
Bharti Singh's son Laksh viral video : ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਅਕਸਰ ਆਪਣੇ ਫਨੀ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਫੈਨਜ਼ ਉਸ ਦੀਆਂ ਵੀਡੀਓਜ਼ ਨੂੰ ਬਹੁਤ ਪਸੰਦ ਕਰਦੇ ਹਨ। ਸੋਸ਼ਲ ਮੀਡੀਆ 'ਤੇ ਭਾਰਤੀ ਸਿੰਘ ਦੇ ਬੇਟੇ ਲਕਸ਼ ਦੀ ਇੱਕ ਕਿਊਟ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੇ ਫੈਨਜ਼ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ।

ਦੱਸ ਦਈਏ ਮਸ਼ਹੂਰ ਕਾਮੇਡੀ ਕੁਈਨ ਭਾਰਤੀ ਸਿੰਘ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਮਾਂ ਬਨਣ ਤੋਂ ਬਾਅਦ ਭਾਰਤੀ ਅਕਸਰ ਆਪਣੇ ਬੇਟੇ ਲਕਸ਼ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ ਜੋ ਕਿ ਫੈਨਜ਼ ਨੂੰ ਬਹੁਤ ਪਸੰਦ ਆਉਂਦੀਆਂ ਹਨ।
ਹਾਲ ਹੀ ਵਿੱਚ ਭਾਰਤੀ ਵੱਲੋਂ ਬੇਟੇ ਲਕਸ਼ ਦੀ ਸ਼ੇਅਰ ਕੀਤੀ ਗਈ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਭਾਰਤੀ ਨੇ ਐਤਵਾਰ ਨੂੰ ਆਪਣੀ ਇੰਸਟਾਗ੍ਰਾਮ ਸਟੋਰੀਜ਼ 'ਤੇ ਆਪਣੇ ਬੇਟੇ, ਲਕਸ਼ ਜਿਸ ਨੂੰ 'ਗੋਲਾ' ਵੀ ਕਹਿੰਦੇ ਹਨ ਉਸ ਨਾਲ ਇੱਕ ਪਿਆਰਾ ਵੀਡੀਓ ਸਾਂਝਾ ਕੀਤਾ।

ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਭਾਰਤੀ ਬੇਟੇ ਨਾਲ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ। ਵੀਡੀਓ ਵਿੱਚ, ਭਾਰਤੀ ਸਿੰਘ ਆਪਣੇ 3 ਮਹੀਨੇ ਦੇ ਬੱਚੇ ਨਾਲ ਗੱਲਬਾਤ ਕਰਦੀ ਹੋਈ ਨਜ਼ਰ ਆ ਰਹੀ ਹੈ। ਜਦੋਂ ਉਹ ਕੁਝ ਆਵਾਜ਼ਾਂ ਕੱਡਦਾ ਹੈ ਤਾਂ ਭਾਰਤੀ ਉਦੋਂ ਇਹ ਜਾਣਨ ਦੀ ਕੋਸ਼ਿਸ਼ ਕਰ ਰਹੀ ਸੀ ਕਿ ਉਹ ਅਸਲ ਵਿੱਚ ਕੀ ਚਾਹੁੰਦਾ ਹੈ। ਭਾਰਤੀ ਗੋਲੇ ਨੂੰ ਪੁੱਛਦੀ ਹੈ ਕਿ "ਕਿਆ ਬੋਲ ਰੇ ਹੋ ਬੇਟਾ, ਨਾ ਆਪ ਰੋ ਰਹੇ ਹੋ, ਨਾ ਹੈ ਹੀ ਹੱਸ ਰਹੇ ਹੋ, ਆਖਿਰ ਆਪ ਕਯਾ ਚਾਹਤੇ ਹੋ (ਤੁਸੀਂ ਕੀ ਕਹਿ ਰਹੇ ਹੋ, ਨਾ ਤੁਸੀਂ ਰੋ ਰਹੇ ਹੋ ਅਤੇ ਨਾ ਹੀ ਹੱਸ ਰਹੇ ਹੋ, ਤੁਹਾਨੂੰ ਕੀ ਚਾਹੁੰਦੇ ਹੈ)? ਇਸ ਦੇ ਜਵਾਬ ਵਿੱਚ ਗੋਲਾ ਹੰਸਦਾ ਅਤੇ ਖੇਡਦਾ ਹੋਇਆ ਨਜ਼ਰ ਆਇਆ।"
ਭਾਰਤੀ ਨੇ ਇਹ ਵੀਡੀਓ ਸ਼ੇਅਰ ਕਰਦੇ ਹੋਏ, ਕਈ ਹੱਸਣ ਵਾਲੇ ਇਮੋਜੀ ਬਣਾਏ। 'ਲਕਸ਼' ਨੂੰ ਸੰਤਰੀ ਰੰਗ ਦੀ ਡਰੈਸ ਵਿੱਚ ਪਿਆਰ ਵਿਖਾਈ ਦੇ ਰਿਹਾ ਹੈ ਤੇ ਉਹ ਆਪਣੀ ਮਾਂ ਭਾਰਤੀ ਸਿੰਘ ਦੇ ਕੋਲ ਬੈੱਡ 'ਤੇ ਲੇਟਿਆ ਹੋਇਆ ਹੈ ਤੇ ਮਸਤੀ ਕਰ ਰਿਹਾ ਹੈ।

ਹੋਰ ਪੜ੍ਹੋ: ਭਾਰਤੀ ਸਿੰਘ ਦਾ ਬੇਟਾ ਲਕਸ਼ ਤੇ ਦੋਬੀਨਾ ਬੋਨਰਜੀ ਦੀ ਧੀ ਲਿਆਨਾ ਇੱਕਠੇ ਆਏ ਨਜ਼ਰ, ਵੇਖੋ ਤਸਵੀਰਾਂ
ਇਸ ਦੌਰਾਨ ਭਾਰਤੀ ਸਿੰਘ ਦੇ ਪ੍ਰਸ਼ੰਸਕਾਂ ਨੇ ਵੀ ਇਸ 'ਤੇ ਪ੍ਰਤੀਕਿਰਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਉਸ ਦੇ ਇੱਕ ਪ੍ਰਸ਼ੰਸਕ ਨੇ ਕਿਹਾ, “Junior bittu bak bak krna chahta h," , ਜਦੋਂ ਕਿ ਦੂਜੇ ਨੇ ਕਿਹਾ, “Sooo Adorable.”
ਜ਼ਿਕਰਯੋਗ ਹੈ ਕਿ ਭਾਰਤੀ ਸਿੰਘ ਅਤੇ ਪਤੀ ਹਰਸ਼ ਲਿੰਬਾਚੀਆ ਨੇ 3 ਅਪ੍ਰੈਲ ਨੂੰ ਆਪਣੇ ਬੇਟੇ ਲਕਸ਼ ਦਾ ਸਵਾਗਤ ਕੀਤਾ ਸੀ ਅਤੇ ਲਿਟਲ ਚੈਂਪ ਜਲਦੀ ਹੀ 4 ਮਹੀਨਿਆਂ ਦਾ ਹੋ ਜਾਵੇਗਾ। ਭਾਰਤੀ ਅਤੇ ਹਰਸ਼ ਅਕਸਰ ਆਪਣੇ ਯੂਟਿਊਬ ਚੈਨਲ 'ਤੇ ਗੋਲਾ ਦੀ ਝਲਕ ਨੂੰ ਸਾਂਝਾ ਕਰਦੇ ਹਨ।