16 ਸਾਲਾਂ ਜਪਗੋਬਿੰਦ ਨੇ ਰਚਿਆ ਇਤਿਹਾਸ, ਕੈਨੇਡਾ 'ਚ ਛੋਟੀ ਉਮਰ ਦਾ ਪਾਇਲਟ ਬਣਕੇ ਕਰਾਈ ਪੰਜਾਬੀਆਂ ਦੇ ਬੱਲੇ-ਬੱਲੇ

written by Lajwinder kaur | August 23, 2022

16-year-old JapGobind Creates history: 16 ਸਾਲਾਂ ਦਾ ਜਪਗੋਬਿੰਦ ਸਿੰਘ ਨੇ ਅਜਿਹਾ ਕੰਮ ਕੇ ਕਰ ਦਿਖਾਇਆ, ਜਿਸ ਦੀ ਚਰਚਾ ਹੁਣ ਸਾਰੀ ਦੁਨੀਆ ‘ਚ ਹੋ ਰਹੀ ਹੈ। ਜੀ ਹਾਂ ਇਸ ਗੱਭਰੂ ਨੇ ਨਿੱਕੀ ਉਮਰ ਵੱਡੀਆਂ ਮਾਲ੍ਹਾਂ ਮਾਰ ਲਈਆਂ ਹਨ। ਇਸ ਗੱਭਰੂ ਨੇ ਸੋਲੋ ਪਾਇਲਟ ਬਣ ਕੇ ਕੈਨੇਡਾ ਦੇ ਇਤਿਹਾਸ ’ਚ ਗੌਰਵਮਈ ਪੰਨਾ ਸ਼ਾਮਲ ਕਰਦਿਆਂ ਸਿੱਖ ਕੌਮ ਦਾ ਮਾਣ ਹੋਰ ਵੀ ਵਧਾ ਦਿੱਤਾ ਹੈ।

ਹੋਰ ਪੜ੍ਹੋ : ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਨੇ ਲੰਬੇ ਸਮੇਂ ਬਾਅਦ ਆਪਣੇ ਇੰਸਟਾਗ੍ਰਾਮ ਉੱਤੇ ਸਾਂਝੀ ਕੀਤੀ ਤਸਵੀਰ, ਭੈਣ-ਭਰਾ ‘ਤੇ ਪਿਆਰ ਲੁਟਾਉਂਦੇ ਨਜ਼ਰ ਆਇਆ ਆਰੀਅਨ

canda japgobind image source instagram

ਉਥੇ ਹੀ ਕੈਨੇਡੀਅਨ ਸਿਟੀਜ਼ਨ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਭੋਗਪੁਰ ਨਜ਼ਦੀਕ ਪਿੰਡ ਬੁੱਟਰਾਂ ਨਾਲ ਸੰਬੰਧਤ ਅੰਮ੍ਰਿਤਧਾਰੀ ਸਿੱਖ ਜਪਗੋਬਿੰਦ ਸਿੰਘ ਨੇ 16 ਸਾਲਾਂ ਦੀ ਉਮਰ ’ਚ ਟਰਾਂਸਪੋਰਟ ਕੈਨੇਡਾ ਨੇ ਉਸਨੂੰ ਜਹਾਜ਼ ਉਡਾਉਣ ਦਾ ਲਾਈਸੈਂਸ ਜਾਰੀ ਕਰ ਦਿੱਤਾ ਹੈ।

canda plan image image source instagram

ਜਪਗੋਬਿੰਦ ਸਿੰਘ ਨੇ ਕਈ ਸਾਲਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਇਹ ਕਾਮਯਾਬੀ ਹਾਸਲ ਕੀਤੀ ਹੈ। ਜਪਗੋਬਿੰਦ ਨੇ ਪਾਇਲਟ ਬਨਣ ਦੀ ਤਿਆਰੀ ਬੀ.ਸੀ. ਤੋਂ ਸ਼ੁਰੂ ਕੀਤੀ। ਐਲਬਰਟਾ ਅਤੇ ਓਂਟਾਰੀਓ ਵਿਚ ਸਿਖਲਾਈ ਉਪਰੰਤ ਆਖਰੀ ਟਰੇਨਿੰਗ ਕਿਊਬਿਕ ਵਿੱਚ ਪੂਰੀ ਕੀਤੀ ਹੈ।

pilot canada pic image source instagram

ਜਪਗੋਬਿੰਦ ਸਿੰਘ ਮੂਲ ਰੂਪ ‘ਚ ਪੰਜਾਬੀ ਹਨ ਪਰ ਉਨ੍ਹਾਂ ਨੇ ਆਪਣੀ ਸਕੂਲੀ ਪੜ੍ਹਾਈ ਕੈਨੇਡਾ ਤੋਂ ਕੀਤੀ ਹੈ। ਉਸ ਨੇ ਰੋਬੋਟਿਕਸ ਮੁਕਾਬਲਿਆਂ ਵਿਚ ਪਹਿਲਾ ਸਥਾਨ ਹਾਸਲ ਕੀਤਾ।

ਜਪਗੋਬਿੰਦ ਸਿੰਘ ਦੀ ਇਸ ਉਪਲੱਬਧੀ ਨੇ ਸਿੱਖ ਕੌਮ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ ਅਤੇ ਇਸ ਨਾਲ ਕੈਨੇਡਾ ਵਿੱਚ ਵੱਸਦੇ ਪੰਜਾਬੀ ਅਤੇ ਸਿੱਖ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਫੈਲੀ ਹੋਈ ਹੈ। ਹਰ ਪੰਜਬੀ ਜਪਗੋਬਿੰਦ ਸਿੰਘ ਦੀ ਇਸ ਉਪਲੱਬਧੀ ਲਈ ਵਧਾਈਆਂ ਦੇ ਰਿਹਾ ਹੈ।

 

 

View this post on Instagram

 

A post shared by PTC News (@ptc_news)

You may also like