ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਨੇ ਲੰਬੇ ਸਮੇਂ ਬਾਅਦ ਆਪਣੇ ਇੰਸਟਾਗ੍ਰਾਮ ਉੱਤੇ ਸਾਂਝੀ ਕੀਤੀ ਤਸਵੀਰ, ਭੈਣ-ਭਰਾ ‘ਤੇ ਪਿਆਰ ਲੁਟਾਉਂਦੇ ਨਜ਼ਰ ਆਇਆ ਆਰੀਅਨ

written by Lajwinder kaur | August 23, 2022

Aryan Khan returns to social media after drugs case, shares pics with siblings: ਸ਼ਾਹਰੁਖ ਖਾਨ ਦੇ ਵੱਡੇ ਬੇਟੇ ਆਰੀਅਨ ਖਾਨ ਸੋਸ਼ਲ ਮੀਡੀਆ 'ਤੇ ਘੱਟ ਐਕਟਿਵ ਰਹਿੰਦੇ ਹਨ। ਲਗਭਗ 1 ਸਾਲ ਬਾਅਦ ਆਰੀਅਨ ਨੇ ਸੋਸ਼ਲ ਮੀਡੀਆ 'ਤੇ ਛੋਟੇ ਭਰਾ ਅਤੇ ਭੈਣ ਨਾਲ ਫੋਟੋਆਂ ਸ਼ੇਅਰ ਕੀਤੀਆਂ ਹਨ ਜੋ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਤਸਵੀਰਾਂ 'ਚ ਤਿੰਨੋਂ ਕਾਫੀ ਕਿਊਟ ਲੱਗ ਰਹੇ ਹਨ।

ਹੋਰ ਪੜ੍ਹੋ : ਨਾਕਾਮ ਆਸ਼ਿਕ ਕਿਵੇਂ ਲੈਂਦਾ ਹੈ ਆਪਣੀ ਮਹਿਬੂਬਾ ਤੋਂ ਬਦਲਾ, ਬਿਆਨ ਕਰ ਰਹੇ ਨੇ ਗੁਰਨਾਮ ਭੁੱਲਰ ਨਵੇਂ ਗੀਤ ‘ਸਹੇਲੀ’ ‘ਚ

aaryan khan with younger brother image source instagram

ਆਰੀਅਨ ਨੇ ਅਸਲ ਵਿੱਚ 2 ਫੋਟੋਆਂ ਸ਼ੇਅਰ ਕੀਤੀਆਂ ਹਨ। ਇੱਕ ਫੋਟੋ ਵਿੱਚ, ਤਿੰਨੋਂ ਭੈਣ-ਭਰਾ ਯਾਨੀਕਿ ਆਰੀਅਨ, ਸੁਹਾਨਾ ਅਤੇ ਅਬਰਾਮ ਨਜ਼ਰ ਆ ਰਹੇ ਹਨ। ਦੂਜੇ ਪਾਸੇ ਦੂਜੀ ਫੋਟੋ ਵਿੱਚ ਆਰੀਅਨ ਅਤੇ ਅਬਰਾਮ ਨਜ਼ਰ ਆ ਰਹੇ ਹਨ। ਅਬਰਾਮ ਦਾ ਕਲੋਜ਼ਅੱਪ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਆਰੀਅਨ ਦਾ ਚਿਹਰਾ ਬਿਲਕੁਲ ਪਿਤਾ ਸ਼ਾਹਰੁਖ ਵਰਗਾ ਲੱਗ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਆਰੀਅਨ ਨੇ ਲਿਖਿਆ, ਹੈਟ੍ਰਿਕ।

aaryan khan with sibling-min image source instagram

ਸੁਹਾਨਾ ਨੇ ਇਸ ਤਸਵੀਰ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਵੀ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਸ਼ਾਹਰੁਖ ਨੇ ਵੀ ਇਸ ਫੋਟੋ 'ਤੇ ਕਮੈਂਟ ਕੀਤਾ ਹੈ ਅਤੇ ਉਨ੍ਹਾਂ ਦਾ ਕਮੈਂਟ ਕਾਫੀ ਮਜ਼ਾਕੀਆ ਹੈ। ਉਸ ਨੇ ਲਿਖਿਆ, 'ਮੇਰੇ ਕੋਲ ਇਹ ਫੋਟੋਆਂ ਕਿਉਂ ਨਹੀਂ ਹਨ? ਮੈਨੂੰ ਇਹ ਤਸਵੀਰ ਹੁਣੇ ਭੇਜੋ।

ਇਸ ਤੋਂ ਇਲਾਵਾ ਪ੍ਰਸ਼ੰਸਕਾਂ ਦੇ ਨਾਲ-ਨਾਲ ਕਈ ਸੈਲੇਬਸ ਨੇ ਵੀ ਇਸ ਪੋਸਟ 'ਤੇ ਕਮੈਂਟ ਕੀਤੇ ਹਨ। ਅਬਰਾਮ ਨੂੰ ਦੇਖ ਕੇ ਹਰ ਕੋਈ ਕਾਫੀ ਹੈਰਾਨ ਹੈ।

Aryan Khan is 'free now, chapter closed', confirms the lawyer image source instagram

ਤੁਹਾਨੂੰ ਦੱਸ ਦੇਈਏ ਕਿ ਆਰੀਅਨ ਲਈ ਪਿਛਲਾ ਸਾਲ ਕਾਫੀ ਮੁਸ਼ਕਿਲ ‘ਚ ਰਿਹਾ ਹੈ। ਆਰੀਅਨ ਨੂੰ ਮੁੰਬਈ 'ਚ ਡਰੱਗ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ। ਉਹ 3 ਹਫ਼ਤਿਆਂ ਤੋਂ ਹਿਰਾਸਤ ਵਿੱਚ ਰਿਹਾ ਸੀ। ਵੈਸੇ ਇਸ ਸਾਲ ਆਰੀਅਨ ਨੂੰ ਇਸ ਮਾਮਲੇ 'ਚ ਕਲੀਨ ਚਿੱਟ ਮਿਲ ਗਈ ਹੈ।

ਜਦੋਂ ਆਰੀਅਨ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਨੂੰ ਬਾਲੀਵੁੱਡ ਤੋਂ ਪੂਰਾ ਸਮਰਥਨ ਮਿਲਿਆ। ਕਈ ਸਿਤਾਰਿਆਂ ਨੇ ਆਰੀਅਨ ਦੇ ਸਮਰਥਨ 'ਚ ਪੋਸਟ ਕੀਤੀ ਸੀ।

 

 

View this post on Instagram

 

A post shared by Aryan Khan (@___aryan___)

You may also like