
Meena Kumari Birthday: ਜੇਕਰ ਬਾਲੀਵੁੱਡ ਦੀਆਂ ਉਮਦਾ ਅਭਿਨੇਤਰੀਆਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ 'ਚ ਮੀਨਾ ਕੁਮਾਰੀ ਦਾ ਨਾਂਅ ਵੀ ਆਉਂਦਾ ਹੈ। ਮੀਨਾ ਕੁਮਾਰੀ 70 ਦੇ ਦਸ਼ਕ ਦੀ ਮਸ਼ਹੂਰ ਅਦਾਕਾਰਾ ਸੀ, ਜਿਸ ਨੇ ਮਹਿਜ਼ 7 ਸਾਲ ਦੀ ਉਮਰ ਤੋਂ ਫਿਲਮਾਂ ਵਿੱਚ ਡੈਬਿਊ ਕਰ ਲਿਆ ਸੀ। ਆਓ ਮੀਨਾ ਕੁਮਾਰੀ ਦੇ ਜਨਮਦਿਨ ਦੇ ਮੌਕੇ 'ਤੇ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਤੇ ਕਰੀਅਰ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ।

ਮੀਨਾ ਕੁਮਾਰੀ ਦਾ ਜਨਮ
ਮੀਨਾ ਕੁਮਾਰੀ ਦਾ ਜਨਮ 1 ਅਗਸਤ ਸਾਲ 1933 ਦੇ ਵਿੱਚ ਮੁੰਬਈ ਵਿੱਚ ਹੋਇਆ ਸੀ। ਜਿਸ ਵੇਲੇ ਮੀਨਾ ਦਾ ਜਨਮ ਹੋਇਆ ਉਸ ਸਮੇਂ ਭਾਰਤ ਵਿੱਚ ਅੰਗਰੇਜ਼ਾਂ ਦੀ ਹਕੂਮਤ ਸੀ। ਫਿਲਮਾਂ ਦੇ ਵਿੱਚ ਨਿਭਾਏ ਗਏ ਕਿਰਦਾਰ ਤੇ ਉਨ੍ਹਾਂ ਦੀ ਨਿੱਜ਼ੀ ਜ਼ਿੰਦਗੀ ਬਾਰੇ ਗੱਲ ਕੀਤੀ ਜਾਵੇ ਤਾਂ ਮੀਨਾ ਕੁਮਾਰੀ ਨੂੰ ਟ੍ਰੈਜਡੀ ਕੁਈਨ ਕਿਹਾ ਜਾਂਦਾ ਸੀ।
ਮਾਪਿਆਂ ਨੇ ਛੱਡਿਆ ਸੀ ਅਨਾਥ ਆਸ਼ਰਮ
ਮੀਨਾ ਕੁਮਾਰੀ ਦੀ ਨਿੱਜ਼ੀ ਜ਼ਿੰਦਗੀ ਵਿੱਚ ਉਸ ਦੇ ਪੈਦਾ ਹੋਣ ਮਗਰੋਂ ਹੀ ਟ੍ਰੈਜਡੀ ਸ਼ੁਰੂ ਹੋ ਗਈ ਸੀ। ਘਰ ਦੀ ਆਰਥਿਕ ਤੰਗੀ ਚੱਲਦੇ ਮੀਨਾ ਦੇ ਮਾਪਿਆਂ ਨੇ ਉਸ ਅਨਾਥ ਆਸ਼ਰਮ ਛੱਡਣ ਦਾ ਫੈਸਲਾ ਕੀਤਾ। ਇਸ ਦੇ ਚੱਲਦੇ ਮਾਪੇ ਨਿੱਕੀ ਜਿਹੀ ਮੀਨਾ ਨੂੰ ਅਨਾਥ ਆਸ਼ਰਮ ਵਿੱਚ ਛੱਡ ਆਏ ਪਰ ਕੁਝ ਘੰਟੇ ਬੀਤ ਜਾਣ ਮਗਰੋਂ ਜਦੋਂ ਉਸ ਦੇ ਪਿਤਾ ਦਾ ਦਿਲ ਨਹੀਂ ਮੰਨਿਆ ਤਾਂ ਉਹ ਉਸ ਨੂੰ ਮੁੜ ਵਾਪਿਸ ਘਰ ਲੈ ਆਏ।

ਮਹਿਜ਼ 7 ਸਾਲ ਦੀ ਉਮਰ ਤੋਂ ਸ਼ੁਰੂ ਕੀਤੀ ਅਦਾਕਾਰੀ
ਘਰ ਦੀ ਆਰਥਿਕ ਤੰਗੀ ਨੂੰ ਵੇਖਦੇ ਹੋਏ ਮੀਨਾ ਨੇ ਮਹਿਜ਼ 7 ਸਾਲ ਦੀ ਉਮਰ ਤੋਂ ਹੀ ਫਿਲਮਾਂ ਵਿੱਚ ਕਦਮ ਰੱਖਿਆ। ਮੀਨਾ ਕੁਮਾਰੀ ਦੀ ਪਹਿਲੀ ਫਿਲਮ ਫਰਜ਼ਾਦ-ਏ-ਹਿੰਦ ਸੀ। ਉਸ ਦੀ ਅਦਾਕਾਰੀ ਤੋਂ ਫਿਲਮ ਡਾਇਰੈਕਟਰ ਤੇ ਨਿਰਮਾਤਾ ਇਨ੍ਹੇ ਪ੍ਰਭਾਵਿਤ ਹੋਏ ਕਿ ਉਸ ਨੂੰ ਹੌਲੀ-ਹੌਲੀ ਹੋਰ ਕੰਮ ਮਿਲਣਾ ਸ਼ੁਰੂ ਹੋ ਗਿਆ। ਇਸ ਮਗਰੋਂ ਮੀਨਾ ਕੁਮਾਰੀ ਨੇ ਅੰਨਪੂਰਨਾ, ਸਨਮ, ਤਮਾਸ਼ਾ ਲਾਲ ਹਵੇਲੀ ਵਿੱਚ ਵੀ ਕੰਮ ਕੀਤਾ।
ਇਸ ਫਿਲਮ ਨੇ ਬਣਾਇਆ ਸੁਪਰਹਿੱਟ ਅਦਾਕਾਰਾ
ਮੀਨਾ ਕੁਮਾਰੀ ਦੀ ਫਿਲਮ 'ਬੈਜੂ ਬਾਵਰਾ" ਉਸ ਸਮੇਂ ਸੁਪਰਹਿੱਟ ਫਿਲਮ ਸੀ। ਇਸ ਫਿਲਮ ਨੇ ਮੀਨਾ ਨੂੰ ਬੁਲੰਦੀਆਂ 'ਤੇ ਪਹੁੰਚਾਇਆ। ਇਹ ਫਿਲਮ ਸਾਲ 1952 ਵਿੱਚ ਰਿਲੀਜ਼ ਹੋਈ ਸੀ। ਇਸ ਫਿਲਮ ਤੋਂ ਬਾਅਦ ਮੀਨਾ ਕਾਮਯਾਬੀ ਦੀ ਪੌੜੀਆਂ ਚੜ੍ਹ ਗਈ।
ਜਿੱਤੇ ਫਿਲਮ ਫੇਅਰ ਅਵਾਰਡ
ਮੀਨਾ ਕੁਮਾਰੀ ਦੀ ਗਿਣਤੀ ਬਾਲੀਵੁੱਡ ਦੀ ਸਭ ਤੋਂ ਚੰਗੀ ਅਭਿਨੇਤਰਿਆਂ ਵਿੱਚ ਹੋਣ ਲੱਗ ਗਈ। ਦਰਸ਼ਕ ਮੀਨਾ ਕੁਮਾਰੀ ਤੇ ਅਦਾਕਾਰ ਅਸ਼ੋਕ ਕੁਮਾਰ ਦੀ ਜੋੜੀ ਨੂੰ ਬਹੁਤ ਪਸੰਦ ਕਰਦੇ ਸਨ। ਦੋਹਾਂ ਦੀ ਕੈਮਿਸਟਰੀ ਲੋਕਾਂ ਨੂੰ ਬਹੁਤ ਪਸੰਦ ਸੀ, ਇਸ ਦੇ ਚੱਲਦੇ ਦੋਹਾਂ ਨੇ ਇੱਕਠੇ ਕਈ ਫਿਲਮਾਂ ਦੇ ਵਿੱਚ ਕੰਮ ਕੀਤਾ। ਚੰਗੀ ਅਦਾਕਾਰੀ ਦੇ ਲਈ ਮੀਨਾ ਕੁਮਾਰੀ ਨੂੰ ਚਾਰ ਵਾਰ ਫਿਲਮ ਫੇਅਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਹੋਰ ਪੜ੍ਹੋ: Taapsee Pannu Birthday: ਜਾਣੋ ਕਿੰਝ ਇੱਕ ਸਧਾਰਨ ਕੁੜੀ ਨੇ ਆਪਣੀ ਮਿਹਨਤ ਨਾਲ ਬਾਲੀਵੁੱਡ 'ਚ ਬਣਾਈ ਵੱਖਰੀ ਪਛਾਣ
ਮੀਨਾ ਕੁਮਾਰੀ ਦੀਆਂ ਹਿੱਟ ਫਿਲਮਾਂ
ਮੀਨਾ ਕੁਮਾਰੀ ਨੇ ਆਪਣੇ ਕਰੀਅਰ ਵਿੱਚ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ। 60 ਦੇ ਦਹਾਕੇ ਵਿਚ ਉਸ ਦੀ ਕਿਸਮਤ ਚਮਕਣ ਲੱਗੀ। ਇਸ ਦੌਰਾਨ ਉਹ ਦਿਲ ਆਪਣਾ ਪ੍ਰੀਤ ਪਰਾਈ, ਪਰਿਣੀਤਾ, ਆਜ਼ਾਦ, ਕੋਹਿਨੂਰ ਵਰਗੀਆਂ ਫਿਲਮਾਂ ਵਿੱਚ ਨਜ਼ਰ ਆਈ। ਦਰਸ਼ਕਾਂ ਨੇ ਇਨ੍ਹਾਂ ਫਿਲਮਾਂ ਨੂੰ ਕਾਫੀ ਪਸੰਦ ਕੀਤਾ। ਇਸ ਤੋਂ ਇਲਾਵਾ, ਉਸਨੇ ਸਾਹਿਬ ਬੀਵੀ ਔਰ ਗੁਲਾਮ ਅਤੇ ਫਿਲਮ ਆਰਤੀ ਵਿੱਚ ਆਪਣੀ ਅਦਾਕਾਰੀ ਲਈ ਬਹੁਤ ਸ਼ਲਾਘਾ ਹਾਸਿਲ ਕੀਤੀ।