ਆਲੀਆ ਭੱਟ ਦੀ ਫੈਨ ਜਦੋਂ ਉਸ ਨੂੰ ਵੇਖ ਕੇ ਉੱਚੀ-ਉੱਚੀ ਲੱਗ ਪਈ ਰੋਣ ਤਾਂ ਅਦਾਕਾਰਾ ਨੇ ਇਸ ਤਰ੍ਹਾਂ ਦਾ ਦਿੱਤਾ ਰਿਐਕਸ਼ਨ, ਵੀਡੀਓ ਵਾਇਰਲ
ਆਲੀਆ ਭੱਟ ਦੀ ਫੈਨ ਜਦੋਂ ਉਸ ਨੂੰ ਵੇਖ ਕੇ ਉੱਚੀ-ਉੱਚੀ ਲੱਗ ਪਈ ਰੋਣ ਤਾਂ ਅਦਾਕਾਰਾ ਨੇ ਇਸ ਤਰ੍ਹਾਂ ਦਾ ਦਿੱਤਾ ਰਿਐਕਸ਼ਨ, ਵੀਡੀਓ ਵਾਇਰਲ
ਬੀਤੇ ਦਿਨ ਏ ਪੀ ਢਿੱਲੋਂ ਆਪਣੀ ਪਰਫਾਰਮੈਂਸ ਦੇਣ ਦੇ ਲਈ ਪਹੁੰਚੇ । ਇਸ ਮੌਕੇ ਕਈ ਏਪੀ ਢਿੱਲੋਂ ਦੀ ਪਰਫਾਰਮੈਂਸ ਨੂੰ ਵੇਖਣ ਦੇ ਲਈ ਕਈ ਬਾਲੀਵੁੱਡ ਸਿਤਾਰੇ ਵੀ ਮੌਜੂਦ ਸਨ । ਉਨ੍ਹਾਂ ਵਿੱਚੋਂ ਹੀ ਇੱਕ ਸਨ ਅਦਾਕਾਰ ਰਣਵੀਰ ਸਿੰਘ (Ranveer singh) ਅਤੇ ਆਲੀਆ ਭੱਟ (Alia Bhatt) ਜੋ ਗੁਰੂਗ੍ਰਾਮ ‘ਚ ਏਪੀ ਢਿੱਲੋਂ ਦੀ ਪਰਫਾਰਮੈਂਸ ਦੇਖਣ ਦੇ ਲਈ ਪਹੁੰਚੇ ਸਨ । ਇਸ ਮੌਕੇ ਹਜ਼ਾਰਾਂ ਦੀ ਗਿਣਤੀ ‘ਚ ਏਪੀ ਢਿੱਲੋਂ ਦੇ ਪ੍ਰਸ਼ੰਸਕ ਮੌਜੂਦ ਸਨ । ਪਰ ਇਨ੍ਹਾਂ ਪੰਜਾਬੀ ਸਿਤਾਰਿਆਂ ਦੇ ਨਾਲ-ਨਾਲ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਵੀ ਆਕ੍ਰਸ਼ਣ ਦਾ ਕੇਂਦਰ ਬਣੀ ਰਹੀ ।
image From instagram
ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਪਤੀ ਰਾਜ ਕੁੰਦਰਾ ਦੇ ਨਾਲ ਏਅਰਪੋਰਟ ‘ਤੇ ਹੋਈ ਸਪਾਟ
ਆਲੀਆ ਭੱਟ ਦੀ ਇੱਕ ਫੈਨ ਨੇ ਜਦੋਂ ਉਸ ਨੂੰ ਵੇਖਿਆ ਤਾਂ ਉਹ ਉਸ ਨੂੰ ਵੇਖ ਕੇ ਏਨੀ ਜ਼ਿਆਦਾ ਖੁਸ਼ ਹੋਈ ਕਿ ਰੋਣ ਲੱਗ ਪਈ । ਜਿਸ ਤੋਂ ਬਾਅਦ ਅਦਾਕਾਰਾ ਨੇ ਉਸ ਨੂੰ ਰੋਣ ਤੋਂ ਰੋਕਦਿਆਂ ਕਿਹਾ ‘ਡੌਂਟ ਕਰਾਈ’ । ਅਦਾਕਾਰਾ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਆਲੀਆ ਦੇ ਨਾਲ ਰਣਵੀਰ ਸਿੰਘ ਵੀ ਨਜ਼ਰ ਆ ਰਹੇ ਹਨ ।
image From instagram
ਦੱਸ ਦਈਏ ਕਿ ਅਦਾਕਾਰਾ ਆਲੀਆ ਭੱਟ ਅਤੇ ਰਣਵੀਰ ਸਿੰਘ ਦਿੱਲੀ ਐਨਸੀਆਰ ਵਿੱਚ ਕਰਨ ਜੌਹਰ ਦੁਆਰਾ ਨਿਰਦੇਸ਼ਿਤ ਆਪਣੀ ਆਉਣ ਵਾਲੀ ਫ਼ਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ। ਹਾਲਾਂਕਿ ਦੋਵਾਂ ਨੇ ਆਪਣੇ ਰੁਝੇਵਿਆਂ ਵਾਲੇ ਸ਼ੈਡਿਊਲ ਵਿੱਚੋਂ ਕੁਝ ਸਮਾਂ ਕੱਢਿਆ ਅਤੇ ਗੁਰੂਗ੍ਰਾਮ ਵਿੱਚ ਪੰਜਾਬੀ ਸੰਗੀਤ ਸਨਸਨੀ ਏਪੀ ਢਿੱਲੋਂ ਦੇ ਸੰਗੀਤ ਸਮਾਰੋਹ ਵਿੱਚ ਪਹੁੰਚੇ ।
View this post on Instagram
ਇੱਕ ਵਾਇਰਲ ਵੀਡੀਓ ਜਿਸ ਚ ਦੋਵੇਂ ਕਾਲਾਕਾਰ 'ਬ੍ਰਾਊਨ ਮੁੰਡੇ' ਗੀਤ ਦਾ ਅਨੰਦ ਲੈਂਦੇ ਹੋਏ ਨਜ਼ਰ ਆ ਰਹੇ ਨੇ ਅਤੇ ਇਸ ਗੀਤ ਨੂੰ ਜ਼ੋਰ-ਜ਼ੋਰ ਦੀ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਰਣਵੀਰ ਸਿੰਘ ਆਪਣੀ ਅਜੀਬੋ ਗਰੀਬ ਡਰੈਸਿੰਗ ਸੈਂਸ ਦੇ ਲਈ ਜਾਣੇ ਜਾਂਦੇ ਹਨ । ਆਪਣੀ ਇਸ ਆਦਤ ਦੇ ਕਾਰਨ ਕਈ ਵਾਰ ਉਹ ਟ੍ਰੋਲਰਸ ਦੇ ਨਿਸ਼ਾਨੇ ‘ਤੇ ਵੀ ਆ ਜਾਂਦੇ ਹਨ । ਜੇ ਗੱਲ ਕਰੀਏ ਰਣਵੀਰ ਸਿੰਘ ਦੇ ਵਰਕ ਫਰੰਟ ਦੀ ਤਾਂ ਉਹ '83', 'ਸਰਕਸ' ਅਤੇ 'ਜਯੇਸ਼ਭਾਈ ਜੋਰਦਾਰ' ਫ਼ਿਲਮ ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਜਦਕਿ ਆਲੀਆ ਭੱਟ 'ਗੰਗੂਬਾਈ ਕਾਠੀਆਵਾੜੀ', 'ਬ੍ਰਹਮਾਸਤਰ', 'ਜੀ ਲੇ ਜ਼ਾਰਾ' ਅਤੇ 'ਡਾਰਲਿੰਗਸ' ਵਰਗੀ ਫ਼ਿਲਮਾਂ ਚ ਅਦਾਕਾਰੀ ਦੇ ਜਲਵੇ ਬਿਖੇਰਦੀ ਹੋਈ ਨਜ਼ਰ ਆਵੇਗੀ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
