
ਨੀਤੂ ਕਪੂਰ ਹਾਲ ਹੀ 'ਚ ਕਰਨ ਜੌਹਰ ਦੀ ਫਿਲਮ 'ਜੁਗ ਜੁਗ ਜੀਓ' ਕਰਕੇ ਖੂਬ ਸੁਰਖੀਆਂ ਚ ਬਣੀ ਹੋਈ ਹੈ । ਇਸ ਫ਼ਿਲਮ ਨੂੰ ਬਾਕਸ ਆਫਿਸ ਉੱਤੇ ਚੰਗਾ ਹੁੰਗਾਰਾ ਮਿਲਿਆ ਹੈ। ਇਸ ਫਿਲਮ 'ਚ ਨੀਤੂ ਕਪੂਰ ਨਾਲ ਅਨਿਲ ਕਪੂਰ, ਵਰੁਣ ਧਵਨ ਅਤੇ ਕਿਆਰਾ ਅਡਵਾਨੀ ਮੁੱਖ ਭੂਮਿਕਾਵਾਂ 'ਚ ਹਨ। ਇਸ ਦੇ ਨਾਲ ਹੀ, ਜਦੋਂ ਤੋਂ ਆਲੀਆ ਭੱਟ ਅਤੇ ਰਣਬੀਰ ਕਪੂਰ ਦਾ ਵਿਆਹ ਹੋਇਆ ਹੈ, ਲੋਕ ਨੀਤੂ ਤੋਂ ਉਸ ਦੀ ਨੂੰਹ ਬਾਰੇ ਪੁੱਛਦੇ ਰਹਿੰਦੇ ਹਨ। ਦੱਸ ਦੇਈਏ ਕਿ ਹਾਲ ਹੀ 'ਚ ਆਲੀਆ ਭੱਟ ਨੇ ਵੀ ਸੋਸ਼ਲ ਮੀਡੀਆ 'ਤੇ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ।
ਹੋਰ ਪੜ੍ਹੋ : ਵਿਦੇਸ਼ ਦੀ ਇਹ ਅਦਾਕਾਰਾ ਹੋਈ ਘਰੇਲੂ ਹਿੰਸਾ ਦਾ ਸ਼ਿਕਾਰ, ‘ਜ਼ਖਮਾਂ’ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ

ਆਲੀਆ ਇਨ੍ਹੀਂ ਦਿਨੀਂ ਵਿਦੇਸ਼ 'ਚ ਆਪਣੀ ਪਹਿਲੀ ਹਾਲੀਵੁੱਡ ਫਿਲਮ 'ਹਾਰਟ ਆਫ ਸਟੋਨ' ਦੀ ਸ਼ੂਟਿੰਗ ਕਰ ਰਹੀ ਹੈ। ਹੁਣ ਹਾਲ ਹੀ ਵਿੱਚ ਉਨ੍ਹਾਂ ਦੀ ਸੱਸ ਅਤੇ ਅਦਾਕਾਰਾ ਨੀਤੂ ਕਪੂਰ ਵੀ ਲੰਡਨ ਲਈ ਰਵਾਨਾ ਹੋਈ ਹੈ।

ਹਾਲ ਹੀ 'ਚ ਨੀਤੂ ਕਪੂਰ ਨੂੰ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਜਿੱਥੋਂ ਉਹ ਲੰਡਨ ਦੇ ਲਈ ਰਵਾਨਾ ਹੋਣ ਲਈ ਪਹੁੰਚੀ ਸੀ । ਜਦੋਂ ਪਪਰਾਜ਼ੀ ਨੇ ਨੀਤੂ ਨੂੰ ਪੁੱਛਿਆ, 'ਤੁਸੀਂ ਕਿੱਥੇ ਜਾ ਰਹੇ ਹੋ, ਲੰਡਨ?' ਇਸ 'ਤੇ ਨੀਤੂ ਨੇ ਮੁਸਕਰਾਉਂਦੇ ਹੋਏ ਕਿਹਾ- 'ਹਾਂ'। ਫਿਰ ਫੋਟੋਗ੍ਰਾਫਰ ਨੇ ਪੁੱਛਿਆ- 'ਨੂੰਹ ਨੂੰ ਮਿਲਣਾ?' ਇਸ 'ਤੇ ਨੀਤੂ ਨੇ ਕਿਹਾ- 'ਨਹੀਂ, ਮੇਰੀ ਬੇਟੀ ਵੀ ਉੱਥੇ ਹੈ'। ਫਿਰ ਪਪਰਾਜ਼ੀ ਨੇ ਨੀਤੂ ਨੂੰ ਪੁੱਛਿਆ, 'ਤਾਂ ਤੁਸੀਂ ਨੂੰਹ ਨੂੰ ਨਹੀਂ ਮਿਲੋਗੇ?'
ਫਿਰ ਨੀਤੂ ਨੇ ਕਿਹਾ- 'ਨੂੰਹ ਸ਼ਾਇਦ ਸ਼ੂਟਿੰਗ ਦੇ ਲਈ ਕੀਤੇ ਹੋਰ ਗਈ ਹੋਈ ਹੈ। ਦੱਸ ਦੇਈਏ ਕਿ ਨੀਤੂ ਕਪੂਰ ਦੀ ਬੇਟੀ ਰਿਧੀਮਾ ਕਪੂਰ ਸਾਹਨੀ ਵੀ ਇਨ੍ਹੀਂ ਦਿਨੀਂ ਲੰਡਨ 'ਚ ਛੁੱਟੀਆਂ ਮਨਾ ਰਹੀ ਹੈ।
![Neetu Kapoor breaks down into tears as she misses Rishi Kapoor [Watch video]](https://wp.ptcpunjabi.co.in/wp-content/uploads/2022/04/neetu-kapoor-min.jpg)
ਤੁਹਾਨੂੰ ਦੱਸ ਦੇਈਏ ਕਿ ਜਲਦ ਹੀ ਆਲੀਆ ਭੱਟ ਫਿਲਮ 'ਬ੍ਰਹਮਾਸਤਰ' 'ਚ ਨਜ਼ਰ ਆਵੇਗੀ। ਅਯਾਨ ਮੁਖਰਜੀ ਦੀ ਇਸ ਫਿਲਮ 'ਚ ਉਹ ਪਹਿਲੀ ਵਾਰ ਰਣਬੀਰ ਕਪੂਰ ਦੇ ਨਾਲ ਨਜ਼ਰ ਆਵੇਗੀ। ਇਹ ਫਿਲਮ ਇਸ ਸਾਲ 9 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਅੱਜ ਆਲੀਆ ਦੀ ਪਹਿਲੀ ਹੋਮ ਪ੍ਰੋਡਕਸ਼ਨ ਫਿਲਮ 'ਡਾਰਲਿੰਗਜ਼' ਦਾ ਟੀਜ਼ਰ ਰਿਲੀਜ਼ ਹੋਇਆ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ।
View this post on Instagram