ਦੀਪਿਕਾ ਪਾਦੁਕੋਣ ਪਲਾਜ਼ੋ ਸੂਟ ‘ਚ ਕਹਿਰ ਢਾਉਂਦੀ ਆਈ ਨਜ਼ਰ, ਪਤੀ ਰਣਵੀਰ ਸਿੰਘ ਨਾਲ ਕੰਸਰਟ 'ਚ ਹੋਈ ਸ਼ਾਮਿਲ

written by Lajwinder kaur | July 04, 2022

Deepika Padukone's beauty and grace In plazo suit: ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਇਨ੍ਹੀਂ ਦਿਨੀਂ ਅਮਰੀਕਾ 'ਚ ਛੁੱਟੀਆਂ ਦਾ ਆਨੰਦ ਮਾਣ ਰਹੇ ਹਨ। ਰਣਵੀਰ ਸਿੰਘ ਦਾ ਜਨਮਦਿਨ 6 ਜੁਲਾਈ ਨੂੰ ਹੈ, ਇਸ ਲਈ ਇਹ ਜੋੜਾ ਜਨਮਦਿਨ ਤੋਂ ਪਹਿਲਾਂ ਹੀ ਅਮਰੀਕਾ ਪਹੁੰਚ ਗਿਆ ਹੈ।

ਹੁਣ ਇਨ੍ਹਾਂ ਛੁੱਟੀਆਂ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ ਅਤੇ ਖਾਸ ਤੌਰ 'ਤੇ ਦੀਪਿਕਾ ਦੇ ਦੇਸੀ ਅੰਦਾਜ਼ ਦੀ ਕਾਫੀ ਚਰਚਾ ਹੋ ਰਹੀ ਹੈ। ਦੀਪਿਕਾ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜੋ ਕਾਫੀ ਸੁਰਖੀਆਂ ਬਣੀਆਂ ਹੋਈਆਂ ਹਨ।

ਹੋਰ ਪੜ੍ਹੋ : 27 ਸਾਲ ਬਾਅਦ ਫਿਰ ਇਕੱਠੇ ਆਉਣਗੇ ਬਾਲੀਵੁੱਡ ਦੇ 'ਕਰਨ-ਅਰਜੁਨ', ਐਕਸ਼ਨ ਫ਼ਿਲਮ 'ਚ ਨਜ਼ਰ ਆਵੇਗੀ ਸ਼ਾਹਰੁਖ- ਸਲਮਾਨ ਦੀ ਜੋੜੀ

deepika new pics in pink plazzo suit

ਦੀਪਿਕਾ ਪਾਦੁਕੋਣ ਇਨ੍ਹਾਂ ਤਸਵੀਰਾਂ 'ਚ ਗੁਲਾਬੀ ਤੇ ਗੋਲਡਨ ਰੰਗ ਵਾਲਾ ਪਲਾਜ਼ੋ ਸੂਟ ਪਾਇਆ ਹੋਇਆ ਹੈ ਅਤੇ ਕੰਨਾਂ 'ਚ ਵੱਡੇ ਝੁਮਕੇ ਜੋ ਕਿ ਉਸ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾ ਰਹੇ ਹਨ। ਇਸ ਪੋਸਟ ਉੱਤੇ ਵੱਡੀ ਗਿਣਤੀ ਚ ਲਾਈਕਸ ਤੇ ਕਮੈਂਟ ਆ ਚੁੱਕੇ ਹਨ। ਪ੍ਰਸ਼ੰਸਕ ਤੇ ਕਲਾਕਾਰ ਦੀਪਿਕਾ ਦੇ ਇਸ ਕੂਲ ਅੰਦਾਜ਼ ਦੀ ਤਾਰੀਫ ਕਰ ਰਹੇ ਹਨ।

deepika and ranveer

ਅਮਰੀਕਾ 'ਚ ਦੀਪਿਕਾ ਅਤੇ ਰਣਵੀਰ ਆਪਣੀ ਜ਼ਿੰਦਗੀ ਦੇ ਹਰ ਪਲ ਦਾ ਆਨੰਦ ਲੈਣ 'ਚ ਰੁੱਝੇ ਹੋਏ ਹਨ। ਉਨ੍ਹਾਂ ਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਰਣਵੀਰ ਅਤੇ ਦੀਪਿਕਾ ਇੱਕ ਕੰਸਰਟ ਵਿੱਚ ਸ਼ਾਮਲ ਹੁੰਦੇ ਨਜ਼ਰ ਆ ਰਹੇ ਹਨ। ਉਹ ਵੀ ਸੰਗੀਤਕਾਰ ਸ਼ੰਕਰ ਮਹਾਦੇਵਨ ਦਾ। ਇਸ ਮਿਊਜ਼ੀਕਲ ਕੰਸਰਟ 'ਚ ਦੀਪਿਕਾ ਅਤੇ ਰਣਵੀਰ ਨੇ ਪਹੁੰਚ ਕੇ ਲੋਕਾਂ ਦੀ ਸ਼ਾਮ ਨੂੰ ਕਮਾਲ ਦਾ ਬਣਾ ਦਿੱਤਾ ਹੈ।

deepika pink suit

ਖਾਸ ਗੱਲ ਇਹ ਸੀ ਕਿ ਇਸ ਕੰਸਰਟ 'ਚ ਦੀਪਿਕਾ ਅਤੇ ਰਣਵੀਰ ਦੋਵੇਂ ਦੇਸੀ ਲੁੱਕ 'ਚ ਪਹੁੰਚੇ ਸਨ। ਜਿਸ ਨੂੰ ਦੇਖ ਕੇ ਲੋਕ ਹੋਰ ਵੀ ਹੈਰਾਨ ਰਹਿ ਗਏ। ਉੱਥੇ ਦੀਪਿਕਾ ਅਤੇ ਰਣਵੀਰ ਨਾ ਸਿਰਫ ਇਕੱਲੇ ਪਹੁੰਚੇ ਹਨ, ਸਗੋਂ ਦੀਪਿਕਾ ਆਪਣੇ ਮਾਤਾ-ਪਿਤਾ ਅਤੇ ਭੈਣ ਨਾਲ ਸ਼ਾਮਿਲ ਹੋਏ।

 

View this post on Instagram

 

A post shared by Deepika Padukone (@deepikapadukone)

 

View this post on Instagram

 

A post shared by Celeb Tadka (@celeb_tadka)

You may also like