ਵਰੁਣ ਧਵਨ ਨੇ ਪੂਰੀ ਕੀਤੀ ਫਿਲਮ 'ਬਵਾਲ' ਦੀ ਸ਼ੂਟਿੰਗ, ਸੈੱਟ ਤੋਂ ਸ਼ੇਅਰ ਕੀਤੀਆਂ ਤਸਵੀਰਾਂ

written by Pushp Raj | August 01, 2022

Varun Dhawan complete Shoot of Film film 'Bawal': ਮਸ਼ਹੂਰ ਬਾਲੀਵੁੱਡ ਅਭਿਨੇਤਾ ਵਰੁਣ ਧਵਨ ਜਲਦ ਹੀ ਆਪਣੀ ਨਵੀਂ ਫਿਲਮ 'ਬਵਾਲ' ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣਗੇ। ਇਸ ਫਿਲਮ ਵਿੱਚ ਉਨ੍ਹਾਂ ਦੇ ਨਾਲ ਅਦਾਕਾਰਾ ਜਾਹਨਵੀ ਕਪੂਰ ਵੀ ਨਜ਼ਰ ਆਵੇਗੀ। ਇਸ ਫਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ, ਇਸ ਦੀ ਜਾਣਕਾਰੀ ਖ਼ੁਦ ਅਦਾਕਾਰ ਵਰੁਣ ਧਵਨ ਨੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਸਾਂਝੀ ਕੀਤੀ ਹੈ।

Image Source: Instagram

ਵਰੁਣ ਧਵਨ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਇਹ ਜਾਣਕਾਰੀ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਵਰੁਣ ਨੇ ਫਿਲਮ ਸੈੱਟ ਤੋਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਦੇ ਵਿੱਚ ਉਹ ਪੂਰੀ ਫਿਲਮ ਟੀਮ ਦੇ ਨਾਲ ਵਿਖਾਈ ਦੇ ਰਹੇ ਹਨ।

ਵਰੁਣ ਧਵਨ ਨੇ ਫਿਲਮ 'ਬਾਵਲ' ਦੀ ਸ਼ੂਟਿੰਗ ਦੇ ਆਖਰੀ ਦਿਨ ਦੀ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ 'ਚ ਉਹ ਫਿਲਮ ਦੀ ਪੂਰੀ ਟੀਮ ਨਾਲ ਸੈਲਫੀ ਲੈਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਵਰੁਣ ਧਵਨ ਨੇ ਕੈਪਸ਼ਨ ਵਿੱਚ ਲਿਖਿਆ, "Humne macha diya hain har jaga BAWAAL! 🔥 Wrapping up the film in Ajju Bhaiyya Style! Agla Bawaal hoga theatres mein 7 April 2023 ko 💥"

Image Source: Instagram

ਇਸ ਤੋਂ ਪਹਿਲਾਂ ਇੱਕ ਹੋਰ ਵੀਡੀਓ ਸ਼ੇਅਰ ਕਰ ਵਰੁਣ ਧਵਨ ਨੇ ਯੂਰਪ 'ਚ ਫਿਲਮ ਦੀ ਸ਼ੂਟਿੰਗ ਦੌਰਾਨ ਆਪਣ ਤਜ਼ਰਬਾ ਸ਼ੇਅਰ ਕੀਤਾ ਸੀ। ਵਰੁਣ ਨੇ ਇਸ ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ ਸੀ, " Summer of #Bawaal 🌲 ☀️In between of work Iv been exploring, observing and sometimes meeting up with European dogs 🐕- part 1"

ਬਾਲੀਵੁੱਡ ਨੂੰ 'ਦੰਗਲ' ਵਰਗੀ ਦਮਦਾਰ ਫ਼ਿਲਮ ਦੇਣ ਵਾਲੇ ਜ਼ਬਰਦਸਤ ਨਿਰਦੇਸ਼ਕ ਨਿਤੇਸ਼ ਤਿਵਾਰੀ ਨੇ ਫ਼ਿਲਮ 'ਬਾਵਲ' ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਇਸ ਫਿਲਮ ਦੇ ਨਿਰਮਾਤਾ ਸਾਜਿਦ ਨਾਡਿਆਡਵਾਲਾ ਹਨ। ਅਦਾਕਾਰ ਵਰੁਣ ਧਵਨ ਅਤੇ ਜਾਹਨਵੀ ਕਪੂਰ ਫਿਲਮ ਵਿੱਚ ਲੀਡ ਸਟਾਰਕਾਸਟ ਵਜੋਂ ਨਜ਼ਰ ਆਉਣ ਵਾਲੇ ਹਨ। ਫਿਲਮ ਦੀ ਸ਼ੂਟਿੰਗ ਖਤਮ ਗਈ ਹੈ ਅਤੇ ਇਹ ਫਿਲਮ ਅਗਲੇ ਸਾਲ ਯਾਨੀ ਕਿ 7 ਅਪ੍ਰੈਲ 2023 ਦੇ ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

ਦੱਸ ਦੇਈਏ ਕਿ ਇਸ ਫਿਲਮ ਦੀ ਸ਼ੂਟਿੰਗ 5 ਵੱਖ-ਵੱਖ ਦੇਸ਼ਾਂ ਦੇ 10 ਖੂਬਸੂਰਤ ਸ਼ਹਿਰਾਂ 'ਚ ਕੀਤੀ ਗਈ ਹੈ, ਜਿਸ 'ਚ ਜਰਮਨੀ, ਪੈਰਿਸ ਅਤੇ ਪੋਲੈਂਡ ਵਰਗੇ ਦੇਸ਼ ਸ਼ਾਮਿਲ ਹਨ। ਵਰੁਣ ਅਤੇ ਜਾਹਨਵੀ ਨੇ ਵੀ ਸਮੇਂ-ਸਮੇਂ 'ਤੇ ਸ਼ੂਟ ਲੋਕੇਸ਼ਨ ਤੋਂ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਹੀ ਜਾਨਵੀ ਨੇ ਫਿਲਮ ਦੀ ਸ਼ੂਟਿੰਗ ਪੂਰੀ ਹੋਣ ਤੋਂ ਬਾਅਦ ਸੈੱਟ ਤੋਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਸਨ ਅਤੇ ਹੁਣ ਫਿਲਮ ਦੀ ਸ਼ੂਟਿੰਗ ਖਤਮ ਹੋ ਚੁੱਕੀ ਹੈ।

Image Source: Instagram

ਹੋਰ ਪੜ੍ਹੋ: ਭਾਰਤੀ ਸਿੰਘ ਦੇ ਬੇਟੇ ਲਕਸ਼ ਦੀ ਕਿਊਟ ਵੀਡੀਓ ਹੋਈ ਵਾਇਰਲ, ਵੇਖੋ ਵੀਡੀਓ

ਇਸ ਫਿਲਮ ਦੇ ਵਿੱਚ ਪਹਿਲੀ ਵਾਰ ਵਰੁਣ ਧਵਨ ਤੇ ਜਾਹਨਵੀ ਕਪੂਰ ਸਕ੍ਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਵਰੁਣ ਫਿਲਮ ਜੁਗ ਜੁਗ ਜੀਓ ਵਿੱਚ ਨਜ਼ਰ ਆਏ ਸਨ। ਧਰਮਾ ਪ੍ਰੋਡਕਸ਼ਨ 'ਚ ਬਣੀ ਫਿਲਮ ਬਾਕਸ ਆਫਿਸ 'ਤੇ ਜ਼ਿਆਦਾ ਕਮਾਲ ਨਹੀਂ ਕਰ ਸਕੀ। ਇਸ ਦੇ ਨਾਲ ਹੀ ਹਾਲ ਹੀ 'ਚ ਜਾਹਨਵੀ ਦੀ ਫਿਲਮ ਗੁੱਡ ਲੱਕ ਜੈਰੀ ਰਿਲੀਜ਼ ਹੋਈ ਹੈ, ਜਿਸ 'ਚ ਉਹ ਕੰਮ ਦੀ ਤਲਾਸ਼ 'ਚ ਬਿਹਾਰੀ ਕੁੜੀ ਦੇ ਕਿਰਦਾਰ 'ਚ ਨਜ਼ਰ ਆ ਰਹੀ ਹੈ।

You may also like