27 ਸਾਲ ਬਾਅਦ ਫਿਰ ਇਕੱਠੇ ਆਉਣਗੇ ਬਾਲੀਵੁੱਡ ਦੇ 'ਕਰਨ-ਅਰਜੁਨ', ਐਕਸ਼ਨ ਫ਼ਿਲਮ 'ਚ ਨਜ਼ਰ ਆਵੇਗੀ ਸ਼ਾਹਰੁਖ- ਸਲਮਾਨ ਦੀ ਜੋੜੀ

written by Lajwinder kaur | July 04, 2022

Salman Khan and Shah Rukh Khan to finally reunite: ਬਾਲੀਵੁੱਡ ਜਗਤ ਤੋਂ ਸ਼ਾਹਰੁਖ ਅਤੇ ਸਲਮਾਨ ਦੇ ਪ੍ਰਸ਼ੰਸਕਾਂ ਲਈ ਕਮਾਲ ਦੀ ਖ਼ਬਰ ਸਾਹਮਣੇ ਆਈ ਹੈ। ਜੀ ਹਾਂ 27 ਸਾਲਾਂ ਬਾਅਦ ਕਰਨ-ਅਰਜੁਨ ਯਾਨੀਕਿ ਸਲਮਾਨ ਖ਼ਾਨ ਤੇ ਸ਼ਾਹਰੁਖ ਖ਼ਾਨ ਇਕੱਠੇ ਵੱਡੇ ਪਰਦੇ ਉੱਤੇ ਨਜ਼ਰ ਆਉਣ ਵਾਲੇ ਹਨ।

ਜਦੋਂ ਵੀ ਸ਼ਾਹਰੁਖ ਖ਼ਾਨ ਅਤੇ ਸਲਮਾਨ ਖ਼ਾਨ ਦੀ ਜੋੜੀ ਸਕ੍ਰੀਨ 'ਤੇ ਆਈ, ਇਹ ਜ਼ਬਰਦਸਤ ਹਿੱਟ ਰਹੀ। ਚਾਹੇ ਉਹ ਕਰਨ-ਅਰਜੁਨ ਹੋਵੇ ਜਾਂ ਕੁਝ ਹੋਰ ਹੋਵੇ। ਇਨ੍ਹਾਂ ਤੋਂ ਇਲਾਵਾ ਕਈ ਵਾਰ ਸ਼ਾਹਰੁਖ ਨੇ ਸਲਮਾਨ ਦੀ ਫਿਲਮ 'ਚ ਅਤੇ ਸਲਮਾਨ ਨੇ ਸ਼ਾਹਰੁਖ ਦੀ ਫਿਲਮ 'ਚ ਕੈਮਿਓ ਕੀਤਾ ਹੈ। ਪਰ ਹੁਣ ਖਬਰ ਹੈ ਕਿ ਦੋਵੇਂ ਇੱਕ ਪਾਵਰ ਪੈਕਡ ਐਕਸ਼ਨ ਫਿਲਮ ਵਿੱਚ ਇਕੱਠੇ ਨਜ਼ਰ ਆਉਣ ਵਾਲੇ ਹਨ, ਜਿਸ ਦੀਆਂ ਤਿਆਰੀਆਂ ਆਦਿਤਿਆ ਚੋਪੜਾ ਨੇ ਸ਼ੁਰੂ ਕਰ ਦਿੱਤੀਆਂ ਹਨ।

ਹੋਰ ਪੜ੍ਹੋ :  Alia Katrina Video: ਆਲੀਆ ਭੱਟ ਦਰਦ 'ਚ ਰਹੀ ਸੀ ਚੀਕਦੀ, ਪਰ ਕੈਟਰੀਨਾ ਨੇ ਆਲੀਆ ਤੋਂ ਕਰਵਾਇਆ ਸੀ ਇਹ ਕੰਮ

ਸ਼ਾਹਰੁਖ ਖਾਨ ਦੀ ਗੱਲ ਕਰੀਏ ਤਾਂ ਉਹ ਪਹਿਲਾਂ ਵੀ ਐਕਸ਼ਨ ਕਿਰਦਾਰ ਨਿਭਾ ਚੁੱਕੇ ਹਨ ਪਰ ਪਠਾਨ ਨੂੰ ਲੈ ਕੇ ਕਾਫੀ ਚਰਚਾ 'ਚ ਹਨ। ਇਸ ਫਿਲਮ 'ਚ ਉਹ ਬਿਲਕੁਲ ਵੱਖਰੇ ਕਿਰਦਾਰ 'ਚ ਨਜ਼ਰ ਆਉਣਗੇ। ਉਸ ਦੇ ਲੁੱਕ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਇਸ ਵਾਰ ਪੂਰਾ ਐਕਸ਼ਨ ਦਿਖਾਉਣ ਵਾਲੀ ਹੈ। ਹੁਣ ਖਬਰ ਹੈ ਕਿ ਬਾਲੀਵੁੱਡ ਦੇ ਇਨ੍ਹਾਂ ਦੋ ਮਸ਼ਹੂਰ ਕਲਾਕਾਰਾਂ ਲਈ ਇਕ ਖਾਸ ਸਕ੍ਰਿਪਟ ਅਤੇ ਕਹਾਣੀ ਤਿਆਰ ਕੀਤੀ ਜਾ ਰਹੀ ਹੈ। ਜਿਸ ਲਈ ਦੋਵਾਂ ਸਿਤਾਰਿਆਂ ਨੇ ਆਪਣੀ ਸਹਿਮਤੀ ਵੀ ਦੇ ਦਿੱਤੀ ਹੈ।

inside image of shah rukh khan and salman khan

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਆਦਿਤਿਆ ਚੋਪੜਾ ਫਿਲਹਾਲ ਫਿਲਮ ਦੀ ਸਕ੍ਰਿਪਟ ਅਤੇ ਡਾਇਲਾਗਸ 'ਤੇ ਖਾਸ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ ਦੋਵੇਂ ਸਿਤਾਰੇ ਇਕੱਠੇ ਆਉਣ ਲਈ ਪੂਰੀ ਤਰ੍ਹਾਂ ਤਿਆਰ ਹਨ। ਇਹ ਪ੍ਰੋਜੈਕਟ ਸਾਲ 2023 ਦੇ ਅੰਤ ਤੱਕ ਫਾਈਨਲ ਹੋ ਸਕਦਾ ਹੈ, ਜਿਸ ਤੋਂ ਬਾਅਦ ਇਸ ਦੀ ਸ਼ੂਟਿੰਗ ਸ਼ੁਰੂ ਹੋ ਜਾਵੇਗੀ।

ਫਿਲਹਾਲ ਜਿੱਥੇ ਸਲਮਾਨ ਖਾਨ ਈਦ ਕਭੀ ਦੀਵਾਲੀ, ਟਾਈਗਰ 3 ਨੂੰ ਲੈ ਕੇ ਚਰਚਾ 'ਚ ਹਨ, ਉਥੇ ਹੀ ਸ਼ਾਹਰੁਖ ਖਾਨ 'ਡੰਕੀ, ਜਵਾਨ ਅਤੇ ਪਠਾਨ' ਲੈ ਕੇ ਆਉਣ ਵਾਲੇ ਹਨ।

 

You may also like