
ਮਿਸ ਪੀਟੀਸੀ ਪੰਜਾਬੀ 2022 (Miss PTC Punjabi 2022) ਦਾ ਸਟੂਡੀਓ ਰਾਊਂਡ (Studio Round) ਚੱਲ ਰਿਹਾ ਹੈ । ਇਸ ਦੌਰਾਨਾ ਪ੍ਰਤੀਭਾਗੀ ਇਸ ਰਾਊਂਡ ‘ਚ ਆਪੋ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੀਆਂ ਹਨ । ਇਸ ਰਾਊਂਡ ‘ਚ ਇਨ੍ਹਾਂ ਮੁਟਿਆਰਾਂ ਦੇ ਹੁਨਰ ਨੂੰ ਪਰਖ ਰਹੇ ਹਨ ਸਾਡੇ ਪਾਰਖੀ ਜੱਜ ਸਾਹਿਬਾਨ ਸਤਿੰਦਰ ਸੱਤੀ, ਹਿਮਾਂਸ਼ੀ ਖੁਰਾਣਾ ਅਤੇ ਗੈਵੀ ਚਾਹਲ ।ਅੱਜ ਦੇ ਇਸ ਸ਼ੋਅ ‘ਚ ਨੇਹਾ ਮਲਿਕ ਸੈਲੀਬ੍ਰੇਟੀ ਗੈਸਟ ਦੇ ਤੌਰ ‘ਤੇ ਸ਼ਿਰਕਤ ਕਰਨਹਗੇ । ਇਸ ਸ਼ੋਅ ਦਾ ਪ੍ਰਸਾਰਣ ਹਰ ਸੋਮਵਾਰ ਤੋਂ ਵੀਰਵਾਰ ਤੱਕ ਪੀਟੀਸੀ ਪੰਜਾਬੀ ‘ਤੇ ਰਾਤ 8 ਵਜੇ ਕੀਤਾ ਜਾਂਦਾ ਹੈ ।
ਹੋਰ ਪੜ੍ਹੋ : ਮਿਸ ਪੀਟੀਸੀ ਪੰਜਾਬੀ 2022 ਦੇ ਸਟੂਡੀਓ ਰਾਊਂਡ ‘ਚ ਵੇਖੋ ਮੁਟਿਆਰਾਂ ਦੀ ਪਰਫਾਰਮੈਂਸ
ਇਸ ਸ਼ੋਅ ਦਾ ਤੁਸੀਂ ਵੀ ਅਨੰਦ ਮਾਣ ਸਕਦੇ ਹੋ । ਅੱਜ ਦੇ ਇਸ ਸਟੂਡੀਓ ਰਾਊਂਡ ਦਾ ਪ੍ਰਸਾਰਣ ਰਾਤ ੮ ਵਜੇ ਕੀਤਾ ਜਾਵੇਗਾ । ਇਸ ਤੋਂ ਪਹਿਲਾਂ ਵੱਖ ਵੱਖ ਸ਼ਹਿਰਾਂ ‘ਚੋਂ ਇਨ੍ਹਾਂ ਕੁੜੀਆਂ ਦੇ ਆਡੀਸ਼ਨ ਕਰਵਾਏ ਗਏ ਸਨ । ਪੰਜਾਬੀ ਮੁਟਿਆਰਾਂ ਦੇ ਹੁਨਰ ਨੂੰ ਪਰਖਣ ਦੇ ਲਈ ਪੀਟੀਸੀ ਵੱਲੋਂ ਹਰ ਸਾਲ ਇਹ ਰਿਆਲਟੀ ਸ਼ੋਅ ਕਰਵਾਇਆ ਜਾਂਦਾ ਹੈ ।

ਇਹ ਸ਼ੋਅ ਉਨ੍ਹਾਂ ਮੁਟਿਆਰਾਂ ਦੇ ਲਈ ਵਧੀਆ ਮੰਚ ਸਾਬਿਤ ਹੋ ਰਿਹਾ ਹੈ ਜੋ ਮਨੋਰੰਜਨ ਜਗਤ ਆਪਣਾ ਹੁਨਰ ਵਿਖਾਉਣਾ ਚਾਹੁੰਦੀਆਂ ਹਨ। ਇਸ ਸ਼ੋਅ ਦੇ ਜ਼ਰੀਏ ਇਨ੍ਹਾਂ ਮੁਟਿਆਰਾਂ ਨੂੰ ਕੌਮਾਂਤਰੀ ਪੱਧਰ ‘ਤੇ ਆਪਣਾ ਹੁਨਰ ਵਿਖਾਉਣ ਦਾ ਮੌਕਾ ਮਿਲਦਾ ਹੈ । ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਮਿਆਰੀ ਪ੍ਰੋਗਰਾਮਾਂ ਦਾ ਪ੍ਰਸਾਰਣ ਕੀਤਾ ਜਾਂਦਾ ਹੈ ਅਤੇ ਦਰਸ਼ਕਾਂ ਦੇ ਹਰ ਵਰਗ ਦਾ ਧਿਆਨ ਰੱਖਦੇ ਹੋਏ ਕੰਟੈਂਟ ਤਿਆਰ ਕੀਤਾ ਜਾਂਦਾ ਹੈ ।