ਵਰਕ ਫਰੰਟ ਦੀ ਤਾਂ ਉਹ ਕਾਫੀ ਸਮੇਂ ਤੋਂ ਪੰਜਾਬੀ ਮਿਊਜ਼ਿਕ ਜਗਤ ਦੇ ਨਾਲ ਜੁੜੇ ਹੋਏ ਹਨ। ਪਿਛਲੇ ਮਹੀਨੇ ਹੀ ਯੋ ਯੋ ਹਨੀ ਸਿੰਘ ਤੇ ਹੋਮੀ ਦਿਲੀਵਾਲਾ ਦੇ ਗੀਤ 'ਕੰਨਾਂ ਵਿਚ ਵਾਲੀਆਂ' ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਏ ਸੀ, ਜਿਸ ਨੂੰ ਯੂਟਿਊਬ ਉੱਤੇ ਚੰਗਾ ਹੁੰਗਾਰਾ ਮਿਲਿਆ ਸੀ। ਦੱਸ ਦਈਏ ਹਨੀ ਸਿੰਘ ਬਾਲੀਵੁੱਡ ਫ਼ਿਲਮਾਂ ਵਿੱਚ ਵੀ ਆਪਣੇ ਸੰਗੀਤ ਤੇ ਗਾਇਕੀ ਦੇ ਨਾਲ ਵਾਹ ਵਾਹੀ ਖੱਟ ਚੁੱਕੇ ਹਨ।
_e11bd2528687d83dc685764ff45911ba_1280X720.webp)
image source: facebook
- PTC PUNJABI