ਅੱਜ ਰਾਤ ਨੂੰ ਵੇਖੋ ਮਿਸ ਪੀਟੀਸੀ ਪੰਜਾਬੀ 2022 ਦਾ ਗ੍ਰੈਂਡ ਫਿਨਾਲੇ

Written by  Shaminder   |  April 30th 2022 02:20 PM  |  Updated: April 30th 2022 02:20 PM

ਅੱਜ ਰਾਤ ਨੂੰ ਵੇਖੋ ਮਿਸ ਪੀਟੀਸੀ ਪੰਜਾਬੀ 2022 ਦਾ ਗ੍ਰੈਂਡ ਫਿਨਾਲੇ

ਮਿਸ ਪੀਟੀਸੀ ਪੰਜਾਬੀ 2022 (Miss PTC Punjabi 2022) ਦਾ ਗ੍ਰੈਂਡ ਫਿਨਾਲੇ (Grand Finale ) ਅੱਜ ਹੋਣ ਜਾ ਰਿਹਾ ਹੈ । ਇਸ ਦੌਰਾਨ ਇਸ ਮੁਕਾਬਲੇ ‘ਚ ਭਾਗ ਲੈਣ ਵਾਲੀਆਂ ਸਾਰੀਆਂ ਕੁੜੀਆਂ ਦੇ ਵਿੱਚੋਂ ਕਿਸੇ ਇੱਕ ਨੂੰ ਮਿਲੇਗਾ ਮਿਸ ਪੀਟੀਸੀ ਪੰਜਾਬੀ 2022 ਦਾ ਖਿਤਾਬ । ਇਸ ਮੁਕਾਬਲੇ ‘ਚ ਸਾਡੇ ਜੱਜ ਸਾਹਿਬਾਨ ਗੈਵੀ ਚਾਹਲ, ਸਾਰਾ ਗੁਰਪਾਲ, ਬਿੰਨੂ ਢਿੱਲੋਂ ਅਤੇ ਜੋਨਿਤਾ ਡੋਡਾ ਇਨ੍ਹਾਂ ਪ੍ਰਤੀਭਾਗੀਆਂ ਚੋਂ ਚੋਣ ਕਰੇਗੀ ਮਿਸ ਪੀਟੀਸੀ ਪੰਜਾਬੀ ੨੦੨੨ ਦੀ ।

Miss ptc punjabi grand finale -min

ਹੋਰ ਪੜ੍ਹੋ : ਮਿਸ ਪੀਟੀਸੀ ਪੰਜਾਬੀ 2022 ਦੇ ਸਟੂਡੀਓ ਰਾਊਂਡ ‘ਚ ਮੁਟਿਆਰਾਂ ਵਿਖਾਉਣਗੀਆਂ ਆਪਣਾ ਹੁਨਰ

ਦੱਸ ਦਈਏ ਕਿ ਇਸ ਤੋਂ ਪਹਿਲਾਂ ਇਨ੍ਹਾਂ ਪ੍ਰਤੀਭਾਗੀਆਂ ਦੇ ਵੱਖ ਵੱਖ ਰਾਊਂਡ ਦੇ ਤਹਿਤ ਪ੍ਰਤਿਭਾ ਨੂੰ ਪਰਖਿਆ ਗਿਆ ਸੀ । ਜਿਸ ਤੋਂ ਬਾਅਦ ਇਨ੍ਹਾਂ ਕੁੜੀਆਂ ਨੇ ਮੁਸ਼ਕਿਲ ਅਤੇ ਚੁਣੌਤੀ ਭਰੇ ਵੱਖ ਵੱਖ ਪੜਾਅ ਨੂੰ ਪਾਰ ਕਰਨ ਤੋਂ ਬਾਅਦ ਇਸ ਪੱਧਰ ‘ਤੇ ਪਹੁੰਚੀਆਂ ਨੇ ।

ਹੋਰ ਪੜ੍ਹੋ : ਪਟਿਆਲਾ ‘ਚ ਹੋਏ ਵਿਵਾਦ ਤੋਂ ਬਾਅਦ ਜਸਬੀਰ ਜੱਸੀ ਨੇ ਕਿਹਾ ‘ਪੰਜਾਬ ‘ਚ ਹੈ ਮਹੌਲ ਠੀਕ’

ਇਸ ਤੋਂ ਪਹਿਲਾਂ ਵੱਖ ਵੱਖ ਸ਼ਹਿਰਾਂ ‘ਚੋਂ ਇਨ੍ਹਾਂ ਕੁੜੀਆਂ ਦੇ ਆਡੀਸ਼ਨ ਕਰਵਾਏ ਗਏ ਸਨ । ਪੰਜਾਬੀ ਮੁਟਿਆਰਾਂ ਦੇ ਹੁਨਰ ਨੂੰ ਪਰਖਣ ਦੇ ਲਈ ਪੀਟੀਸੀ ਵੱਲੋਂ ਹਰ ਸਾਲ ਇਹ ਰਿਆਲਟੀ ਸ਼ੋਅ ਕਰਵਾਇਆ ਜਾਂਦਾ ਹੈ । ਇਹ ਸ਼ੋਅ ਉਨ੍ਹਾਂ ਮੁਟਿਆਰਾਂ ਦੇ ਲਈ ਵਧੀਆ ਮੰਚ ਸਾਬਿਤ ਹੋ ਰਿਹਾ ਹੈ ਜੋ ਮਨੋਰੰਜਨ ਜਗਤ ਆਪਣਾ ਹੁਨਰ ਵਿਖਾਉਣਾ ਚਾਹੁੰਦੀਆਂ ਹਨ।

ਇਸ ਸ਼ੋਅ ਦੇ ਜ਼ਰੀਏ ਇਨ੍ਹਾਂ ਮੁਟਿਆਰਾਂ ਨੂੰ ਕੌਮਾਂਤਰੀ ਪੱਧਰ ‘ਤੇ ਆਪਣਾ ਹੁਨਰ ਵਿਖਾਉਣ ਦਾ ਮੌਕਾ ਮਿਲਦਾ ਹੈ । ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਮਿਆਰੀ ਪ੍ਰੋਗਰਾਮਾਂ ਦਾ ਪ੍ਰਸਾਰਣ ਕੀਤਾ ਜਾਂਦਾ ਹੈ ਅਤੇ ਦਰਸ਼ਕਾਂ ਦੇ ਹਰ ਵਰਗ ਦਾ ਧਿਆਨ ਰੱਖਦੇ ਹੋਏ ਕੰਟੈਂਟ ਤਿਆਰ ਕੀਤਾ ਜਾਂਦਾ ਹੈ । ਸੋ ਵੇਖਣਾ ਨਾ ਭੁੱਲਣਾ ਮਿਸ ਪੀਟੀਸੀ ਪੰਜਾਬੀ 2022 ਦਾ ਗ੍ਰੈਂਡ ਫਿਨਾਲੇ, ਦਿਨ ਸ਼ਨੀਵਾਰ, ਰਾਤ 8:30  ਵਜੇ ਸਿਰਫ ਪੀਟੀਸੀ ਪੰਜਾਬੀ ‘ਤੇ।

 

View this post on Instagram

 

A post shared by PTC Punjabi (@ptcpunjabi)

You May Like This
DOWNLOAD APP


© 2023 PTC Punjabi. All Rights Reserved.
Powered by PTC Network