ਸੁਹਾਗਰਾਤ ਵਾਲੇ ਦਿਨ ਨੂੰ ਲੈ ਕੇ ਕਰਨ ਜੌਹਰ ਨੇ ਆਲੀਆ ਭੱਟ ਤੋਂ ਪੁੱਛਿਆ ਇਹ ਸਵਾਲ, ਅਦਾਕਾਰਾ ਨੇ ਖੋਲ ਦਿੱਤੇ ਸਾਰੇ ਰਾਜ਼

written by Lajwinder kaur | July 05, 2022

ਕਰਨ ਜੌਹਰ ਦਾ ਚੈਟ ਸ਼ੋਅ ‘koffee with karan season 7’ ਕਾਫੀ ਸਮੇਂ ਤੋਂ ਸੁਰਖੀਆਂ 'ਚ ਹੈ। ਦਰਸ਼ਕਾਂ ਦੀ ਇਸ ਸ਼ੋਅ ਨੂੰ ਲੈ ਕੇ ਉਤਸੁਕਤਾ ਨੂੰ ਵਧਾਉਣ ਲਈ ਇੱਕ ਹੋਰ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ। ਜਿਸ ਕਰਕੇ ਸ਼ੋਅ ਦਾ ਇੱਕ ਹੋਰ ਟੀਜ਼ਰ ਸਾਹਮਣੇ ਆਇਆ ਹੈ ਜਿਸ ਵਿੱਚ ਆਲੀਆ ਭੱਟ ਅਤੇ ਰਣਵੀਰ ਸਿੰਘ ਨਜ਼ਰ ਆ ਰਹੇ ਹਨ। ਕਰਨ ਇਸ ਸ਼ੋਅ ਚ ਕਲਾਕਾਰਾਂ ਦੇ ਕਈ ਰਾਜ਼ ਖੋਲਦੇ ਹੋਏ ਨਜ਼ਰ ਆਉਣਗੇ।

ਹੋਰ ਪੜ੍ਹੋ : ਨੀਤੂ ਕਪੂਰ ਨੇ ਵੀ ਲੰਡਨ ਲਈ ਭਰੀ ਉਡਾਣ, ਪਰ ਨੂੰਹ ਆਲੀਆ ਨੂੰ ਨਹੀਂ ਮਿਲੇਗੀ, ਕਾਰਨ ਪੁੱਛਣ 'ਤੇ ਅਦਾਕਾਰਾ ਨੇ ਦਿੱਤਾ ਅਜਿਹਾ ਜਵਾਬ

ਕਰਨ ਜੌਹਰ ਦੇ ਪਹਿਲੇ ਐਪੀਸੋਡ ਦੇ ਮਹਿਮਾਨ ਰਣਬੀਰ ਕਪੂਰ ਆਲੀਆ ਭੱਟ ਨਹੀਂ ਬਲਕਿ ਰਣਵੀਰ ਸਿੰਘ ਅਤੇ ਆਲੀਆ ਹੋਣਗੇ। ਇਹ ਜੋੜੀ ਇਸ ਲਈ ਇਕੱਠੇ ਆ ਰਹੀ ਹੈ ਕਿਉਂਕਿ ਉਨ੍ਹਾਂ ਦੀ ਫਿਲਮ ਰੌਕੀ ਅਤੇ ਰਾਣੀ ਦੀ ਲਵ ਸਟੋਰੀ ਆ ਰਹੀ ਹੈ। ਟੀਜ਼ਰ ਨੂੰ ਦੇਖ ਕੇ ਲੱਗਦਾ ਹੈ ਕਿ ਸ਼ੋਅ ਦਾ ਐਪੀਸੋਡ ਕਾਫੀ ਮਸਾਲੇਦਾਰ ਹੋਣ ਵਾਲਾ ਹੈ।

inside image of ranveer singh and alia

ਕਰਨ ਜੌਹਰ ਨੇ ਰਣਵੀਰ ਸਿੰਘ ਅਤੇ ਆਲੀਆ ਭੱਟ ਨੂੰ ਦੋ ਖੁਸ਼ਹਾਲ ਵਿਆਹੇ ਲੋਕਾਂ ਵਜੋਂ ਪੇਸ਼ ਕੀਤਾ। ਰਣਵੀਰ ਦਾ ਕਹਿਣਾ ਹੈ ਕਿ ਉਹ ਅਤੇ ਆਲੀਆ ਇੱਕ ਦੂਜੇ ਦੇ ਦੋਸਤ ਹਨ। ਰਣਵੀਰ ਸਿੰਘ ਮਸਤੀ ਦੇ ਮੂਡ 'ਚ ਨਜ਼ਰ ਆ ਰਹੇ ਹਨ। ਕਰਨ ਜੌਹਰ ਨੇ ਆਲੀਆ ਤੋਂ ਪੁੱਛਿਆ ਕਿ ਵਿਆਹ ਤੋਂ ਬਾਅਦ ਉਸ ਦਾ ਕਿਹੜਾ ਭਰਮ ਟੁੱਟਿਆ? ਇਸ 'ਤੇ ਆਲੀਆ ਕਹਿੰਦੀ ਹੈ, ਸੁਹਾਗਰਾਤ ਵਰਗੀ ਕੋਈ ਚੀਜ਼ ਨਹੀਂ ਹੈ..ਤੁਸੀਂ ਬਹੁਤ ਥੱਕ ਜਾਂਦੇ ਹੋ ਤੇ ਸੋ ਜਾਂਦੇ ਹੋ... ਇਹ ਸੁਣ ਕੇ ਕਰਨ ਜੌਹਰ ਹੱਸਣ ਉੱਚੀ ਉੱਚੀ ਹੱਸਦੇ ਹੋਏ ਦਿਖਾਈ ਦੇ ਰਹੇ ਹਨ।

inside image of alia and ranveer

ਕਰਨ ਜੌਹਰ ਦਾ ਚੈਟ ਸ਼ੋਅ 7 ਜੁਲਾਈ ਤੋਂ ਡਿਜ਼ਨੀ ਪਲੱਸ ਹੌਟਸਟਾਰ 'ਤੇ ਟੈਲੀਕਾਸਟ ਹੋਵੇਗਾ। ਦੱਸ ਦਈਏ ਰਣਵੀਰ ਤੇ ਆਲੀਆ ਜੋ ਕਿ ਕਰਨ ਜੌਹਰ ਦੀ ਫ਼ਿਲਮ Rocky Aur Rani Ki Prem Kahani ‘ਚ ਨਜ਼ਰ ਆਉਣਗੇ। ਇਸ ਫ਼ਿਲਮ ਚ ਬਾਲੀਵੁੱਡ ਦੇ ਕਈ ਹੋਰ ਕਲਾਕਾਰ ਵੀ ਨਜ਼ਰ ਆਉਣਗੇ।

 

View this post on Instagram

 

A post shared by Karan Johar (@karanjohar)

You may also like