
Anjali Anand Bollywood Debut: ਟੀਵੀ ਅਦਾਕਾਰਾਂ ਦੀ ਗੱਲ ਕਰੀਏ ਤਾਂ ਅਜਿਹੇ ਕਈ ਕਲਾਕਾਰ ਹਨ ਜਿਨ੍ਹਾਂ ਨੇ ਟੀਵੀ ਤੋਂ ਬਾਅਦ ਬਾਲੀਵੁੱਡ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। ਹੁਣ 'ਢਾਈ ਕਿਲੋ ਪ੍ਰੇਮ' ਅਤੇ 'ਕੁਲਫੀ ਕੁਮਾਰ ਬਾਜੇਵਾਲਾ' ਵਰਗੇ ਮਸ਼ਹੂਰ ਟੀਵੀ ਸੀਰੀਅਲਾਂ 'ਚ ਕੰਮ ਕਰ ਚੁੱਕੀ ਅਦਾਕਾਰਾ ਅੰਜਲੀ ਆਨੰਦ ਵੀ ਜਲਦ ਹੀ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਇਸ ਦੀ ਜਾਣਕਾਰੀ ਉਸ ਨੇ ਖ਼ੁਦ ਆਪਣੇ ਫੈਨਜ਼ ਨੂੰ ਦਿੱਤੀ ਹੈ।

ਦੱਸ ਦਈਏ ਕਿ ਟੀਵੀ ਅਦਾਕਾਰਾ ਅੰਜਲੀ ਆਨੰਦ ਪਿਛਲੇ ਲੰਮੇਂ ਸਮੇਂ ਤੋਂ ਛੋਟੇ ਪਰਦੇ ਤੋਂ ਦੂਰ ਹੈ। ਇਸ ਦਾ ਕਾਰਨ ਇਹ ਹੈ ਕਿ ਉਹ ਮਸ਼ਹੂਰ ਫਿਲਮ ਮੇਕਰ ਕਰਨ ਜੌਹਰ ਦੀ ਫਿਲਮ ਨਾਲ ਆਪਣਾ ਪਹਿਲਾ ਬਾਲੀਵੁੱਡ ਡੈਬਿਊ ਕਰਨ ਜਾ ਰਹੀ ਹੈ। ਅੰਜਲੀ ਆਨੰਦ ਸੋਸ਼ਲ ਮੀਡੀਆ ਉੱਤੇ ਬਹੁਤ ਹੀ ਐਕਟਿਵ ਰਹਿੰਦੀ ਹੈ। ਹਾਲ ਹੀ ਵਿੱਚ ਅੰਜਲੀ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਫੈਨਜ਼ ਨਾਲ ਖੁਸ਼ਖਬਰੀ ਸਾਂਝੀ ਕੀਤੀ ਹੈ ਕਿ ਉਹ ਜਲਦ ਹੀ ਬਾਲੀਵੁੱਡ ਦੇ ਵਿੱਚ ਡੈਬਿਊ ਕਰਨ ਜਾ ਰਹੀ ਹੈ।
ਅੰਜਲੀ ਆਨੰਦ ਨੇ ਆਪਣੀ ਇੰਸਟਾ ਸਟੋਰੀ ਵਿੱਚ ਫਿਲਮ ਦੀ ਸ਼ੂਟਿੰਗ ਦੇ ਸਮੇਂ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਹ ਤਸਵੀਰਾਂ ਫਿਲਮ ਦੀ ਸ਼ੂਟਿੰਗ ਖ਼ਤਮ ਹੋਣ ਤੋਂ ਬਾਅਦ ਦੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅੰਜਲੀ ਨੇ ਹੇਠਾਂ ਲਿਖਿਆ ਹੈ ਫਿਲਮ ਰੈਪਅਪ ਡੇਅ। ਇੱਕ ਹੋਰ ਤਸਵੀਰ ਦੇ ਵਿੱਚ ਉਹ ਪੂਰੀ ਟੀਮ ਨਾਲ ਵਿਖਾਈ ਦੇ ਰਹੀ ਹੈ। ਤੀਜੀ ਤਸਵੀਰ ਦੇ ਵਿੱਚ ਦੋ ਲੋਕ ਖੜੇ ਹੋਏ ਨਜ਼ਰ ਆ ਰਹੇ ਹਨ, ਪਰ ਉਨ੍ਹਾਂ ਦੇ ਚਿਹਰੇ ਨਹੀਂ ਵਿਖਾਈ ਦੇ ਰਹੇ ਹਨ, ਪਰ ਤਸਵੀਰ ਦੇ ਸ਼ਾਮਿਲ ਲੋਕਾਂ ਦੀ ਟੀ- ਸ਼ਰਟ ਉੱਤੇ ਟੀਮ ਰਾਨੀ ਅਤੇ ਟੀਮ ਰੌਕੀ ਲਿਖਿਆ ਹੋਇਆ ਨਜ਼ਰ ਆ ਰਿਹਾ ਹੈ।

ਆਪਣੇ ਇੱਕ ਇੰਟਰਵਿਊ ਦੇ ਦੌਰਾਨ ਦੱਸਿਆ ਕਿ ਉਹ ਪਿਛਲੇ 1 ਸਾਲ ਤੋਂ ਕਰਨ ਜੌਹਰ ਤੇ ਰਣਵੀਰ ਸਿੰਘ ਤੇ ਆਲਿਆ ਭੱਟ ਸਟਾਰਰ ਫਿਲਮ 'ਰੌਕੀ ਔਰ ਰਾਨੀ ਕੀ ਪ੍ਰੇਮ ਕਹਾਣੀ' ਦੀ ਸ਼ੂਟਿੰਗ ਕਰ ਰਹੀ ਸੀ। ਅੰਜਲੀ ਆਨੰਦ ਨੇ ਖੁਲਾਸਾ ਕੀਤਾ ਹੈ ਕਿ ਉਹ ਜਲਦ 'ਰੌਕੀ ਔਰ ਰਾਨੀ ਕੀ ਪ੍ਰੇਮ 'ਚ ਨਜ਼ਰ ਆਵੇਗੀ।
ਅੰਜਲੀ ਆਨੰਦ ਨੇ ਦੱਸਿਆ ਕਿ ਉਸ ਦਾ ਬਚਪਨ ਤੋਂ ਹੀ ਧਰਮਾ ਪ੍ਰੋਡਕਸ਼ਨ ਨਾਲ ਜੁੜਨ ਦਾ ਸੁਪਨਾ ਸੀ, ਜੋ ਹੁਣ ਪੂਰਾ ਹੋ ਗਿਆ ਹੈ।ਇਸ ਦੌਰਾਨ ਉਸ ਨੇ ਇਹ ਵੀ ਦੱਸਿਆ ਕਿ ਟੀਵੀ ਅਦਾਕਾਰਾ ਬਨਣ ਮਗਰੋਂ ਕੁਝ ਸਮੇਂ ਬਾਅਦ ਉਸ ਦਾ ਭਾਰ ਵੱਧ ਗਿਆ ਸੀ। ਇਸ ਦੇ ਲਈ ਉਸ ਨੂੰ ਲੋਕ ਕਾਫੀ ਟ੍ਰੋਲ ਕਰਦੇ ਸੀ ,ਪਰ ਹੁਣ ਉਹ ਇਹ ਸਭ ਭੁੱਲ ਕੇ ਆਪਣੇ ਕਰੀਅਰ 'ਤੇ ਫੋਕਸ ਕਰ ਰਹੀ ਹੈ।

ਆਲਿਆ ਅਤੇ ਰਣਵੀਰ ਸਿੰਘ ਨਾਲ ਪਹਿਲੀ ਵਾਰ ਕੰਮ ਕਰਨ 'ਤੇ ਅੰਜਲੀ ਆਨੰਦ ਨੇ ਕਿਹਾ, ''ਉਨ੍ਹਾਂ ਦੋਹਾਂ ਨੇ ਉਸ ਨੂੰ ਉਹ ਦੁਨੀਆ ਦਿਖਾ ਦਿੱਤੀ ਹੈ ਜਿਸ ਨਾਲ ਉਹ ਬਣੇ ਹਨ। ਜਿਸ ਤਰ੍ਹਾਂ ਉਹ ਅਦਾਕਾਰੀ ਦੀ ਕਲਾ ਤੱਕ ਪਹੁੰਚਦੇ ਹਨ, ਉਹ ਇਸ ਤੋਂ ਬਹੁਤ ਵੱਖਰੇ ਹਨ। ਜਦੋਂ ਤੱਕ ਕੋਈ ਆਲਿਆ, ਰਣਵੀਰ ਅਤੇ ਕਰਨ ਸਰ ਨਾਲ ਕੰਮ ਨਹੀਂ ਕਰਦਾ, ਉਦੋਂ ਤੱਕ ਕੋਈ ਨਹੀਂ ਜਾਣੇਗਾ। ਮਨੁੱਖ ਨੂੰ ਉਦੋਂ ਹੀ ਸਮਝ ਆਵੇਗੀ ਜਦੋਂ ਉਹ ਉਨ੍ਹਾਂ ਦੀ ਡਾਇਰੈਕਸ਼ਨ ਵਿੱਚ ਕੰਮ ਕਰੇਗਾ। ਅੰਜਲੀ ਨੇ ਤਿੰਨਾਂ ਬਾਲੀਵੁੱਡ ਸੈਲੇਬਸ ਨਾਲ ਆਪਣੇ ਕੰਮ ਕਰਨ ਦੇ ਤਜ਼ਰਬੇ ਨੂੰ ਬੇਹੱਦ ਚੰਗਾ ਦੱਸਿਆ।
View this post on Instagram