ਆਰ ਮਾਧਵਨ ਤੇ ਨੰਬੀ ਨਾਰਾਇਣ ਨੇ ਸੁਪਰ ਸਟਾਰ ਰਜਨੀਕਾਂਤ ਨਾਲ ਕੀਤੀ ਮੁਲਾਕਾਤ, ਕਿਹਾ 'ਉਹ ਨੇ ਵਨ-ਮੈਨ ਇੰਡਸਟਰੀ'

written by Pushp Raj | August 01, 2022

R Madhavan and and Nambi Narayan meet Rajinikanth: ਬਾਲੀਵੁੱਡ ਅਦਾਕਾਰ ਆਰ ਮਾਧਵਨ ਇਨ੍ਹੀਂ ਦਿਨੀਂ ਆਪਣੀ ਫਿਲਮ ਰਾਕੇਟਰੀ-ਦਿ ਨਾਂਬੀ ਇਫੈਕਟ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਕਈ ਬਾਲੀਵੁੱਡ ਤੇ ਸਾਊਥ ਸੈਲੇਬਸ ਨੇ ਆਰ ਮਾਧਵਨ ਦੀ ਇਸ ਫਿਲਮ ਅਤੇ ਉਨ੍ਹਾਂ ਦੀ ਅਦਾਕਾਰੀ ਦੀ ਤਾਰੀਫ ਕੀਤੀ। ਹਾਲ ਹੀ ਵਿੱਚ ਆਰ ਮਾਧਵਨ ਤੇ ਵਿਗਿਆਨੀ ਨੰਬੀ ਨਾਰਾਇਣ ਨੇ ਸਾਊਥ ਸੁਪਰਸਟਾਰ ਰਜਨੀਕਾਂਤ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

Image Source: Instagram

ਬਾਲੀਵੁੱਡ ਅਦਾਕਾਰ ਆਰ. ਮਾਧਵਨ ਦੇ ਨਾਲ ਵਿਗਿਆਨੀ ਨੰਬੀ ਨਾਰਾਇਣਨ (ਜਿਨ੍ਹਾਂ ਦੇ ਜੀਵਨ 'ਤੇ ਫਿਲਮ ਰਾਕੇਟਰੀ: ਦ ਨਾਂਬੀ ਇਫੈਕਟ ਆਧਾਰਿਤ ਹੈ) ਨੇ ਸੁਪਰਸਟਾਰ ਰਜਨੀਕਾਂਤ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ।

ਆਰ ਮਾਧਵਨ ਨੇ ਸਾਊਥ ਸੁਪਰਸਟਾਰ ਰਜਨੀਕਾਂਤ ਨਾਲ ਆਪਣੀ ਇਸ ਖ਼ਾਸ ਮੁਲਾਕਾਤ ਦੀ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤੀ ਹੈ। ਵੀਡੀਓ ਸ਼ੇਅਰ ਕਰਦੇ ਹੋਏ ਆਰ. ਮਾਧਵਨ ਨੇ ਕੈਪਸ਼ਨ ਵਿੱਚ ਲਿਖਿਆ, 'ਜਦੋਂ ਤੁਸੀਂ ਨੰਬੀ ਨਾਰਾਇਣਨ ਦੀ ਮੌਜੂਦਗੀ 'ਚ 'ਵਨ-ਮੈਨ ਇੰਡਸਟਰੀ' ਅਤੇ 'ਲੈਜੈਂਡ' ਦਾ ਅਸ਼ੀਰਵਾਦ ਪ੍ਰਾਪਤ ਕਰਦੇ ਹੋ, ਇਹ ਸਮਾਂ ਹਮੇਸ਼ਾ ਲਈ ਇੱਕ ਖ਼ਾਸ ਯਾਦਗਾਰ ਬਣ ਜਾਂਦਾ ਹੈ।'

Image Source: Instagram

ਆਰ ਮਾਧਵਨ ਨੇ ਅੱਗੇ ਲਿਖਿਆ - ਰਾਕੇਟਰੀ 'ਤੇ ਪਿਆਰ ਅਤੇ ਸਨੇਹ ਲਈ ਧੰਨਵਾਦ ਰਜਨੀਕਾਂਤ ਸਰ। ਇਸ ਪ੍ਰੇਰਨਾ ਨੇ ਸਾਨੂੰ ਪੂਰੀ ਤਰ੍ਹਾਂ ਮੁੜ ਸੁਰਜੀਤ ਕੀਤਾ ਹੈ। ਅਸੀਂ ਤੁਹਾਨੂੰ ਪਿਆਰ ਕਰਦੇ ਹਾਂ। ਇਸ ਦੇ ਨਾਲ ਹੀ ਤੁਸੀਂ ਵੀਡੀਓ ਕਲਿੱਪ ਵਿੱਚ, ਵੇਖ ਸਕਦੇ ਹੋ ਕਿ ਰਜਨੀਕਾਂਤ ਮਾਧਵਨ ਅਤੇ ਨੰਬੀ ਨਾਰਾਇਣਨ ਦੋਹਾਂ ਨੂੰ ਰੇਸ਼ਮੀ ਸ਼ਾਲ ਦੇ ਕੇ ਉਨ੍ਹਾਂ ਦਾ ਸਨਮਾਨ ਕਰਦੇ ਹੋਏ ਦਿਖਾਈ ਦੇ ਰਹੇ ਹਨ। ਮਾਧਵਨ ਅਤੇ ਨੰਬੀ ਨਰਾਇਣਨ ਦੀ ਰਜਨੀਕਾਂਤ ਨਾਲ ਮੁਲਾਕਾਤ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਰਿਲੀਜ਼ ਹੋਣ ਤੋਂ ਬਾਅਦ ਹੋਈ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਰਜਨੀਕਾਂਤ ਨੇ ਫਿਲਮ 'ਰਾਕੇਟਰੀ: ਦਿ ਨਾਂਬੀ ਇਫੈਕਟ' ਦੀ ਤਾਰੀਫ ਕੀਤੀ ਸੀ ਅਤੇ ਕਿਹਾ ਸੀ ਕਿ "ਆਮ ਤੌਰ 'ਤੇ ਹਰ ਕਿਸੇ ਨੂੰ ਅਤੇ ਖਾਸ ਤੌਰ 'ਤੇ ਬੱਚਿਆਂ ਨੂੰ ਇਹ ਫਿਲਮ ਦੇਖਣੀ ਚਾਹੀਦੀ ਹੈ। ਸੁਪਰਸਟਾਰ ਨੇ ਤਮਿਲ ਵਿੱਚ ਟਵੀਟ ਕੀਤਾ ਸੀ, 'ਰਾਕੇਟਰੀ' - ਇੱਕ ਅਜਿਹੀ ਫਿਲਮ ਜੋ ਹਰ ਕਿਸੇ ਨੂੰ ਦੇਖਣੀ ਚਾਹੀਦੀ ਹੈ, ਖਾਸ ਕਰਕੇ ਨੌਜਵਾਨਾਂ ਨੂੰ। ਇੱਕ ਨਿਰਦੇਸ਼ਕ ਦੇ ਰੂਪ ਵਿੱਚ ਆਪਣੀ ਪਹਿਲੀ ਕੋਸ਼ਿਸ਼ ਵਿੱਚ, ਮਾਧਵਨ ਨੇ ਆਪਣੀ ਯਥਾਰਥਵਾਦੀ ਅਦਾਕਾਰੀ ਅਤੇ ਫਿਲਮ ਨਿਰਮਾਣ ਨਾਲ ਇਹ ਸਾਬਿਤ ਕਰ ਦਿੱਤਾ ਹੈ ਕਿ ਉਹ ਸਭ ਤੋਂ ਵਧੀਆ ਨਿਰਦੇਸ਼ਕਾਂ ਵਿੱਚੋਂ ਇੱਕ ਹਨ। ਮੈਨੂੰ ਅਜਿਹੀ ਫਿਲਮ ਦੇਣ ਲਈ ਮਾਧਵਨ ਦਾ ਦਿਲੋਂ ਧੰਨਵਾਦ ਅਤੇ ਵਧਾਈ।"

Image Source: Instagram

ਹੋਰ ਪੜ੍ਹੋ: ਵਰੁਣ ਧਵਨ ਨੇ ਪੂਰੀ ਕੀਤੀ ਫਿਲਮ 'ਬਵਾਲ' ਦੀ ਸ਼ੂਟਿੰਗ, ਸੈੱਟ ਤੋਂ ਸ਼ੇਅਰ ਕੀਤੀਆਂ ਤਸਵੀਰਾਂ

ਜੇਕਰ ਫਿਲਮ ਰਾਕੇਟਰੀ: ਦਿ ਨਾਂਬੀ ਇਫੈਕਟ ਦੀ ਗੱਲ ਕਰੀਏ ਤਾਂ ਇਹ ਭਾਰਤੀ ਵਿਗਿਆਨੀ ਨੰਬੀ ਨਾਰਾਇਣਨ ਦੇ ਜੀਵਨ 'ਤੇ ਆਧਾਰਿਤ ਹੈ, ਜੋ ਇਸਰੋ ਦੇ ਸਾਬਕਾ ਵਿਗਿਆਨੀ ਅਤੇ ਏਰੋਸਪੇਸ ਇੰਜੀਨੀਅਰ ਸਨ। ਉਨ੍ਹਾਂ ਦਾ ਨਾਂਅ ਇੱਕ ਜਾਸੂਸੀ ਘੁਟਾਲੇ ਵਿੱਚ ਸ਼ਾਮਿਲ ਕੀਤਾ ਗਿਆ ਸੀ। ਉਨ੍ਹਾਂ ਦੀ ਜੀਵਨ 'ਤੇ ਅਧਾਰਿਤ ਇਹ ਫਿਲਮ ਬਣਾਈ ਗਈ ਹੈ। ਇਹ ਫਿਲਮ ਹਿੰਦੀ, ਤਾਮਿਲ ਅਤੇ ਅੰਗਰੇਜ਼ੀ ਸਣੇ ਕਈ ਭਾਸ਼ਾਵਾਂ ਵਿੱਚ ਇੱਕੋ ਸਮੇਂ ਸ਼ੂਟ ਕੀਤੀ ਗਈ, ਇਹ ਫਿਲਮ ਸੱਚਾਈ ਨੂੰ ਉਜਾਗਰ ਕਰਦੇ ਹੋਏ ਪਹਿਲੂਆਂ 'ਤੇ ਰੌਸ਼ਨੀ ਪਾਉਂਦੀ ਹੈ। ਫਿਲਮ ਵਿੱਚ ਨੰਬੀ ਨਾਰਾਇਣਨ ਦੀ ਭੂਮਿਕਾ ਨਿਭਾਉਣ ਵਾਲੇ ਆਰ ਮਾਧਵਨ ਨੇ ਇਸ ਦਾ ਨਿਰਦੇਸ਼ਨ, ਨਿਰਮਾਣ ਅਤੇ ਇਸ ਫਿਲਮ ਨੂੰ ਲਿਖਿਆ ਵੀ ਹੈ।

 

View this post on Instagram

 

A post shared by R. Madhavan (@actormaddy)

You may also like