Thursday, 28th of May 2026

ਤੁਸੀਂ ਵੀ ਆਪਣੇ ਸੁਫਨਿਆਂ ਨੂੰ ਕਰੋ ਪੂਰਾ, 'ਵਾਈਸ ਆਫ ਪੰਜਾਬ' ਸੀਜ਼ਨ-9 ਸ਼ੁਰੂ, ਆਡੀਸ਼ਨ ਮੋਹਾਲੀ 'ਚ  

Reported by: PTC Punjabi Desk | Edited by: Rupinder Kaler  |  December 04th 2018 06:48 PM |  Updated: December 04th 2018 06:48 PM

ਤੁਸੀਂ ਵੀ ਆਪਣੇ ਸੁਫਨਿਆਂ ਨੂੰ ਕਰੋ ਪੂਰਾ, 'ਵਾਈਸ ਆਫ ਪੰਜਾਬ' ਸੀਜ਼ਨ-9 ਸ਼ੁਰੂ, ਆਡੀਸ਼ਨ ਮੋਹਾਲੀ 'ਚ  

ਪੀਟੀਸੀ ਪੰਜਾਬੀ ਦੇ ਸਭ ਤੋਂ ਵੱਡੇ ਟੈਲੇਂਟ ਹੰਟ ਸ਼ੋਅ 'ਵਾਈਸ ਆਫ ਪੰਜਾਬ' ਦਾ ਸੀਜ਼ਨ-9 ਸ਼ੁਰੂ ਹੋਣ ਜਾ ਰਿਹਾ ਹੈ । ਇਸ ਸ਼ੋਅ ਰਾਹੀਂ ਉਹ ਲੋਕ ਆਪਣੇ ਸੁਫਨਿਆਂ ਨੂੰ ਪੂਰਾ ਕਰ ਸਕਣਗੇ ਜਿਹੜੇ ਗਾਇਕੀ ਦੇ ਖੇਤਰ ਵਿੱਚ ਆਪਣਾ ਨਾਂ ਬਣਾਉਣਾ ਚਾਹੁੰਦੇ ਹਨ । ਇਸ ਸ਼ੋਅ ਦੇ ਜਰੀਏ ਹੁਣ ਤੱਕ ਕਈ ਲੋਕ ਆਪਣੇ ਇਹਨਾਂ ਸੁਫਨਿਆਂ ਨੂੰ ਪੂਰਾ ਕਰ ਚੁੱਕੇ ਹਨ ਤੇ ਉਹ ਕਾਮਯਾਬੀ ਦੀਆਂ ਬੁਲੰਦੀਆਂ ਛੂਹ ਰਹੇ ਹਨ । ਪੀਟੀਸੀ ਪੰਜਾਬੀ ਦੀ ਟੀਮ 10 ਦਸੰਬਰ ਨੂੰ ਮੋਹਾਲੀ ਵਿੱਚ ਪਹੁੰਚੇਗੀ ਤੇ ਉਹਨਾਂ ਨੌਜਵਾਨਾਂ ਦੀ ਚੋਣ ਕਰੇਗੀ ਜਿਨ੍ਹਾਂ ਦੀ ਅਵਾਜ਼ ਵਿੱਚ ਦਮ ਹੈ ਜਾਂ ਫਿਰ ਜਿਨ੍ਹਾਂ ਵਿੱਚ ਗਾਇਕੀ ਦੇ ਖੇਤਰ ਵਿੱਚ ਨਾਂ ਬਣਾਉਣ ਦਾ ਜਜ਼ਬਾ ਹੈ ।

ਹੋਰ ਵੇਖੋ : ਨਾ ਚਾਹੁੰਦੇ ਹੋਏ ਵੀ ਸਲਮਾਨ ਖਾਨ ਤੇ ਸਾਹਰੁਖ ਖਾਨ ਨੇ ਸਾਂਝੀ ਕੀਤੀ ਸਕਰੀਨ, ਦੇਖੋ ਵੀਡਿਓ

https://twitter.com/thesachinahuja/status/1069904401211510785

ਮੋਹਾਲੀ ਵਿੱਚ ਆਡੀਸ਼ਨ : ਤਰੀਕ 10 ਦਸੰਬਰ, ਸਮਾਂ ਸਵੇਰੇ 9.00  ਵਜੇ, ਪਤਾ ਦਾਰਾ ਸਟੂਡੀਓ ਫੇਸ-6, ਨੈਸ਼ਨਲ ਹਾਈਵੇ ਨੰ. 21  

ਇਸ ਆਡੀਸ਼ਨ ਤੋਂ ਬਾਅਦ ਪੀਟੀਸੀ ਦੀ ਟੀਮ ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ ਵਿੱਚ ਪਹੁੰਚੇਗੀ ।  

ਹੋਰ ਵੇਖੋ : ਜੈਜ਼ੀ ਬੀ ਨੂੰ ਹੈ ਵਾਲਾਂ ਨਾਲ ਪੰਗੇ ਲੈਣ ਦਾ ਸ਼ੌਂਕ ,ਵੇਖੋ ਵੀਡਿਓ ਹੁਣ ਕਿਸ ਤਰ੍ਹਾਂ ਦੇ ਲੁਕ ‘ਚ ਆਉਣਗੇ ਨਜ਼ਰ

Voice Of Punjab Season 9 Mohali Auditions: Date, Time & Venue Voice Of Punjab Season 9 Mohali Auditions: Date, Time & Venue

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ 2017  ਵਿੱਚ ਕਰਵਾਏ ਗਏ ਵਾਈਸ ਆਫ ਪੰਜਾਬ ਦੇ ਸੀਜ਼ਨ-8  ਵਿੱਚ ਗੁਰਮੰਤਰ ਸਿੰਘ ਅਤੇ ਸੁਰਤਾਲ ਕੁਲਾਰ ਨੇ ਪਹਿਲਾ ਸਥਾਨ ਹਾਸਲ ਕੀਤਾ ਸੀ ਜਦੋਂ ਕਿ ਸੈਕਿੰਡ ਰਨਰ ਅੱਪ ਗੁਰਕਿਰਤ ਕੌਰ ਸੀ । ਇਸ ਸ਼ੋਅ ਵਿੱਚ ਮਿਸ ਪੂਜਾ, ਰੌਸ਼ਨ ਪਿੰ੍ਰਸ ਅਤੇ ਸੁਰਾਂ ਦੇ ਬਾਦਸ਼ਾਹ ਸਚਿਨ ਅਹੁਜਾ ਸਨ ।


Popular Posts