ਰਮਜ਼ਾਨ ਦੇ ਪਵਿੱਤਰ ਮਹੀਨੇ 'ਚ ਅਫਸਾਨਾ ਖਾਨ ਤੇ ਸਾਜ਼ ਨੇ ਹਾਜ਼ੀ ਅਲੀ ਦੀ ਦਰਗਾਹ 'ਤੇ ਟੇਕਿਆ ਮੱਥਾ
ਰਮਜ਼ਾਨ ਦੇ ਪਵਿੱਤਰ ਮਹੀਨੇ 'ਚ ਅਫਸਾਨਾ ਖਾਨ ਤੇ ਸਾਜ਼ ਨੇ ਹਾਜ਼ੀ ਅਲੀ ਦੀ ਦਰਗਾਹ 'ਤੇ ਟੇਕਿਆ ਮੱਥਾ
ਮਸ਼ਹੂਰ ਪੰਜਾਬੀ ਗਾਇਕਾ ਅਫਸਾਨਾ ਖਾਨ ਇਨ੍ਹੀਂ ਦਿਨੀਂ ਮੁੰਬਈ 'ਚ ਆਪਣੇ ਪਤੀ ਸਾਜ਼ ਨਾਲ ਕੁਆਲਟੀ ਟਾਈਮ ਦਾ ਆਨੰਦ ਮਾਣ ਰਹੀ ਹੈ। ਰਮਜ਼ਾਨ ਦੇ ਇਸ ਪਵਿੱਤਰ ਮਹੀਨੇ ਵਿੱਚ ਅਫਸਾਨਾ ਖਾਨ ਆਪਣੇ ਪਤੀ ਸਾਜ਼ ਤੇ ਭਰਾ ਖ਼ੁਦਾ ਬਕਸ਼ ਨਾਲ ਮੁੰਬਈ ਸਥਿਤ ਹਾਜ਼ੀ ਅਲੀ ਦੀ ਦਰਗਾਹ 'ਤੇ ਹਾਜ਼ਰੀ ਭਰਨ ਪੁੱਜੀ।
Image Source: Instagram
ਅਫਸਾਨਾ ਨੇ ਰਮਜ਼ਾਨ ਦੇ ਪਵਿੱਤਰ ਮਹੀਨੇ 'ਚ ਹਾਜ਼ੀ ਅਲੀ ਦਰਗਾਹ 'ਤੇ ਪਹੁੰਚ ਕੇ ਮੱਥਾ ਟੇਕਿਆ ਤੇ ਸਭ ਲਈ ਦੁਆ ਮੰਗੀ। ਅਫਸਾਨਾ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਹਾਜ਼ੀ ਅਲੀ ਦਰਗਾਹ ਵਿਖੇ ਫੇਰੀ ਦੀ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ।
ਇਸ ਵੀਡੀਓ ਦੇ ਵਿੱਚ ਅਫਸਾਨਾ ਤੇ ਸਾਜ਼ ਇਹ ਨਵ-ਵਿਆਹੀ ਜੋੜੀ ਦਰਗਾਹ 'ਤੇ ਨਤਮਸਤਕ ਹੁੰਦੀ ਹੋਈ ਵਿਖਾਈ ਦੇ ਰਹੀ ਹੈ। ਇਸ ਦੌਰਾਨ ਅਫਸਾਨਾ ਦੇ ਸਾਜ਼ ਦੇ ਨਾਲ ਅਫਸਾਨਾ ਦੇ ਭਰਾ ਖ਼ੁਦਾ ਬਕਸ਼ ਵੀ ਤਸਵੀਰ ਵਿੱਚ ਵਿਖਾਈ ਦੇ ਰਹੇ ਹਨ। ਅਫਸਾਨਾ ਦੇ ਫੈਨਜ਼ ਉਨ੍ਹਾਂ ਦੀ ਇਹ ਵੀਡੀਓ ਵੇਖ ਬਹੁਤ ਖੁਸ਼ ਹਨ।
Image Source: Instagram
ਦੱਸ ਦਈਏ ਕਿ ਆਪਣੇ ਮੁੰਬਈ ਟੂਰ ਤੋਂ ਪਹਿਲਾਂ ਅਫਸਾਨਾ ਤੇ ਸਾਜ਼ ਦੁਬਈ ਵਿੱਚ ਲਾਈ ਵਿੱਚ ਆਪਣਾ ਮਿਊਜ਼ਿਕਲ ਟੂਰ ਪੂਰਾ ਕਰਕੇ ਆਏ ਹਨ। ਉਥੇ ਦੋਹਾਂ ਨੂੰ ਫੈਨਜ਼ ਵੱਲੋਂ ਬਹੁਤ ਪਿਆਰ ਤੇ ਹੁੰਗਾਰਾ ਮਿਲਿਆ।
ਅਫਸਾਨਾ ਖ਼ਾਨ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ਅਤੇ ਹਾਲ ਹੀ ‘ਚ ਉਸ ਦੇ ਦੋ ਗੀਤ ਰਿਲੀਜ਼ ਹੋਏ ਹਨ।ਜਿਨ੍ਹਾਂ ਨੂੰ ਸਰੋਤਿਆਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ। ‘ਗਲੀ ਤੇਰੀ ਸੇ’ ਗੀਤ ‘ਚ ਰਾਜ ਬਰਾੜ ਦਾ ਪੁੱਤਰ ਜੋਸ਼ ਬਰਾੜ ਨਜ਼ਰ ਆਇਆ ਸੀ ।ਇਸ ਗੂੀਤ ਨੂੰ ਸਰੋਤਿਆਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।
Image Source: Instagram
ਹੋਰ ਪੜ੍ਹੋ : ਅਫਸਾਨਾ ਖਾਨ ਨੇ ਭਰਾ ਖ਼ੁਦਾ ਬਕਸ਼ ਦੀ ਖ਼ਾਸ ਤਸਵੀਰ ਸ਼ੇਅਰ ਕਰ ਦਿੱਤੀ ਜਨਮਦਿਨ ਦੀ ਵਧਾਈ
ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਜਲਦ ਹੀ ਅਫਸਾਨਾ ਖਾਨ ਆਪਣਾ ਇੱਕ ਹੋਰ ਨਾਵਾਂ ਪ੍ਰੋਜੈਕਟ ਸ਼ੁਰੂ ਕਰਨ ਜਾ ਰਹੀ ਹੈ। ਮੁੰਬਈ ਏਅਰਪੋਰਟ 'ਤੇ ਪਾਪਰਾਜ਼ੀ ਨਾਲ ਗੱਲਬਾਤ ਕਰਦੇ ਹੋਏ, ਅਫਸਾਨਾ ਖਾਨ ਅਤੇ ਸਾਜ਼ ਨੇ ਕਿਹਾ ਕਿ ਉਹ ਦੋਵੇਂ ਹੀ ਆਪਣੇ ਫੈਨਜ਼ ਲਈ ਜਲਦ ਹੀ ਵੱਡੇ ਸਰਪ੍ਰਾਈਜ਼ ਲੈ ਕੇ ਆ ਰਹੇ ਹਨ। ਪ੍ਰਸ਼ੰਸਕਾਂ ਲਈ ਵੱਡੀਆਂ ਚੀਜ਼ਾਂ ਆ ਰਹੀਆਂ ਹਨ ਅਤੇ ਉਨ੍ਹਾਂ ਨੂੰ ਸਰਪ੍ਰਾਈਜ਼ ਲਈ ਤਿਆਰ ਰਹਿਣਾ ਚਾਹੀਦਾ ਹੈ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
