ਆਪਣੀ ਡਾਈਟ ਵਿੱਚ ਸ਼ਾਮਿਲ ਕਰੋ ਫੁੱਲ ਮਖਾਣੇ, ਹੋਣਗੇ ਕਈ ਫਾਇਦੇ

written by Rupinder Kaler | November 17, 2021 04:45pm

ਸੁੱਕੇ ਮੇਵੇ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਫੁੱਲ ਮਖਾਣਿਆਂ ਨੂੰ ਗਰਮ ਕੀਤੇ ਬਿਨਾਂ ਵੀ ਖਾਧਾ ਜਾ ਸਕਦਾ ਹੈ ਜਾਂ ਫਿਰ ਭੁੰਨ ਕੇ ਵੀ ਖਾ ਸਕਦੇ ਹੋ। ਆਯੁਰਵੇਦ ਅਨੁਸਾਰ, ਫੁੱਲ ਮਖਾਣੇ (Phool Makhana Benefits ) ਵਧਦੀ ਉਮਰ ਦੇ ਲੱਛਣਾਂ ਨੂੰ ਘਟਾਉਣ ਲਈ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ। ਇਹ ਵਧਦੀ ਉਮਰ ਦੇ ਲੱਛਣਾਂ ਨੂੰ ਘਟਾਉਣ ਦਾ ਕੰਮ ਕਰਦੇ ਹਨ। ਇਹ ਕੈਲਸ਼ੀਅਮ ਨਾਲ ਭਰਪੂਰ ਹੁੰਦੇ ਹਨ ਤੇ ਜੋੜਾਂ ਦੇ ਦਰਦ 'ਚ ਫਾਇਦੇਮੰਦ ਸਾਬਿਤ ਹੁੰਦੇ ਹਨ। ਜੇਕਰ ਤੁਸੀਂ ਅਕਸਰ ਤਣਾਅ 'ਚ ਰਹਿੰਦੇ ਹੋ ਤੇ ਇਸ ਕਾਰਨ ਤੁਹਾਡੀ ਨੀਂਦ ਵੀ ਪ੍ਰਭਾਵਿਤ ਹੋ ਰਹੀ ਹੈ ਤਾਂ ਫੁੱਲ ਮਖਾਣੇ ਖਾਣਾ ਫਾਇਦੇਮੰਦ ਹੋਵੇਗਾ।

ਹੋਰ ਪੜ੍ਹੋ :

ਗਾਇਕ ਸੁਰਜੀਤ ਬਿੰਦਰਖੀਆ ਦੀ ਹੈ ਅੱਜ ਬਰਸੀ, ਕੀ ਤੁਹਾਨੂੰ ਪਤਾ ਹੈ ਉਨ੍ਹਾਂ ਦਾ ਆਖਰੀ ਗੀਤ ਕਿਹੜਾ ਸੀ

ਰਾਤ ਨੂੰ ਸੌਂਣ ਤੋਂ ਪਹਿਲਾਂ ਇਕ ਗਲਾਸ ਦੁੱਧ ਦੇ ਨਾਲ ਫੁੱਲ ਮਖਾਣਿਆਂ (Phool Makhana Benefits ) ਦਾ ਸੇਵਨ ਕਰਨ ਨਾਲ ਚੰਗੀ ਨੀਂਦ ਆਉਂਦੀ ਹੈ। ਮਖਾਣੇ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ ਜੋ ਹਰ ਉਮਰ ਵਰਗ ਦੇ ਲੋਕਾਂ ਨੂੰ ਆਸਾਨੀ ਨਾਲ ਪਚ ਜਾਂਦੇ ਹਨ। ਇਸ ਤੋਂ ਇਲਾਵਾ ਫੁੱਲ ਮਖਾਣਿਆਂ 'ਚ ਐਸਟ੍ਰੀਜਨ ਗੁਣ ਵੀ ਹੁੰਦੇ ਹਨ, ਜਿਸ ਕਾਰਨ ਇਹ ਦਸਤ ਤੋਂ ਰਾਹਤ ਦਿੰਦੇ ਹਨ ਤੇ ਭੁੱਖ ਵਧਾਉਣ 'ਚ ਮਦਦਗਾਰ ਹਨ।

ਫੁੱਲ ਮਖਾਣਿਆਂ (Phool Makhana Benefits ) 'ਚ ਮਿਠਾਸ ਬਹੁਤ ਘੱਟ ਹੋਣ ਕਾਰਨ ਇਹ ਸਪਲੀਨ ਨੂੰ ਡਿਟਾਕਸੀਫਾਈ ਕਰਦਾ ਹੈ। ਕਿਡਨੀ ਨੂੰ ਮਜ਼ਬੂਤ ਬਣਾਉਣ ਤੇ ਖੂਨ ਨੂੰ ਬਿਹਤਰ ਰੱਖਣ ਲਈ ਖਾਣਿਆਂ ਦਾ ਨਿਯਮਤ ਸੇਵਨ ਕਰੋ। ਮਖਾਣਿਆਂ 'ਚ ਗੈਰ-ਸਿਹਤਮੰਦ ਕੋਲੈਸਟ੍ਰੋਲ ਬਹੁਤ ਘੱਟ ਹੁੰਦਾ ਹੈ। ਇਹ ਆਸਾਨੀ ਨਾਲ ਪਚ ਜਾਂਦੇ ਹਨ ਅਤੇ ਦਿਲ ਦੀਆਂ ਬਿਮਾਰੀਆਂ ਨੂੰ ਦੂਰ ਰੱਖਣ 'ਚ ਮਦਦ ਕਰਦੇ ਹਨ।

You may also like