ਵਿਦੇਸ਼ ਦੀ ਇਹ ਅਦਾਕਾਰਾ ਹੋਈ ਘਰੇਲੂ ਹਿੰਸਾ ਦਾ ਸ਼ਿਕਾਰ, 'ਜ਼ਖਮਾਂ' ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ

written by Lajwinder kaur | July 05, 2022

French Actor Judith Chemla: ਸੋਸ਼ਲ ਮੀਡੀਆ ਉੱਤੇ ਇੱਕ ਖਬਰ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਜੀ ਹਾਂ ਇੰਟਰਨੈਸ਼ਨਲ ਅਦਾਕਾਰਾ ਜੋ ਕਿ ਘਰੇਲੂ ਹਿੰਸਾ ਦੀ ਸ਼ਿਕਾਰ ਹੋਈ ਹੈ। ਫ੍ਰੈਂਚ ਅਭਿਨੇਤਰੀ Judith Chemla ਨੇ ਐਤਵਾਰ ਦੇਰ ਰਾਤ ਇੰਸਟਾਗ੍ਰਾਮ 'ਤੇ ਆਪਣੀ ਜਖ਼ਮੀ ਹੋਈਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਨੇ ਨਾਲ ਹੀ ਇੱਕ ਲੰਬੀ ਚੌੜੀ ਪੋਸਟ ਪਾਈ ਹੈ।

ਹੋਰ  ਪੜ੍ਹੋ : ਦੀਪਿਕਾ ਪਾਦੁਕੋਣ ਪਲਾਜ਼ੋ ਸੂਟ ‘ਚ ਕਹਿਰ ਢਾਉਂਦੀ ਆਈ ਨਜ਼ਰ, ਪਤੀ ਰਣਵੀਰ ਸਿੰਘ ਨਾਲ ਕੰਸਰਟ 'ਚ ਹੋਈ ਸ਼ਾਮਿਲ

ਜਿਸ ‘ਚ ਉਸ ਨੇ ਦੱਸਿਆ ਕਿ ਉਹ ਆਪਣੀ ਧੀ ਦੇ ਪਿਤਾ ਦੇ ਹੱਥੋਂ ਘਰੇਲੂ ਸ਼ੋਸ਼ਣ ਦੀ ਸ਼ਿਕਾਰ ਹੋਈ ਹੈ। ਉਸ ਨੇ ਨਾਲ ਹੀ ਆਪਣੀ ਸੱਟਾਂ ਲੱਗੀਆਂ ਫੋਟੋਆਂ ਨੂੰ ਵੀ ਸ਼ੇਅਰ ਕੀਤਾ।

 

Judith Chemla

ਇੱਕ ਲੰਮੀ ਇੰਸਟਾਗ੍ਰਾਮ ਪੋਸਟ ਪਾਈ ਹੈ, ਉਨ੍ਹਾਂ ਨੇ ਲਿਖਿਆ, "ਮੇਰੇ ਕੋਲ ਇੰਨੇ ਸਬੂਤ ਹਨ ਕਿ ਉਹ ਲਗਾਤਾਰ ਮੈਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ...

ਉਸਨੇ ਬਾਅਦ ਵਿੱਚ ਕਿਹਾ, "ਮੈਂ ਇਸਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦੀ। ਮੈਂ ਸ਼ਾਂਤੀ ਮੰਗਦੀ ਹਾਂ। ਕੀ ਇਹ ਸਪੱਸ਼ਟ ਹੈ?"

ਅਦਾਕਾਰਾ ਨੇ ਆਪਣੀ ਲੰਬੀ ਚੌੜੀ ਪੋਸਟ 'ਚ ਲਿਖਿਆ, ''ਇਕ ਸਾਲ ਪਹਿਲਾਂ ਮੇਰਾ ਚਿਹਰਾ ਜ਼ਖਮੀ ਹੋ ਗਿਆ ਸੀ, ਮੇਰੀ ਅੱਖ ਦੇ ਹੇਠਾਂ ਨੀਲੇ ਘੇਰੇ ਪੈ ਗਏ ਸੀ, ਮੈਂ ਆਪਣੇ ਚਿਹਰੇ ਨੂੰ ਬਹੁਤ ਹੀ ਬੁਰੀ ਹਾਲਤ ‘ਚ ਦੇਖਿਆ...ਇੱਕ ਸਾਲ ਪਹਿਲਾਂ ਮੈਂ ਸ਼ੀਸ਼ੇ ਵਿੱਚ ਆਪਣਾ ਚਿਹਰਾ ਦੇਖਿਆ ਸੀ ਅਤੇ ਮੈਨੂੰ ਪਤਾ ਸੀ ਕਿ ਮੈਂ ਹੁਣ ਆਪਣਾ ਚਿਹਰਾ ਨਹੀਂ ਲੁਕਾ ਸਕਦੀ।"

Judith Chemla Domestic Abuse

ਪੋਸਟ ਵਿੱਚ, ਚੇਮਲਾ ਨੇ ਅਪਰਾਧੀ ਦੇ ਖਿਲਾਫ ਇੱਕ ਤੋਂ ਵੱਧ ਸ਼ਿਕਾਇਤਾਂ ਦਾਇਰ ਕਰਨ ਦਾ ਵੀ ਜ਼ਿਕਰ ਕੀਤਾ ਅਤੇ ਪੁੱਛਿਆ, "ਕੀ ਮੈਨੂੰ ਤੀਜੀ ਵਾਰ ਪੁਲਿਸ ਕੋਲ ਵਾਪਸ ਜਾਣਾ ਚਾਹੀਦਾ ਹੈ? ਇੱਕ ਸਾਲ ਵਿੱਚ ਤੀਜੀ ਸ਼ਿਕਾਇਤ ਦਾਇਰ ਕਰਨ? । ਇਸ ਤੋਂ ਇਲਾਵਾ ਉਸ ਨੇ ਆਪਣੇ ਨਾਲ ਹੋਏ ਦੁਰਵਿਵਾਹਰ ਬਾਰੇ ਦੱਸਿਆ।

French Actor Judith Chemla-min

ਇਸ ਅਦਾਕਾਰਾ ਨੇ ਨਾਲ ਤਿੰਨ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਸ ਚ ਅਦਾਕਾਰਾ ਦੇ ਚਿਹਰੇ ਉੱਤੇ ਸੱਟਾ ਦੇ ਨਿਸ਼ਾਨ ਸਾਫ ਨਜ਼ਰ ਆ ਰਹੇ ਹਨ। ਜਿਸ ਨੂੰ ਦੇਖਕੇ ਹਰ ਕੋਈ  ਹੈਰਾਨ ਹੋ ਰਿਹਾ ਹੈ। ਮਨੋਰੰਜਨ ਜਗਤ ਦੇ ਕਈ ਨਾਮੀ ਕਲਾਕਾਰਾਂ ਨੇ ਕਮੈਂਟ ਕਰਕੇ ਚੇਮਲਾ ਨੂੰ ਹੌਸਲਾ ਦਿੱਤਾ ਹੈ।

 

 

View this post on Instagram

 

A post shared by Judith Chemla (@judithhhhhhhhhhhhhh)

You may also like