ਆਪਣੇ ਪੈੱਟ ਡੌਗ ਦੇ ਨਾਲ ਮਸਤੀ ਕਰਦੇ ਨਜ਼ਰ ਆਏ ਅਦਾਕਾਰ ਅਕਸ਼ੇ ਕੁਮਾਰ, ਵੀਡੀਓ ਵਾਇਰਲ
ਆਪਣੇ ਪੈੱਟ ਡੌਗ ਦੇ ਨਾਲ ਮਸਤੀ ਕਰਦੇ ਨਜ਼ਰ ਆਏ ਅਦਾਕਾਰ ਅਕਸ਼ੇ ਕੁਮਾਰ, ਵੀਡੀਓ ਵਾਇਰਲ
ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ (Akshay Kumar) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਅਕਸ਼ੇ ਕੁਮਾਰ ਆਪਣੇ ਪੈਟ ਡੌਗ (Pet Dog) ਦੇ ਨਾਲ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ (Video) ਨੂੰ ਦਰਸ਼ਕਾਂ ਦੇ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਕਸ਼ੇ ਕੁਮਾਰ ਆਪਣੇ ਪੈਟ ਡੌਗ ‘ਤੇ ਖੂਬ ਪਿਆਰ ਲੁਟਾ ਰਹੇ ਹਨ ਅਤੇ ਕੁੱਤਾ ਵੀ ਉਨ੍ਹਾਂ ਦੇ ਨਾਲ ਖੂਬ ਮਸਤੀ ਕਰ ਰਿਹਾ ਹੈ ਕਦੇ ਅਦਾਕਾਰ ਦੇ ਮੂੰਹ ਨੂੰ ਚੱਟ ਰਿਹਾ ਹੈ ਅਤੇ ਕਦੇ ਉਸ ਦੀ ਗੋਦ ‘ਚ ਬੈਠ ਰਿਹਾ ਹੈ।
image From instagram
ਹੋਰ ਪੜ੍ਹੋ : ਗੁੱਗੂ ਗਿੱਲ ਸ਼ੂਟਿੰਗ ਦੌਰਾਨ ਅਜਿਹੀਆਂ ਥਾਵਾਂ ‘ਤੇ ਰਹਿਣਾ ਨਹੀਂ ਕਰਦੇ ਪਸੰਦ, ਘਰ ਨੂੰ ਦਿੰਦੇ ਹਨ ਅਹਿਮੀਅਤ
ਜਿਸ ਤੋਂ ਬਾਅਦ ਇਸ ਵੀਡੀਓ ‘ਤੇ ਹਰ ਕੋਈ ਆਪੋ ਆਪਣਾ ਪ੍ਰਤੀਕਰਮ ਦੇ ਰਿਹਾ ਹੈ । ਅਕਸ਼ੇ ਕੁਮਾਰ ਦੇ ਇਸ ਵੀਡੀਓ ‘ਤੇ ਇੱਕ ਯੂਜ਼ਰ ਨੇ ਲਿਖਿਆ ਕਿ ਭਾਜੀ ਤੁਸੀਂ ਗ੍ਰੇਟ ਹੋ, ਜਦੋਂਕਿ ਦੂਜੇ ਯੂਜ਼ਰ ਨੇ ਲਿਖਿਆ ਤੁਹਾਨੂੰ ਇੰਝ ਦੇਖਣਾ ਕਾਫੀ ਵਧੀਆ ਲੱਗਦਾ ਹੈ।
image From google
ਅਕਸ਼ੇ ਕੁਮਾਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦੇਣ ਵਾਲੇ ਇਸ ਅਦਾਕਾਰ ਦਾ ਸਬੰਧ ਵੀ ਪੰਜਾਬ ਦੇ ਨਾਲ ਹੈ । ਉਸ ਦਾ ਅਸਲੀ ਨਾਂਅ ਰਾਜੀਵ ਭਾਟੀਆ ਹੈ ਅਤੇ ਅੰਮ੍ਰਿਤਸਰ ਦੇ ਉਹ ਜੰਮਪਲ ਹਨ । ਪਰ ਉਹ ਕੁਝ ਸਮਾਂ ਦਿੱਲੀ ‘ਚ ਹੀ ਰਹੇ । ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਅਕਸ਼ੇ ਕੁਮਾਰ ਕੈਨੇਡਾ ‘ਚ ਬਤੌਰ ਸ਼ੈੱਫ ਵੀ ਕੰਮ ਕਰ ਚੁੱਕੇ ਹਨ । ਰਾਜੇਸ਼ ਖੰਨਾ ਦੀ ਧੀ ਟਵਿੰਕਲ ਖੰਨਾ ਦੇ ਨਾਲ ਉਨ੍ਹਾਂ ਨੇ ਵਿਆਹ ਕਰਵਾਇਆ ਹੈ ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
