ਨਾਕਾਮ ਆਸ਼ਿਕ ਕਿਵੇਂ ਲੈਂਦਾ ਹੈ ਆਪਣੀ ਮਹਿਬੂਬਾ ਤੋਂ ਬਦਲਾ, ਬਿਆਨ ਕਰ ਰਹੇ ਨੇ ਗੁਰਨਾਮ ਭੁੱਲਰ ਨਵੇਂ ਗੀਤ ‘ਸਹੇਲੀ’ ‘ਚ

written by Lajwinder kaur | July 05, 2022

ਗੁਰਨਾਮ ਭੁੱਲਰ ਅਤੇ ਸਰਗੁਣ ਮਹਿਤਾ ਦੀ ਆਉਣ ਵਾਲੀ ਫ਼ਿਲਮ ‘ਘੁੰਡ ਕੱਢ ਲੈ ਨੀ ਸਹੁਰਿਆਂ ਦਾ ਪਿੰਡ ਆ ਗਿਆ’ ਜੋ ਕਿ ਰਿਲੀਜ਼ ਤੋਂ ਪਹਿਲਾਂ ਹੀ ਸੁਰਖੀਆਂ ‘ਚ ਬਣੀ ਹੋਈ ਹੈ। ਇਹ ਫ਼ਿਲਮ ਬਹੁਤ ਜਲਦ ਹੀ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੀ ਹੈ। ਫ਼ਿਲਮ ਦੇ ਟ੍ਰੇਲਰ ਤੋਂ ਬਾਅਦ ਫ਼ਿਲਮ ਦੇ ਗੀਤ ਵੀ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰ ਰਹੇ ਹਨ। ਫ਼ਿਲਮ ਦਾ ਇੱਕ ਹੋਰ ਨਵਾਂ ਗੀਤ 'ਸਹੇਲੀ' ਦਰਸ਼ਕਾਂ ਦੀ ਨਜ਼ਰ ਹੋ ਗਿਆ ਹੈ।

ਹੋਰ ਪੜ੍ਹੋ : ਸੁਹਾਗਰਾਤ ਵਾਲੇ ਦਿਨ ਨੂੰ ਲੈ ਕੇ ਕਰਨ ਜੌਹਰ ਨੇ ਆਲੀਆ ਭੱਟ ਤੋਂ ਪੁੱਛਿਆ ਇਹ ਸਵਾਲ, ਅਦਾਕਾਰਾ ਨੇ ਖੋਲ ਦਿੱਤੇ ਸਾਰੇ ਰਾਜ਼

inside image of saheli song

‘ਸਹੇਲੀ’ ਗੀਤ ਨੂੰ ਗੁਰਨਾਮ ਭੁੱਲਰ ਨੇ ਨਾਕਾਮ ਆਸ਼ਿਕ ਦੇ ਪੱਖ ਤੋਂ ਗਾਇਆ ਹੈ। ਇਸ ਗੀਤ ‘ਚ ਉਹ ਆਪਣੀ ਪ੍ਰੇਮਿਕਾ ਸਰਗੁਣ ਮਹਿਤਾ ਨੂੰ ਖੂਬ ਜਲਸੀ ਕਰਵਾ ਰਹੇ ਹਨ। ਇਸ ਗੀਤ ਦਾ ਨਾਮ ਸਹੇਲੀ ਇਸ ਲਈ ਹੈ ਕਿਉਂਕਿ ਗੁਰਨਾਮ ਆਪਣੀ ਪ੍ਰੇਮਿਕਾ ਯਾਨੀਕਿ ਸਰਗੁਣ ਮਹਿਤਾ ਨੂੰ ਕਹਿੰਦਾ ਹੈ ਹੁਣ ਉਹ ਉਸਦੀ ਸਹੇਲੀ ਦੇ ਨਾਲ ਵਿਆਹ ਕਰਵਾ ਕੇ ਦਿਖਾਵੇਗਾ। ਗੀਤ ਦੇ ਵੀਡੀਓ ‘ਚ ਦੇਖ ਸਕਦੇ ਹੋ ਕਿਵੇਂ ਗੁਰਨਾਮ ਸਰਗੁਣ ਦੇ ਪਿੰਡ ਪਹੁੰਚ ਕੇ ਵਿਆਹ ਦੇ ਲਈ ਸਰਗੁਣ ਦੀਆਂ ਸਹੇਲੀਆਂ ਨੂੰ ਪਟਾਉਣ ਲਈ ਕਿਵੇਂ ਦੇ ਹੱਥਕੰਡੇ ਅਪਣਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ।

inside image of gurnam bhullar

ਇਸ ਗੀਤ ਦੇ ਬੋਲ ਵੀ ਖੁਦ ਗੁਰਨਾਮ ਭੁੱਲਰ ਨੇ ਹੀ ਲਿਖੇ ਨੇ ਤੇ ਮਿਊਜ਼ਿਕ Chet Singh ਨੇ ਦਿੱਤਾ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਫਿਲਮ ਵਿੱਚ ਗੁਰਨਾਮ ਭੁੱਲਰ, ਸਰਗੁਣ ਮਹਿਤਾ, ਜੱਸ ਬਾਜਵਾ, ਜੈਸਮੀਨ ਬਾਜਵਾ, ਸ਼ਿਵਿਕਾ ਧੀਮਾਨ, ਹਰਦੀਪ ਗਿੱਲ, ਮਿੰਟੂਕਾਪਾ ਅਤੇ ਕਈ ਹੋਰ ਕਲਾਕਾਰ ਨਜ਼ਰ ਆਉਣਗੇ।ਇਸ ਫ਼ਿਲਮ ਨੂੰ ਸ਼ਿਤਿਜ ਚੌਧਰੀ ਨੇ ਡਾਇਰੈਕਟ ਕੀਤਾ ਹੈ। ਅੰਬਰਦੀਪ ਨੇ ਇਸ ਫ਼ਿਲਮ ਦੀ ਕਹਾਣੀ ਲਿਖੀ ਹੈ । ਇਹ ਫ਼ਿਲਮ 8 ਜੁਲਾਈ ਨੂੰ ਰਿਲੀਜ਼ ਹੋਵੇਗੀ।

 

You may also like