32 ਸਾਲ ਬਾਅਦ ਰਮਾਇਣ 'ਚ ਸੀਤਾ ਦਾ ਕਿਰਦਾਰ ਨਿਭਾਉਣ ਵਾਲੀ ਦੀਪਿਕਾ ਬਾਲੀਵੁੱਡ 'ਚ ਕਰਨ ਜਾ ਰਹੀ ਵਾਪਸੀ

Reported by: PTC Punjabi Desk | Edited by: Shaminder  |  September 27th 2019 11:03 AM |  Updated: September 27th 2019 11:03 AM

32 ਸਾਲ ਬਾਅਦ ਰਮਾਇਣ 'ਚ ਸੀਤਾ ਦਾ ਕਿਰਦਾਰ ਨਿਭਾਉਣ ਵਾਲੀ ਦੀਪਿਕਾ ਬਾਲੀਵੁੱਡ 'ਚ ਕਰਨ ਜਾ ਰਹੀ ਵਾਪਸੀ

ਰਮਾਇਣ 'ਚ ਸੀਤਾ ਦਾ ਕਿਰਦਾਰ ਨਿਭਾਉਣ ਵਾਲੀ ਦੀਪਿਕਾ ਚਿਖਲੀਆ ਲੰਬੇ ਸਮੇਂ ਬਾਅਦ ਪਰਦੇ 'ਤੇ ਮੁੜ ਤੋਂ ਵਾਪਸੀ ਕਰਨ ਜਾ ਰਹੀ ਹੈ । ਦੀਪਿਕਾ ਇੱਕ ਬਾਇਓਪਿਕ ਦੇ ਜ਼ਰੀਏ ਦਰਸ਼ਕਾਂ ਦੇ ਸਾਹਮਣੇ ਨਜ਼ਰ ਆਵੇਗੀ ਇਹ ਬਾਇਓਪਿਕ ਨਵੰਬਰ 'ਚ ਦੇਸ਼ ਭਰ ਦੇ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ ।

ਹੋਰ ਵੇਖੋ:32 ਸਾਲ ਪਹਿਲਾਂ ਰਮਾਇਣ ਸੀਰੀਅਲ ‘ਚ ਕੰਮ ਕਰਨ ਵਾਲੀ ਦੀਪਿਕਾ ਹੁਣ ਦਿੱਸਦੀ ਹੈ ਅਜਿਹੀ,ਸੀਰੀਅਲ ‘ਚ ਨਿਭਾਇਆ ਸੀ ਸੀਤਾ ਦਾ ਕਿਰਦਾਰ

दीपिका रामायण के लिए इमेज परिणाम

ਦੱਸ ਦਈਏ ਕਿ ਦੀਪਿਕਾ ਨੇ ਨੱਬੇ ਦੇ ਦਹਾਕੇ 'ਚ ਰਮਾਇਣ ਦੀ ਐਪਿਕ ਡਰਾਮਾ ਸੀਰੀਜ਼ 'ਚ ਸੀਤਾ ਦਾ ਕਿਰਦਾਰ ਨਿਭਾਇਆ ਸੀ ਲੋਕਾਂ 'ਚ ਉਨ੍ਹਾਂ ਵੱਲੋਂ ਨਿਭਾਇਆ ਗਿਆ ਇਹ ਕਿਰਦਾਰ ਏਨਾ ਕੁ ਮਕਬੂਲ ਹੋਇਆ ਸੀ ਕਿ ਲੋਕ ਇਸ ਕਿਰਦਾਰ ਨੂੰ ਪੂਜਣ ਲੱਗ ਪਏ ਸਨ ਅਤੇ ਜਦੋਂ ਵੀ ਸਕਰੀਨ 'ਤੇ ਦੀਪਿਕਾ ਆਉਂਦੀ ਤਾਂ ਸੀਤਾ ਮਾਂ ਕਹਿ ਕੇ ਬੁਲਾਉਂਦੇ ਸਨ ।

https://twitter.com/KomalNahta/status/1177057582298451968

ਹੁਣ ਮੁੜ ਤੋਂ ਉਹ ਇੱਕ ਦਮਦਾਰ ਕਿਰਦਾਰ 'ਚ ਨਜ਼ਰ ਆਉਣ ਵਾਲੇ ਹਨ । ਦੱਸਿਆ ਜਾ ਰਿਹਾ ਹੈ ਕਿ ਉਹ ਹੁਣ ਭਾਰਤੀ ਸਿਆਸਤ ਦੇ ਦਿੱਗਜ ਆਗੂ ਪੰਡਤ ਦੀਨ ਦਿਆਲ ਉਪਾਧਿਆਏ ਦੀ ਬਾਇਓਪਿਕ 'ਦੀਨ ਦਿਆਲ ਇੱਕ ਯੁੱਗ ਪੁਰਸ਼' 'ਚ ਮਹੱਤਵਪੂਰਨ ਕਿਰਦਾਰ ਨਿਭਾ ਰਹੇ ਹਨ ।

https://www.instagram.com/p/B24Zji-JSo6/

ਦੱਸ ਦਈਏ ਕਿ ਦੀਪਿਕਾ ਨੇ 25 ਜਨਵਰੀ 1987 ਤੋਂ ਜੁਲਾਈ 1988 ਤੱਕ ਦੂਰਦਰਸ਼ਨ 'ਤੇ ਵਿਖਾਏ ਗਏ ਰਮਾਇਣ ਲੜੀਵਾਰ 'ਚ ਸੀਤਾ ਦਾ ਕਿਰਦਾਰ ਨਿਭਾਇਆ ਸੀ ਜੋ ਕਿ ਉਸ ਸਮੇਂ ਦਾ ਬਹੁਤ ਹੀ ਮਕਬੂਲ ਲੜੀਵਾਰ ਸੀ ।


Popular Posts