ਅਦਾਕਾਰਾ ਜਸਪਿੰਦਰ ਚੀਮਾ ਬਣਨ ਵਾਲੀ ਹੈ ਮਾਂ, ਬੇਬੀ ਬੰਪ ਦੇ ਨਾਲ ਸ਼ੇਅਰ ਕੀਤੀਆਂ ਖ਼ੂਬਸੂਰਤ ਤਸਵੀਰਾਂ

written by Lajwinder kaur | November 24, 2021

ਇੱਕ ਔਰਤ ਦੇ ਲਈ ਬਹੁਤ ਹੀ ਖ਼ੂਬਸੂਰਤ ਅਹਿਸਾਸ ਹੁੰਦਾ ਹੈ, ਜਦੋਂ ਉਹ ਮਾਂ ਬਣਨ ਵਾਲੀ ਹੁੰਦੀ ਹੈ। ਜੀ ਹਾਂ ਅਜਿਹੇ ਹੀ ਖ਼ੂਬਸੂਰਤ ਅਤੇ ਪਿਆਰੇ ਜਿਹੇ ਅਹਿਸਾਸ ‘ਚੋਂ ਲੰਘ ਰਹੀ ਹੈ ਅਦਾਕਾਰਾ ਜਸਪਿੰਦਰ ਚੀਮਾ। ‘ਇੱਕ ਕੁੜੀ ਪੰਜਾਬ ਦੀ’, ‘ਗੇਲੋ’ ਸਮੇਤ ਕਈ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੀ ਜਸਪਿੰਦਰ ਚੀਮਾ (Jaspinder Cheema) ਮਾਂ ਬਣਨ ਵਾਲੀ (Jaspinder Cheema become mother soon) ਹੈ । ਇਹ ਖੁਸ਼ ਖਬਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤੀਆਂ ਹਨ।

actress jaspinder cheema congratulation her sister in law and shared wedding pics Image Source: Instagram

ਹੋਰ ਪੜ੍ਹੋ : Wedding Season : ਗੁਰਸ਼ਬਦ ਦੀ ਆਵਾਜ਼ ‘ਚ ਰਿਲੀਜ਼ ਹੋਇਆ ਨਵਾਂ ਗੀਤ ‘ਪੈਂਡਾਂ ਉਮਰਾਂ ਦਾ’, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਉਨ੍ਹਾਂ ਨੇ ਆਪਣੀ ਬੇਬੀ ਬੰਪ ਦੇ ਨਾਲ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਕਿਰਪਾ ਕਰਕੇ ਆਪਣੀ ਅਸੀਸਾਂ ਦੇਵੋ...ਬਾਬਾ ਨਾਨਕ ਜੀ ਦੀ ਮਿਹਰ ਨਾਲ, ਅਸੀਂ ਜ਼ਿੰਦਗੀ ਦਾ ਨਵਾਂ ਸਫਰ ਸ਼ੁਰੂ ਕਰਨ ਜਾ ਰਹੇ ਹਾਂ....ਤੁਸੀਂ ਹਮੇਸ਼ਾ ਸਾਨੂੰ ਬਹੁਤ ਪਿਆਰ ਤੇ ਸਤਿਕਾਰ ਦਿੱਤਾ ਹੈ...ਇਸ ਲਈ ਅਸੀਂ ਹਮੇਸ਼ਾ ਤੁਹਾਡੇ ਸ਼ੁਕਰਗੁਜ਼ਾਰ ਰਹਾਂਗੇ..ਸਾਨੂੰ ਤੁਹਾਡੀਆਂ ਹੋਰ ਦੁਆਵਾਂ ਦੀ ਜ਼ਰੂਰਤ ਹੈ’ । ਇਸ ਪੋਸਟ ‘ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਦੋਵਾਂ ਕਲਾਕਾਰਾਂ ਨੂੰ ਵਧਾਈਆਂ ਦੇ ਰਹੇ ਹਨ।

ਹੋਰ ਪੜ੍ਹੋ : ਸਿਨੇਮਾ ਘਰ ‘ਚ ਹੌਸਲਾ ਰੱਖ ਫ਼ਿਲਮ ਦੇਖਣ ਆਏ ਦਰਸ਼ਕਾਂ ਦੇ ਵਿਚਕਾਰ ਪਹੁੰਚ ਕੇ ਦਿਲਜੀਤ ਦੋਸਾਂਝ ਨੇ ਦਿੱਤਾ ਖ਼ਾਸ ਸਰਪ੍ਰਾਈਜ਼, ਦੇਖੋ ਵੀਡੀਓ

Jaspinder_Cheema Image Source: Instagram

ਦੱਸ ਦਈਏ ਅਦਾਕਾਰਾ ਜਸਪਿੰਦਰ ਚੀਮਾ ਦਾ ਵਿਆਹ ਐਕਟਰ ਗੁਰਜੀਤ ਸਿੰਘ ਨਾਲ ਹੋਇਆ ਹੈ। ਗੁਰਜੀਤ ਸਿੰਘ ਬਤੌਰ ਹੋਸਟ ਕਈ ਟੀਵੀ ਸ਼ੋਅਜ਼ ਦੇ ਨਾਲ ਕਈ ਅਵਾਰਡਜ਼ ਦੀ ਮੇਜ਼ਬਾਨੀ ਵੀ ਕਰ ਚੁੱਕੇ ਹਨ। ਜਸਪਿੰਦਰ ਅਕਸਰ ਹੀ ਆਪਣੇ ਲਾਈਫ ਪਾਰਟਨਰ ਦੇ ਨਾਲ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ। ਜੇ ਗੱਲ ਕਰੀਏ ਜਸਪਿੰਦਰ ਚੀਮਾ ਦੇ ਕੰਮ ਦੀ ਤਾਂ ਉਨ੍ਹਾਂ ਨੇ ਕਈ ਕਮਾਲ ਦੀ ਫ਼ਿਲਮਾਂ ‘ਚ ਕੰਮ ਕੀਤਾ ਹੈ, ‘ਧੀ ਪੰਜਾਬ ਦੀ’, ‘ਵੀਰਾਂ ਨਾਲ ਸਰਦਾਰੀ’ ਅਤੇ ‘ਡੌਂਟ ਵਰੀ ਯਾਰਾ’ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨਗੀਆਂ। ਇਹਨਾਂ ਫ਼ਿਲਮਾਂ ਤੋਂ ਇਲਾਵਾ ਜਸਪਿੰਦਰ ਚੀਮਾ ਦੀ ਫ਼ਿਲਮ ਗੇਲੋ ਨੂੰ ਵੀ ਕਾਫੀ ਪਸੰਦ ਕੀਤਾ ਗਿਆ । ਜਸਪਿੰਦਰ ਚੀਮਾ ਨੂੰ ਉਸ ਦੀ ਅਦਾਕਾਰੀ ਲਈ ਕਈ ਅਵਾਰਡ ਵੀ ਮਿਲੇ ਹਨ ।

 

View this post on Instagram

 

A post shared by Jaspinder Cheema (@jaspindercheema)

You may also like