Taapsee Pannu Birthday: ਜਾਣੋ ਕਿੰਝ ਇੱਕ ਸਧਾਰਨ ਕੁੜੀ ਨੇ ਆਪਣੀ ਮਿਹਨਤ ਨਾਲ ਬਾਲੀਵੁੱਡ 'ਚ ਬਣਾਈ ਵੱਖਰੀ ਪਛਾਣ

written by Pushp Raj | August 01, 2022

Taapsee Pannu Birthday: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਤਾਪਸੀ ਪਨੂੰ ਨੂੰ ਅੱਜ ਕਿਸੇ ਪਛਾਣ ਦੀ ਲੋੜ ਨਹੀਂ ਹੈ, ਉਹ ਆਪਣੀ ਦਮਦਾਰ ਐਕਟਿੰਗ ਦੇ ਨਾਲ ਬਾਲੀਵੁੱਡ ਵਿੱਚ ਆਪਣੀ ਪਛਾਣ ਬਣਾਉਣ ਵਿੱਚ ਕਾਮਯਾਬ ਰਹੀ ਹੈ। ਅੱਜ ਤਾਪਸੀ ਪਨੂੰ ਆਪਣਾ 35ਵਾਂ ਜਨਮਦਿਨ ਮਨਾ ਰਹੀ ਹੈ। ਆਓ ਤਾਪਸੀ ਦੇ ਜਨਮਦਿਨ ਦੇ ਮੌਕੇ 'ਤੇ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਬਾਰੇ।

Image Source: Instagram

ਤਾਪਸੀ ਪੰਨੂ ਦੀ ਅਦਾਕਾਰੀ ਦੀ ਗੱਲ ਕੀਤੀ ਜਾਵੇ ਤਾਂ ਉਹ ਬਾਲੀਵੁੱਡ ਦੀ ਇੱਕ ਅਜਿਹੀ ਅਦਾਕਾਰਾ ਹੈ ਜੋ ਲੀਕ ਤੋਂ ਹੱਟ ਕੰਮ ਕਰਨ ਲਈ ਜਾਣੀ ਜਾਂਦੀ ਹੈ। ਕਰੀਬ 9 ਸਾਲਾਂ ਦੇ ਆਪਣੇ ਫਿਲਮੀ ਕਰੀਅਰ 'ਚ ਤਾਪਸੀ ਨੇ ਕਈ ਅਜਿਹੀਆਂ ਭੂਮਿਕਾਵਾਂ ਨਿਭਾਈਆਂ ਹਨ, ਜਿਨ੍ਹਾਂ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ। ਆਪਣੀ ਮਿਹਨਤ ਤੇ ਲਗਨ ਦੇ ਦਮ 'ਤੇ ਉਸ ਨੇ ਬਾਲੀਵੁੱਡ 'ਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ।

ਤਾਪਸੀ ਪਨੂੰ ਦਾ ਜਨਮ 1ਅਗਸਤ 1987 ਨੂੰ ਨਵੀਂ ਦਿੱਲੀ ਵਿੱਚ ਹੋਇਆ ਸੀ। ਤਾਪਸੀ ਬਚਪਨ ਤੋਂ ਹੀ ਪੜ੍ਹਾਈ ਵਿੱਚ ਹੁਸ਼ਿਆਰ ਸੀ। ਹਾਲਾਂਕਿ ਫਿਲਮਾਂ 'ਚ ਹੀਰੋਇਨ ਬਣਨ ਦੀ ਉਸ ਦੀ ਕੋਈ ਯੋਜਨਾ ਨਹੀਂ ਸੀ। ਦਿੱਲੀ ਦੇ ਸਿੱਖ ਪਰਿਵਾਰ 'ਚ ਜਨਮੀ ਤਾਪਸੀ ਪਨੂੰ ਹਰ ਗੱਲ 'ਚ ਕਾਫੀ ਬੋਲਡ ਰਹੀ ਹੈ। ਚਾਹੇ ਉਹ ਸੋਸ਼ਲ ਮੀਡੀਆ 'ਤੇ ਸਰਗਰਮ ਰਹਿਣ ਦੀ ਹੋਵੇ ਜਾਂ ਦੇਸ਼ ਨਾਲ ਜੁੜੇ ਮੁੱਦਿਆਂ 'ਤੇ ਆਪਣੀ ਰਾਏ ਜ਼ਾਹਿਰ ਕਰਨ ਜਾਂ ਕਰੀਅਰ ਵਿੱਚ, ਤਾਪਸੀ ਹਰ ਥਾਂ ਆਪਣਾ 100 ਫੀਸਦੀ ਦੇਣਾ ਪਸੰਦ ਕਰਦੀ ਹੈ।

Image Source: Instagram

ਤਾਪਸੀ ਨੇ ਸਕੂਲ ਤੋਂ ਇੰਜੀਨੀਅਰਿੰਗ ਤੱਕ ਦਿੱਲੀ ਤੋਂ ਹੀ ਪੂਰੀ ਕੀਤੀ ਹੈ। ਹਾਲਾਂਕਿ ਫਿਲਮਾਂ 'ਚ ਹੀਰੋਇਨ ਬਣਨ ਦੀ ਉਸ ਦੀ ਕੋਈ ਯੋਜਨਾ ਨਹੀਂ ਸੀ। ਇਸ ਲਈ ਇੰਜਨੀਅਰਿੰਗ ਕਰਨ ਤੋਂ ਬਾਅਦ ਤਾਪਸੀ ਨੇ ਕੁਝ ਸਮਾਂ ਸਾਫਟਵੇਅਰ ਇੰਜੀਨੀਅਰ ਦੇ ਤੌਰ 'ਤੇ ਇੱਕ ਫਰਮ 'ਚ ਕੰਮ ਕੀਤਾ। ਉਸ ਦੌਰਾਨ ਉਸ ਨੇ ਫੌਂਟ ਸਵੈਪ ਨਾਂਅ ਦਾ ਐਪ ਵੀ ਤਿਆਰ ਕੀਤਾ। ਹਾਲਾਂਕਿ, ਉਹ ਜਲਦੀ ਹੀ ਸਮਝ ਗਈ ਕਿ ਉਹ ਗਲੈਮਰ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਏਗੀ ਅਤੇ ਇਸ ਲਈ ਉਸ ਨੇ ਮਾਡਲਿੰਗ ਦੀ ਦੁਨੀਆ ਦੇ ਜ਼ਰੀਏ ਫਿਲਮਾਂ ਵਿੱਚ ਐਂਟਰੀ ਲਈ।

ਜੇਕਰ ਤਾਪਸੀ ਦੇ ਫਿਲਮੀ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਤਾਪਸੀ ਦੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਊਥ ਫਿਲਮਾਂ ਤੋਂ ਹੋਈ ਸੀ। ਸਾਲ 2008 ਵਿੱਚ, ਤਾਪਸੀ ਨੇ ਚੈਨਲ ਵੀ ਦੇ ਟੈਲੇਂਟ ਹੰਟ ਸ਼ੋਅ ਗੇਟ ਗੋਰਜਿਅਸ ਵਿੱਚ ਆਡੀਸ਼ਨ ਦਿੱਤਾ ਅਤੇ ਇਸ ਵਿੱਚ ਸਲੈਕਟ ਹੋ ਗਈ। ਤਾਪਸੀ ਨੇ ਇਸ ਸਾਲ ਫੇਮਿਨਾ ਮਿਸ ਇੰਡੀਆ ਮੁਕਾਬਲੇ 'ਚ ਵੀ ਹਿੱਸਾ ਲਿਆ ਸੀ।

Image Source: Instagram

ਹੋਰ ਪੜ੍ਹੋ: ਮੁੰਬਈ ਪੁਲਿਸ ਨੇ ਸਲਮਾਨ ਖਾਨ ਨੂੰ ਦਿੱਤਾ ਗਨ ਰੱਖਣ ਦਾ ਲਾਈਸੈਂਸ, ਜਾਨੋ ਮਾਰਨ ਦੀਆਂ ਧਮਕੀਆਂ ਤੋਂ ਬਾਅਦ ਚੁੱਕਿਆ ਕਦਮ

ਇਸ ਦੇ ਨਾਲ ਹੀ ਉਸ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਊਥ ਫਿਲਮਾਂ ਨਾਲ ਕੀਤੀ। ਹਿੰਦੀ ਤੋਂ ਪਹਿਲਾਂ ਉਹ ਤੇਲਗੂ, ਤਾਮਿਲ ਅਤੇ ਮਲਿਆਲਮ ਤਿੰਨੋਂ ਭਾਸ਼ਾਵਾਂ ਵਿੱਚ ਕੰਮ ਕਰ ਚੁੱਕੀ ਹੈ। ਤਾਪਸੀ ਨੇ ਸਾਲ 2013 'ਚ ਫਿਲਮ 'ਚਸ਼ਮੇਬੱਦੂਰ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ, ਉਦੋਂ ਤੋਂ ਹੀ ਉਹ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰ ਰਹੀ ਹੈ। ਹੁਣ ਤੱਕ ਤਾਪਸੀ ਨੇ 'ਮਨਮਰਜ਼ੀਆਂ', 'ਬਦਲਾ', 'ਪਿੰਕ', 'ਮਿਸ਼ਨ ਮੰਗਲ', 'ਥੱਪੜ', 'ਹਸੀਨ ਦਿਲਰੁਬਾ' ਵਰਗੀਆਂ ਫਿਲਮਾਂ 'ਚ ਬਖੂਬੀ ਕੰਮ ਕੀਤਾ ਹੈ। ਜਲਦ ਹੀ ਤਾਪਸੀ ਆਪਣੀ ਨਵੀਂ ਫਿਲਮ ਸ਼ਾਬਾਸ਼ ਮਿੱਠੂ ਨਾਲ ਦਰਸ਼ਕਾਂ ਦੇ ਰੁਬਰੂ ਹੋਵੇਗੀ। ਇਸ ਵਿੱਚ ਉਹ ਮਹਿਲਾ ਕ੍ਰਿਕਟਰ ਦੇ ਕਿਰਦਾਰ ਵਿੱਚ ਨਜ਼ਰ ਆਵੇਗੀ।

You may also like