ਆਦਿਤਯਾ ਰਾਏ ਕਪੂਰ ਸਟਾਰਰ ਫਿਲਮ 'ਰਕਸ਼ਾ ਕਵਚ ਓਮ' ਜਲਦ ਹੀ ਓਟੀਟੀ ਪਲੇਟਫਾਰਮ 'ਤੇ ਹੋਵੇਗੀ ਰਿਲੀਜ਼, ਜਾਣੋ ਕਦੋਂ ਤੇ ਕਿਥੇ ਵੇਖ ਸਕੋਗੇ ਫਿਲਮ

written by Pushp Raj | August 01, 2022

'Raksha Kavach OM' on OTT Platform: ਬਾਲੀਵੁੱਡ ਅਦਾਕਾਰ ਆਦਿਤਿਯਾ ਰਾਏ ਕਪੂਰ ਇਨ੍ਹੀਂ ਦਿਨੀਂ ਆਪਣੀ ਫਿਲਮ 'ਰਕਸ਼ਾ ਕਵਚ ਓਮ' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਦਰਸ਼ਕਾਂ ਨੂੰ ਇਸ ਫਿਲਮ ਵਿੱਚ ਉਨ੍ਹਾਂ ਦੇ ਐਕਸ਼ਨਸ ਸੀਨਸ ਨੂੰ ਕਈ ਦਰਸ਼ਕਾਂ ਨੇ ਪਸੰਦ ਕੀਤਾ ਹੈ। ਹੁਣ ਖ਼ਬਰ ਹੈ ਕਿ ਉਨ੍ਹਾਂ ਦੀ ਇਹ ਫਿਲਮ 'ਰਕਸ਼ਾ ਕਵਚ ਓਮ' ਜਲਦ ਹੀ ਓਟੀਟੀ ਪਲੇਟਫਾਰਮ ਉੱਤੇ ਰਿਲੀਜ਼ ਹੋਵੇਗੀ। ਆਓ ਜਾਣਦੇ ਹਾਂ ਕਿ ਇਹ ਫਿਲਮ ਕਦੋਂ ਅਤੇ ਕਿਸ ਓਟੀਟੀ ਪਲੇਟਫਾਰਮ ਉੱਤੇ ਰਿਲੀਜ਼ ਹੋਵੇਗੀ।

Image Source: Instagram

ਆਦਿਤਿਆ ਰਾਏ ਕਪੂਰ-ਸਟਾਰਰ ਫਿਲਮ ਰਾਸ਼ਟਰ ਕਵਚ ਓਮ ਦਾ ਡਿਜੀਟਲ ਪ੍ਰੀਮੀਅਰ ZEE5 'ਤੇ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇੱਕ ਐਕਸ਼ਨ ਡਰਾਮਾ ਉੱਤੇ ਅਧਾਰਿਤ ਫਿਲਮ ਹੈ। ਇਸ ਫਿਲਮ ਦਾ ਨਿਰਦੇਸ਼ਨ ਕਪਿਲ ਵਰਮਾ ਵੱਲੋਂ ਕੀਤਾ ਗਿਆ ਹੈ। ਇਸ ਵਿੱਚ ਆਦਿਤਯਾ ਇੱਕ ਪੈਰਾ ਕਮਾਂਡੋ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ ਜੋ ਕਿ ਆਪਣੇ ਦੇਸ਼ ਨੂੰ ਬਚਾਉਣ ਲਈ ਇੱਕ ਖ਼ਾਸ ਮਿਸ਼ਨ 'ਤੇ ਜਾਂਦਾ ਹੈ।

Image Source: Instagram

ਕਿਸ OTT Platform 'ਤੇ ਰਿਲੀਜ਼ ਹੋਵੇਗੀ ਫਿਲਮ
ਜੇਕਰ ਤੁਸੀਂ ਵੀ ਐਕਸ਼ਨ ਫਿਲਮਾਂ ਵੇਖਣ ਦੇ ਸ਼ੌਕੀਨ ਹੋ ਤਾਂ ਤੁਸੀਂ ਤਾਂ ਇੱਥੇ ਫਿਲਮ ਬਾਰੇ ਸਭ ਕੁਝ ਹੈ ਅਤੇ ਜਾਣੋ ਕਿ ਤੁਸੀਂ HD ਵਿੱਚ ਰਕਸ਼ਾ ਕਵਚ ਓਮ ਨੂੰ ਆਨਲਾਈਨ ਕਿਵੇਂ ਦੇਖ ਸਕਦੇ ਹੋ। ਇਹ ਫਿਲਮ 11 ਅਗਸਤ ਨੂੰ Zee5 'ਤੇ ਸਟ੍ਰੀਮ ਕੀਤੀ ਜਾਵੇਗੀ।

ਇਸ ਦੀ ਜਾਣਕਾਰੀ ਖ਼ੁਦ Zee5 ਕੰਪਨੀ ਨੇ ਆਪਣੇ ਆਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਫਿਲਮ ਦਾ ਇੱਕ ਮੋਸ਼ਨ ਪੋਸਟਰ ਸ਼ੇਅਰ ਕਰਦੇ ਹੋਏ ਦਿੱਤੀ ਹੈ।  Zee5 ਨੇ ਆਪਣੀ ਪੋਸਟ ਵਿੱਚ ਫਿਲਮ ਦੇ ਸਟ੍ਰੀਮ ਹੋਣ ਦੀ ਜਾਣਕਾਰੀ ਵੀ ਸ਼ੇਅਰ ਕੀਤੀ ਗਈ ਹੈ। ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਗਿਆ, " ogi desh ke dushmano ki haar, para-commando Om hai taiyyar! 💪🔥 Jai Bhavani! #OMOnZEE5 premieres 11th August"

 

Image Source: Instagram

ਹੋਰ ਪੜ੍ਹੋ: ਆਰ ਮਾਧਵਨ ਤੇ ਨੰਬੀ ਨਾਰਾਇਣ ਨੇ ਸੁਪਰ ਸਟਾਰ ਰਜਨੀਕਾਂਤ ਨਾਲ ਕੀਤੀ ਮੁਲਾਕਾਤ ਕੀਤੀ, ਕਿਹਾ ਉਹ 'ਵਨ-ਮੈਨ ਇੰਡਸਟਰੀ' ਨੇ

ਫਿਲਮ 'ਰਕਸ਼ਾ ਕਵਚ ਓਮ' ਦੀ ਕਾਸਟ
ਇਸ ਫਿਲਮ 'ਚ ਆਦਿਤਿਯਾ ਰਾਏ ਕਪੂਰ ਦੇ ਨਾਲ ਅਦਾਕਾਰਾ ਸੰਜਨਾ ਸਾਂਘੀ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਸੰਜਨਾ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਫਿਲਮ 'ਦਿਲ ਬੇਚਾਰਾ' (2020) 'ਚ ਨਜ਼ਰ ਆਈ ਸੀ। ਇਸ ਦੇ ਨਾਲ ਹੀ ਫਿਲਮ ਵਿੱਚ ਸਾਊਥ ਫਿਲਮਾਂ ਦੇ ਅਦਾਕਾਰ ਪ੍ਰਕਾਸ਼ ਰਾਜ ਵੀ ਅਹਿਮ ਭੂਮਿਕਾ ਵਿੱਚ ਨਜ਼ਰ ਆਉਣਗੇ। ਫਿਲਮ ਦਾ ਨਿਰਦੇਸ਼ਨ ਕਪਿਲ ਵਰਮਾ ਨੇ ਕੀਤਾ ਹੈ।

 

View this post on Instagram

 

A post shared by ZEE5 (@zee5)

You may also like