ਭਾਰਤੀ ਸਿੰਘ ਦਾ ਬੇਟਾ ਲਕਸ਼ ਤੇ ਦੋਬੀਨਾ ਬੋਨਰਜੀ ਦੀ ਧੀ ਲਿਆਨਾ ਇੱਕਠੇ ਆਏ ਨਜ਼ਰ, ਵੇਖੋ ਤਸਵੀਰਾਂ

written by Pushp Raj | August 01, 2022

Laksh meets Lianna: ਜਦੋਂ ਇੱਕ ਔਰਤ ਮਾਂ ਬਣ ਜਾਂਦੀ ਹੈ ਤਾਂ ਉਸ ਦੀ ਪੂਰੀ ਜ਼ਿੰਦਗੀ ਬਦਲ ਜਾਂਦੀ ਹੈ। ਇੱਕ ਮਾਂ ਸਾਰੀ ਜ਼ਿੰਦਗੀ ਆਪਣੇ ਬੱਚੇ ਦੀ ਦੇਖਭਾਲ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਮਾਂ ਬਣੀਆਂ ਬਾਲੀਵੁੱਡ ਦੀ ਦੋ ਸੈਲਬਸ ਮਾਵਾਂ ਭਾਰਤੀ ਸਿੰਘ ਤੇ ਦੋਬੀਨਾ ਬੋਨਰਜੀ ਨੂੰ ਇੱਕਠੇ ਸਪਾਟ ਕੀਤਾ ਗਿਆ। ਇਸ ਦੌਰਾਨ ਭਾਰਤੀ ਸਿੰਘ ਦਾ ਬੇਟਾ ਲਕਸ਼ ਤੇ ਦੋਬੀਨਾ ਬੋਨਰਜੀ ਦੀ ਧੀ ਲਿਆਨਾ ਵੀ ਇੱਕਠੇ ਨਜ਼ਰ ਰਹੇ ਹਨ।

Image Source: Instagram

ਕਾਮੇਡੀਅਨ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਪਹਿਲੀ ਵਾਰ 3 ਅਪ੍ਰੈਲ, 2022 ਨੂੰ ਇੱਕ ਪੁੱਤਰ ਦੇ ਮਾਤਾ-ਪਿਤਾ ਬਣੇ। ਉਨ੍ਹਾਂ ਨੇ ਆਪਣੇ ਬੇਟੇ ਦਾ ਨਾਂਅ ਲਕਸ਼ ਰੱਖਿਆ ਹੈ। ਦੂਜੇ ਪਾਸੇ, ਟੈਲੀਵਿਜ਼ਨ ਸਟਾਰ, ਦੇਬੀਨਾ ਬੋਨਰਜੀ ਅਤੇ ਗੁਰਮੀਤ ਚੌਧਰੀ ਵੀ 3 ਅਪ੍ਰੈਲ, 2022 ਨੂੰ ਇੱਕ ਧੀ ਦੇ ਮਾਤਾ-ਪਿਤਾ ਬਣ ਗਏ ਹਨ। ਇਸ ਜੋੜੇ ਨੇ ਆਪਣੀ ਧੀ ਦਾ ਨਾਂਅ ਲਿਆਨਾ ਰੱਖਿਆ ਹੈ।

Image Source: Instagram

ਹਾਲ ਹੀ ਵਿੱਚ ਦੋਬੀਨਾ ਬੈਨਰਜੀ ਨੇ ਆਪਣੇ ਇੰਸਟਾਗ੍ਰਾਮ ਸਟੋਰੀ ਉੱਤੇ ਇੱਕ ਬੇਹੱਦ ਖੂਬਸੂਰਤ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਦੇ ਵਿੱਚ ਦੋਬੀਨਾ ਦੇ ਨਾਲ ਭਾਰਤੀ ਸਿੰਘ ਨਜ਼ਰ ਆ ਰਹੀ ਹੈ। ਇਹ ਤਸਵੀਰ ਵਿੱਚ ਦੋਹਾਂ ਮਾਵਾਂ ਦੇ ਨਾਲ-ਨਾਲ ਦੋਹਾਂ ਦੇ ਬੱਚੇ ਲਕਸ਼ ਅਤੇ ਲਿਆਨਾ ਵੀ ਨਜ਼ਰ ਆ ਰਹੀ ਹੈ। ਦੋਵੇਂ ਮਾਵਾਂ ਅਤੇ ਬੱਚੇ ਇੱਕਠੇ ਮੁਲਾਕਾਤ ਕਰਦੇ ਨਜ਼ਰ ਆਏ।

ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਦੋਬੀਨਾ ਨੇ ਕੈਪਸ਼ਨ ਵਿੱਚ ਲਿਖਿਆ, " Jab Liu-Piu Met Gola with momies 🥰😘❤️❤️❤️" ਦੋਬੀਨਾ ਵੱਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ਨੂੰ ਭਾਰਤੀ ਸਿੰਘ ਨੇ ਵੀ ਆਪਣੀ ਇੰਸਟਾ ਸਟੋਰੀ 'ਤੇ ਸ਼ੇਅਰ ਕੀਤਾ ਹੈ। ਇਸ ਤਸਵੀਰ ਵਿੱਚ ਦੋਵੇਂ ਸੈਲੇਬਸ ਮਦਰਜ਼ ਅਤੇ ਬੱਚੇ ਬੇਹੱਦ ਪਿਆਰੇ ਤੇ ਖੁਸ਼ ਨਜ਼ਰ ਆ ਰਹੇ ਹਨ।

Image Source: Instagram

ਹੋਰ ਪੜ੍ਹੋ: ਫਿਲਮ 'ਰੌਕੀ ਔਰ ਰਾਨੀ ਕੀ ਪ੍ਰੇਮ ਕਹਾਣੀ' ਨਾਲ ਬਾਲੀਵੁੱਡ 'ਚ ਕਰ ਰਹੀ ਹੈ ਡੈਬਿਊ ਇਹ ਟੀਵੀ ਅਦਾਕਾਰ, ਕਦੇ ਜ਼ਿਆਦਾ ਵਜ਼ਨ ਕਾਰਨ ਹੋਈ ਸੀ ਟ੍ਰੋਲ

ਫੈਨਜ਼ ਇਸ ਤਸਵੀਰ ਨੂੰ ਬਹੁਤ ਪਸੰਦ ਕਰ ਰਹੇ ਹਨ ਅਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਜੇਕਰ ਇਨ੍ਹਾਂ ਸੈਲੇਬਸ ਮਦਰਜ਼ ਦੀ ਗੱਲ ਕੀਤੀ ਜਾਵੇ ਤਾਂ ਭਾਰਤੀ ਸਿੰਘ ਟੀਵੀ ਦੇ ਕਈ ਸ਼ੋਅਸ ਨੂੰ ਹੋਸਟ ਕਰ ਰਹੀ ਹੈ, ਉਥੇ ਹੀ ਦੂਜੇ ਪਾਸੇ ਦੋਬੀਨਾ ਬੋਨਰਜੀ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੇ ਵਲਾਗਸ ਰਾਹੀਂ ਫੈਨਜ਼ ਨਾਲ ਆਪਣਾ ਡੇਲੀ ਲਾਈਫ ਰੂਟੀਨ ਸ਼ੇਅਰ ਕਰਦੀ ਰਹਿੰਦੀ ਹੈ।

 

View this post on Instagram

 

A post shared by Debina Bonnerjee (@debinabon)

You may also like