ਮਿਸ ਪੀਟੀਸੀ ਪੰਜਾਬੀ 2022 ਦੇ ਸਟੂਡੀਓ ਰਾਊਂਡ ‘ਚ ਵੇਖੋ ਮੁਟਿਆਰਾਂ ਦੀ ਪਰਫਾਰਮੈਂਸ
ਮਿਸ ਪੀਟੀਸੀ ਪੰਜਾਬੀ 2022 ਦੇ ਸਟੂਡੀਓ ਰਾਊਂਡ ‘ਚ ਵੇਖੋ ਮੁਟਿਆਰਾਂ ਦੀ ਪਰਫਾਰਮੈਂਸ
ਮਿਸ ਪੀਟੀਸੀ ਪੰਜਾਬੀ 2022 (Miss PTC Punjabi 2022) ਦਾ ਏਨੀਂ ਦਿਨੀਂ ਸਟੂਡੀਓ ਰਾਊਂਡ ਚੱਲ ਰਿਹਾ ਹੈ ।ਇਸ ਰਾਊਂਡ ‘ਚ ਇਹ ਕੁੜੀਆਂ ਆਪੋ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਕੇ ਜੱਜ ਸਾਹਿਬਾਨ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰਨਗੀਆਂ । ਹੁਣ ਵੇਖਣਾ ਇਹ ਹੋਵੇਗਾ ਕਿ ਇਸ ਰਾਊਂਡ ‘ਚ ਕਿਹੜੀ ਮੁਟਿਆਰ ਜੱਜ ਸਾਹਿਬਾਨ ਸਤਿੰਦਰ ਸੱਤੀ, ਹਿਮਾਂਸ਼ੀ ਖੁਰਾਣਾ ਅਤੇ ਗੈਵੀ ਚਾਹਲ ਦਾ ਦਿਲ ਜਿੱਤਣਗੀਆਂ । ਇਹ ਸਭ ਜਾਨਣ ਦੇ ਲਈ ਵੇਖਣਾ ਨਾਂ ਭੁੱਲਣਾ ਮਿਸ ਪੀਟੀਸੀ ਪੰਜਾਬੀ ੨੦੨੨ ਦਾ ਸਟੂਡੀਓ ਰਾਊਂਡ ਅੱਜ 30 ਮਾਰਚ, ਦਿਨ ਬੁੱਧਵਾਰ ਰਾਤ ਨੂੰ 8 ਵਜੇ ।

ਹੋਰ ਪੜ੍ਹੋ : ਅੱਜ ਵੇਖੋ ਮਿਸ ਪੀਟੀਸੀ ਪੰਜਾਬੀ 2022 ਦਾ ਸਟੂਡੀਓ ਰਾਊਂਡ
ਅੱਜ ਦੇ ਇਸ ਸਟੂਡੀਓ ਰਾਊਂਡ ‘ਚ ਸੈਲੀਬ੍ਰੇਟੀਜ਼ ਜੱਜ ਦੇ ਤੌਰ ‘ਤੇ ਤਾਨੀਆ ਅਤੇ ਗੁਰਨਾਮ ਭੁੱਲਰ ਵੀ ਸ਼ਿਰਕਤ ਕਰਨਗੇ ।ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਵੱਖ ਵੱਖ ਸ਼ਹਿਰਾਂ ‘ਚ ਮੁਟਿਆਰਾਂ ਦੀ ਚੋਣ ਦੇ ਲਈ ਆਡੀਸ਼ਨਸ ਕਰਵਾਏ ਗਏ ਸਨ । ਇਨ੍ਹਾਂ ਆਡੀਸ਼ਨਾਂ ਦੇ ਦੌਰਾਨ ਇਨ੍ਹਾਂ ਮੁਟਿਆਰਾਂ ਦੇ ਹੁਨਰ ਨੂੰ ਸਾਡੇ ਜੱਜ ਸਾਹਿਬਾਨਾਂ ਨੇ ਪਰਖਿਆ ਅਤੇ ਹੁਣ ਇਹ ਮੁਟਿਆਰਾਂ ਵੱਖ ਵੱਖ ਪੜਾਅ ਨੂੰ ਪਾਰ ਕਰਦੀਆਂ ਹੋਈਆਂ ਇਸ ਰਾਊਂਡ ਤੱਕ ਪਹੁੰਚੀਆਂ ਹਨ ।
Image Source: Instagram
ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਹਰ ਸਾਲ ਇਸ ਰਿਆਲਟੀ ਸ਼ੋਅ ਦਾ ਪ੍ਰਬੰਧ ਕੀਤਾ ਜਾਂਦਾ ਹੈ । ਜਿਸ ‘ਚ ਇਹ ਮੁਟਿਆਰਾਂ ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨ ਦੇ ਲਈ ਆਉਂਦੀਆਂ ਨੇ । ਪੀਟੀਸੀ ਪੰਜਾਬੀ ਵੱਲੋਂ ਮੁਟਿਆਰਾਂ ਨੂੰ ਇਹ ਮੰਚ ਮੁਹੱਈਆ ਕਰਵਾਇਆ ਜਾਂਦਾ ਹੈ ।ਜਿਸ ਦੇ ਜ਼ਰੀਏ ਇਹਨਾਂ ਮੁਟਿਆਰਾਂ ਨੂੰ ਆਪਣੇ ਹੁਨਰ ਨੂੰ ਦੁਨੀਆ ਤੱਕ ਪਹੁੰਚਾਉਣ ਦਾ ਮੌਕਾ ਮਿਲਦਾ ਹੈ ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
