ਰੰਗਲੀ ਦੁਨੀਆ 'ਚ ਵੇਖੋ 'ਤੇਰੀ ਮੇਰੀ ਜੋੜੀ' ਫ਼ਿਲਮ 'ਚ ਕਿਹੜੇ-ਕਿਹੜੇ ਕਲਾਕਾਰ ਲਗਾਉਣਗੇ ਰੌਣਕਾਂ 

Written by  Shaminder   |  July 29th 2019 12:12 PM  |  Updated: July 29th 2019 12:12 PM

ਰੰਗਲੀ ਦੁਨੀਆ 'ਚ ਵੇਖੋ 'ਤੇਰੀ ਮੇਰੀ ਜੋੜੀ' ਫ਼ਿਲਮ 'ਚ ਕਿਹੜੇ-ਕਿਹੜੇ ਕਲਾਕਾਰ ਲਗਾਉਣਗੇ ਰੌਣਕਾਂ 

'ਤੇਰੀ ਮੇਰੀ ਜੋੜੀ' ਫ਼ਿਲਮ ਦੀ ਸ਼ੂਟਿੰਗ ਚੱਲ ਰਹੀ ਹੈ ਅਤੇ ਇਸ ਫ਼ਿਲਮ 'ਚ ਕਈ ਕਲਾਕਾਰ ਨਜ਼ਰ ਆਉਣ ਵਾਲੇ ਹਨ । ਸੈਮੀ ਗਿੱਲ, ਕਿੰਗ ਬੀ ਚੌਹਾਨ ਦੇ ਨਾਲ-ਨਾਲ ਅਦਾਕਾਰਾ ਮੋਨਿਕਾ ਸ਼ਰਮਾ, ਰਾਣਾ ਜੰਗ ਬਹਾਦੁਰ,ਯੋਗਰਾਜ ਸਿੰਘ , ਉਨ੍ਹਾਂ ਦੇ ਪੁੱਤਰ ਵਿਕਟਰ ਯੋਗਰਾਜ ਸਿੰਘ ਵੀ ਇਸ ਫ਼ਿਲਮ 'ਚ ਆਪਣੇ ਪਿਤਾ ਦੇ ਨਾਲ ਇਸ ਫ਼ਿਲਮ 'ਚ ਐਕਟਿੰਗ ਕਰਦੇ ਹੋਏ ਨਜ਼ਰ ਆਉਣਗੇ ।ਇਸ ਤੋਂ ਪਹਿਲਾਂ ਅਦਿਤਯ ਸੂਦ ਨਾਲ ਯੋਗਰਾਜ ਸਿੰਘ ਨੇ ਫ਼ਿਲਮ 'ਓਏ ਹੋਏ ਪਿਆਰ ਹੋ ਗਿਆ' 'ਚ ਇੱਕਠਿਆਂ   ਕੰਮ ਕੀਤਾ ਸੀ ।

ਹੋਰ ਵੇਖੋ:ਬਾਲੀਵੁੱਡ ਅਦਾਕਾਰਾ ਜ਼ਰੀਨ ਖ਼ਾਨ ਇੱਕ ਵਾਰ ਫਿਰ ਗਿੱਪੀ ਗਰੇਵਾਲ ਨਾਲ ਇਸ ਫ਼ਿਲਮ ‘ਚ ਆਵੇਗੀ ਨਜ਼ਰ !

ਪੀਟੀਸੀ ਪੰਜਾਬੀ ਦੇ ਐਂਕਰ ਮੁਨੀਸ਼ ਪੁਰੀ ਨੇ 'ਤੇਰੀ ਮੇਰੀ ਜੋੜੀ' ਦੇ ਸੈੱਟ 'ਤੇ ਜਾ ਕੇ ਸਟਾਰ ਕਾਸਟ ਨਾਲ ਗੱਲਬਾਤ ਕੀਤੀ । ਇਸ ਮੌਕੇ ਸਟਾਰ ਕਾਸਟ ਨੇ ਫ਼ਿਲਮ 'ਚ ਆਪੋ ਆਪਣੇ ਕਿਰਦਾਰ ਬਾਰੇ ਜਾਣਕਾਰੀ ਦਿੱਤੀ ।ਦੱਸ ਦਈਏ ਕਿ ਅਦਿਤਯ ਸੂਦ ਵੱਲੋਂ ਲਿਖੀ ਅਤੇ ਡਾਇਰੈਕਟ ਕੀਤੀ ਫ਼ਿਲਮ 'ਤੇਰੀ ਮੇਰੀ ਜੋੜੀ' ਜਿਹੜੀ 13 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ ਜ਼ਰੀਏ ਨਾਮਵਰ ਯੂਟਿਊਬਰ ਸੈਮੀ ਗਿੱਲ, ਕਿੰਗ ਬੀ ਚੌਹਾਨ ਦੇ ਨਾਲ-ਨਾਲ ਅਦਾਕਾਰਾ ਮੋਨਿਕਾ ਸ਼ਰਮਾ, ਦਿੱਗਜ ਅਦਾਕਾਰ ਯੋਗਰਾਜ ਸਿੰਘ ਦਾ ਬੇਟਾ ਵਿਕਟਰ ਯੋਗਰਾਜ ਸਿੰਘ ਸਮੇਤ ਕਈ ਹੋਰ ਚਿਹਰੇ ਪਹਿਲੀ ਵਾਰ ਕਿਸੇ ਪੰਜਾਬੀ ਫ਼ਿਲਮ ਵਿੱਚ ਨਜ਼ਰ ਆਉਂਣਗੇ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network