ਸਰਦੀ ਜੁਕਾਮ ‘ਚ ਇਨ੍ਹਾਂ ਚੀਜ਼ਾਂ ਦਾ ਕਾੜ੍ਹਾ ਦਿਵਾਉਂਦਾ ਹੈ ਰਾਹਤ

written by Shaminder | March 16, 2022

ਬਦਲਦੇ ਮੌਸਮ ਦੇ ਨਾਲ ਜੁਕਾਮ (Cough & Cold) ਵਰਗੀ ਸਮੱਸਿਆ ਦੇ ਨਾਲ ਅਕਸਰ ਸਾਨੂੰ ਸਭ ਨੂੰ ਜੂਝਣਾ ਪੈਂਦਾ ਹੈ । ਕਈ ਵਾਰ ਲੋਕ ਹਲਕਾ ਜਿਹਾ ਜ਼ੁਕਾਮ ਹੋਣ ਤੋਂ ਬਾਅਦ ਹੀ ਡਾਕਟਰ ਕੋਲ ਚਲੇ ਜਾਂਦੇ ਹਨ । ਪਰ ਇਸ ਸਮੱਸਿਆ ਤੋਂ ਰਾਹਤ ਪਾਉਣ ਦੇ ਲਈ ਤੁਸੀਂ ਘਰ ਬੈਠੇ ਹੀ ਨਿਜ਼ਾਤ ਪਾ ਸਕਦੇ ਹੋ । ਇਸ ਲਈ ਤੁਹਾਨੂੰ ਆਪਣੇ ਕਿਚਨ ‘ਚ ਮੌਜੂਦ ਕੁਝ ਚੀਜ਼ਾਂ ਦਾ ਕਾੜ੍ਹਾ ਬਣਾ ਕੇ ਸੇਵਨ ਕਰ ਸਕਦੇ ਹੋ । ਅਜਵਾਇਣ ਨੂੰ ਪੇਟ ਦੀਆਂ ਸਮੱਸਿਆਵਾਂ ਦੇ ਲਈ ਵਰਦਾਨ ਮੰਨਿਆ ਜਾਂਦਾ ਹੈ । ਹਾਲਾਂਕਿ ਇਸ ਦੀ ਤਾਸੀਰ ਗਰਮ ਹੁੰਦੀ ਹੈ ।

Haldi And Dalchini image From google

ਹੋਰ ਪੜ੍ਹੋ : ਖਾਣ ਪੀਣ ਦੀਆਂ ਆਦਤਾਂ ‘ਚ ਬਦਲਾਅ ਕਰਕੇ ਤੁਸੀਂ ਵੀ ਬਚ ਸਕਦੇ ਹੋ ਸਰਦੀ ਜੁਕਾਮ ਤੋਂ

ਇਸ ਲਈ ਸਰਦੀ ਜੁਕਾਮ ਤੋਂ ਰਾਹਤ ਪਾਉਣ ਦੇ ਲਈ ਅਜਵਾਇਣ ਦਾ ਕਾੜ੍ਹਾ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ । ਦਾਲਚੀਨੀ ਇੱਕ ਅਜਿਹਾ ਮਸਾਲਾ ਹੈ ਜੋ ਚਾਹ ਦੇ ਨਾਲ ਨਾਲ ਗਰਮ ਮਸਾਲੇ ਦੇ ਤੌਰ ‘ਤੇ ਵੀ ਵਰਤਿਆ ਜਾਂਦਾ ਹੈ । ਪਰ ਜੁਕਾਮ ਨੂੰ ਠੀਕ ਕਰਨ ਦੇ ਲਈ ਦਾਲਚੀਨੀ ਦਾ ਕਾੜ੍ਹਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ ।

ginger, image From Google

ਦਾਲੀਚੀਨੀ, ਤੁਲਸੀ ਅਤੇ ਕਾਲੀ ਮਿਰਚ ਨੂੰ ਮਿਕਸ ਕਰਕੇ ਇਸ ਦਾ ਕਾੜ੍ਹਾ ਪੀਣ ਦੇ ਨਾਲ ਸਰਦੀ ਜ਼ੁਕਾਮ ਤੋਂ ਰਾਹਤ ਮਿਲਦੀ ਹੈ । ਅਦਰਕ ਦੇ ਨਾਲ ਨਾਲ ਸ਼ਹਿਦ ਦੇ ਸੇਵਨ ਨਾਲ ਵੀ ਜੁਕਾਮ ਤੋਂ ਰਾਹਤ ਮਿਲਦੀ ਹੈ । ਹਲਦੀ ਦਾ ਕਾੜ੍ਹਾ ਵੀ ਸਿਹਤ ਦੇ ਲਈ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ । ਪਰ ਇਹ ਧਿਆਨ ‘ਚ ਰੱਖਣਾ ਬਹੁਤ ਹੀ ਜ਼ਰੂਰੀ ਹੈ ਕਿ ਇਹ ਕਾੜ੍ਹਾ ਗਰਮੀਆਂ ‘ਚ ਜ਼ਿਆਦਾ ਇਸਤੇਮਾਲ ਨਾ ਕੀਤਾ ਜਾਵੇ । ਕਿਉਂਕਿ ਇਨ੍ਹਾਂ ਚੀਜ਼ਾਂ ਦੀ ਤਾਸੀਰ ਕਾਫੀ ਗਰਮ ਮੰਨੀ ਜਾਂਦੀ ਹੈ ।

 

You may also like