ਆਪਣੀ ਛੋਟੀ ਜਿਹੀ ਫੀਮੇਲ ਫੈਨ ਦੇ ਨਾਲ ਸੈਲਫੀ ਲਈ ਰੁਕੀ ਅਦਾਕਾਰਾ ਰਕੁਲਪ੍ਰੀਤ ਸਿੰਘ, ਵੀਡੀਓ ਵੇਖ ਪ੍ਰਸ਼ੰਸਕਾਂ ਨੇ ਕੀਤੀ ਤਾਰੀਫ
ਆਪਣੀ ਛੋਟੀ ਜਿਹੀ ਫੀਮੇਲ ਫੈਨ ਦੇ ਨਾਲ ਸੈਲਫੀ ਲਈ ਰੁਕੀ ਅਦਾਕਾਰਾ ਰਕੁਲਪ੍ਰੀਤ ਸਿੰਘ, ਵੀਡੀਓ ਵੇਖ ਪ੍ਰਸ਼ੰਸਕਾਂ ਨੇ ਕੀਤੀ ਤਾਰੀਫ
ਅਦਾਕਾਰਾ ਰਕੁਲਪ੍ਰੀਤ ਸਿੰਘ (Rakulpreet singh) ਆਪਣੀ ਬਿਹਤਰੀਨ ਅਦਾਕਾਰੀ ਦੇ ਨਾਲ-ਨਾਲ ਆਪਣੇ ਨਿਮਰਤਾ ਭਰੇ ਸੁਭਾਅ ਲਈ ਵੀ ਜਾਣੀ ਜਾਂਦੀ ਹੈ ।ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੀ ਹੈ । ਉਸ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ । ਹੁਣ ਉਸ ਦਾ ਇੱਕ ਵੀਡੀਓ ਵਾਇਰਲ (Video Viral) ਹੋ ਰਿਹਾ ਹੈ । ਜਿਸ ‘ਚ ਉਹ ਆਪਣੀ ਛੋਟੀ ਜਿਹੀ ਫੀਮੇਲ ਫੈਨ ਦੇ ਨਾਲ ਤਸਵੀਰ ਖਿਚਵਾਉਂਦੀ ਹੋਈ ਨਜ਼ਰ ਆ ਰਹੀ ਹੈ ।
image Source : Instgram
ਹੋਰ ਪੜ੍ਹੋ : ਅਦਾਕਾਰ ਅਤੇ ਫ਼ਿਲਮ ਮੇਕਰ ਕੇ. ਵਿਸ਼ਵਨਾਥ ਦਾ ਹੋਇਆ ਦਿਹਾਂਤ, ਮਨੋਰੰਜਨ ਜਗਤ ‘ਚ ਸੋਗ ਦੀ ਲਹਿਰ
ਦਰਅਸਲ ਅਦਾਕਾਰਾ ਕਿਤੇ ਜਾ ਰਹੀ ਸੀ ਕਿ ਇਸੇ ਦੌਰਾਨ ਇਹ ਬੱਚੀ ਕਿਤਿਓਂ ਭੱਜ ਕੇ ਆ ਗਈ ਅਤੇ ਅਦਾਕਾਰਾ ਨੇ ਵੀ ਆਪਣੀ ਇਸ ਫੈਨ ਨੂੰ ਨਿਰਾਸ਼ ਨਹੀਂ ਹੋਣ ਦਿੱਤਾ ਅਤੇ ਉਸ ਦੇ ਨਾਲ ਤਸਵੀਰ ਖਿਚਵਾਈ । ਜਿਸ ਤੋਂ ਬਾਅਦ ਇਹ ਬੱਚੀ ਵੀ ਬਹੁਤ ਖੁਸ਼ ਨਜ਼ਰ ਆਈ ।

ਹੋਰ ਪੜ੍ਹੋ : ਅਦਾਕਾਰ ਅਨਿਲ ਕਪੂਰ ਨੇ ਪੁਰਾਣੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਕਿਹਾ ‘ਚਾਰ ਦਹਾਕਿਆਂ ‘ਚ ਬਹੁਤ ਕੁਝ ਬਦਲਿਆ ਪਰ…
ਫ਼ਿਲਮ ਕਰੀਅਰ ਦੀ ਸ਼ੁਰੂਆਤ
ਰਕੁਲਪ੍ਰੀਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2009 'ਚ ਕੰਨੜ ਫ਼ਿਲਮ ਗਿਲੀ ਨਾਲ ਕੀਤੀ ਸੀ । ਜਦਕਿ ਬਾਲੀਵੁੱਡ 'ਚ ਉਨ੍ਹਾਂ ਨੇ ਬਾਲੀਵੁੱਡ 'ਚ ਫ਼ਿਲਮ 'ਯਾਰੀਆਂ' ਨਾਲ ਐਂਟਰੀ ਕੀਤੀ । ਪਸੰਦੀਦਾ ਅਦਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਕਿੰਗ ਖ਼ਾਨ ਯਾਨੀ ਐੱਸਆਰ ਕੇ ਅਤੇ ਰਣਬੀਰ ਕਪੂਰ ਉਨ੍ਹਾਂ ਦੇ ਪਸੰਦੀਦਾ ਅਦਾਕਾਰ ਹਨ ।
image Source : Google
ਹੀਰੋਇਨਾਂ 'ਚ ਉਨ੍ਹਾਂ ਨੂੰ ਦੀਪਿਕਾ ਪਾਦੂਕੋਣ ਦੀ ਐਕਟਿੰਗ ਵਧੀਆ ਲੱਗਦੀ ਹੈ । ਇਸ ਦੇ ਨਾਲ ਹੀ ਸੋਨਮ ਕਪੂਰ ਉਨ੍ਹਾਂ ਦੇ ਸਟਾਈਲ ਆਈਕਨ ਹਨ ।
ਰਕੁਲਪ੍ਰੀਤ ਦਾ ਪਰਿਵਾਰ
ਰਕੁਲਪ੍ਰੀਤ ਸਿੰਘ ਦਾ ਜਨਮ ਅਕਤੂਬਰ 1990 ਨੂੰ ਦਿੱਲੀ 'ਚ ਹੋਇਆ । ਉਨ੍ਹਾਂ ਦੇ ਪਿਤਾ ਦਾ ਨਾਂਅ ਰਜਿੰਦਰ ਸਿੰਘ ਹੈ ਜੋ ਕਿ ਇੱਕ ਆਰਮੀ ਅਫ਼ਸਰ ਰਹੇ ਹਨ ।ਜਦਕਿ ਮਾਂ ਦਾ ਨਾਂਅ ਕੁਲਵਿੰਦਰ ਹੈ ਜੋ ਕਿ ਹਾਊਸ ਵਾਈਫ਼ ਹਨ ।

ਉਨ੍ਹਾਂ ਦਾ ਇੱਕ ਭਰਾ ਵੀ ਹੈ ਆਪਣੇ ਭਰਾ ਅਮਨ ਸਿੰਘ ਨਾਲ ਉਨ੍ਹਾਂ ਦਾ ਖ਼ਾਸ ਲਗਾਅ ਹੈ ।ਦਿੱਲੀ ਦੇ ਧੌਲਾ ਕੂੰਆਂ ਸਥਿਤ ਆਰਮੀ ਸਕੂਲ 'ਚ ਉਨ੍ਹਾਂ ਨੇ ਪੜ੍ਹਾਈ ਕੀਤੀ ਅਤੇ ਉਚੇਰੀ ਸਿੱਖਿਆ ਜੀਜ਼ਸ ਐਂਡ ਮੈਰੀ ਕਾਲਜ 'ਚ ਹਾਸਲ ਕੀਤੀ ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
