Cannes 2022 Red Carpet : ਕਾਨਸ ਫਿਲਮ ਫੈਸਟੀਵਲ ਦੌਰਾਨ ਰੈਡ ਕਾਰਪੈਟ 'ਤੇ ਨਜ਼ਰ ਆਇਆ ਐਸ਼ਵਰਿਆ ਰਾਏ ਦਾ ਗਲੈਮਰਸ ਲੁੱਕ
Cannes 2022 Red Carpet : ਕਾਨਸ ਫਿਲਮ ਫੈਸਟੀਵਲ ਦੌਰਾਨ ਰੈਡ ਕਾਰਪੈਟ 'ਤੇ ਨਜ਼ਰ ਆਇਆ ਐਸ਼ਵਰਿਆ ਰਾਏ ਦਾ ਗਲੈਮਰਸ ਲੁੱਕ
ਬਾਲੀਵੁੱਡ ਦੀਵਾ ਤੇ ਅਦਾਕਾਰਾ ਐਸ਼ਵਰਿਆ ਰਾਏ ਬੱਚਨ (Aishwarya Rai Bachchan) ਨੇ ਇਸ ਵਾਰ 75ਵੇਂ ਕਾਨਸ ਫਿਲਮ ਫੈਸਟੀਵਲ 2022 (Cannes 2022) ਵਿੱਚ ਹਿੱਸਾ ਲਿਆ। ਕਾਨਸ ਤੋਂ ਐਸ਼ਵਰਿਆ ਰਾਏ ਦੇ ਲੁੱਕ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਰੈੱਡ ਕਾਰਪੇਟ 'ਤੇ ਐਸ਼ਵਰਿਆ ਰਾਏ ਬੇਹੱਦ ਗਲੈਮਰਸ ਲੁੱਕ ਦੇ ਵਿੱਚ ਨਜ਼ਰ ਆਈ। ਐਸ਼ਵਰਿਆ ਦੇ ਫੈਨਜ਼ ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ।
image From instagram
ਦੱਸ ਦਈਏ ਕਿ ਕਾਨਸ ਫਿਲਮ ਫੈਸਟੀਵਲ ਵਿੱਚ ਪਹੁੰਚਣ 'ਤੇ ਮੰਗਲਵਾਰ ਨੂੰ ਐਸ਼ਵਰਿਆ ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ। ਫਰਾਂਸ ਦੇ ਨੀਸ ਹਵਾਈ ਅੱਡੇ 'ਤੇ ਪਹੁੰਚਦੇ ਹੀ ਪਾਪਰਾਜ਼ੀਸ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਕਾਨਸ ਫਿਲਮ ਫੈਸਟੀਵਲ ਰੈੱਡ ਕਾਰਪੇਟ (Cannes 2022 Red Carpet) ਦੇ ਦੌਰਾਨ ਐਸ਼ਵਰਿਆ ਬਲੈਕ ਫਲੋਰਲ ਆਊਟਫਿਟ ਵਿੱਚ ਨਜ਼ਰ ਆਈ।
image From instagram
ਐਸ਼ਵਰਿਆ ਦੇ ਲੁੱਕ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਲੈਕ ਆਊਟਫਿਟ ਪਾਇਆ ਸੀ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਇਸ ਡਰੈਸ ਵਿੱਚ ਬੇਹੱਦ ਖੂਬਸੂਰਤ ਫੁੱਲ ਲੱਗੇ ਹੋਏ ਸਨ, ਜੋ ਐਸ਼ਵਰਿਆ ਦੇ ਲੁੱਕਸ ਨੂੰ ਚਾਰ ਚੰਨ ਲਾ ਰਹੇ ਸਨ। ਇਸ ਦੌਰਾਨ ਐਸ਼ਵਰਿਆ ਨੇ ਘੱਟ ਤੋਂ ਘੱਟ ਮੇਅਕਪ ਕੀਤਾ ਸੀ ਤੇ ਉਹ ਰੈੱਡ ਕਾਰਪੇਟ ਦੇ ਦੌਰਾਨ ਆਪਣੀ ਪਿਆਰੀ ਮੁਸਕੁਰਾਹਟ ਦੇ ਨਾਲ ਲੋਕਾਂ ਦਿਲ ਜਿੱਤਦੀ ਹੋਈ ਨਜ਼ਰ ਆਈ। ਇਸ ਦੌਰਾਨ ਐਸ਼ਵਰਿਆ ਨੇ ਰੈੱਡ ਕਾਰਪੇਟ 'ਤੇ ਤਸਵੀਰਾਂ ਖਿਚਵਾਈਆਂ ਅਤੇ ਫੈਨਜ਼ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਦੱਸ ਦਈਏ ਕਿ ਐਸ਼ਵਰਿਆ ਰਾਏ ਬੱਚਨ ਨੇ ਸਾਲ 2002 ਵਿੱਚ ਕਾਨਸ ਵਿੱਚ ਡੈਬਿਊ ਕੀਤਾ ਸੀ, ਉਨ੍ਹਾਂ ਨੇ ਸ਼ਾਹਰੁਖ ਖਾਨ ਨਾਲ ਰੈੱਡ ਕਾਰਪੇਟ 'ਤੇ ਪਹਿਲਾ ਡੈਬਿਊ ਕੀਤਾ ਸੀ। ਹੁਣ ਉਹ ਕਾਨਸ ਵਿੱਚ ਸਭ ਤੋਂ ਮਸ਼ਹੂਰ ਭਾਰਤੀ ਸੈਲੇਬਸ ਬਣ ਗਈ ਹੈ।
image From instagram
ਹੋਰ ਪੜ੍ਹੋ : ਵਕੇਸ਼ਨਸ ਮਨਾ ਪਰਤੇ ਵਿੱਕੀ ਕੌਸ਼ਲ ਕੈਟਰੀਨਾ ਤੋਂ ਬਿਨਾਂ ਏਅਰਪੋਰਟ 'ਤੇ ਹੋਏ ਸਪਾਟ, ਫੈਨਜ਼ ਨੇ ਪੁਛਿਆ ਇਹ ਸਵਾਲ
ਇਸ ਸਾਲ ਐਸ਼ਵਰਿਆ ਰਾਏ ਆਪਣੇ ਪਤੀ ਅਭਿਸ਼ੇਕ ਬੱਚਨ ਅਤੇ ਬੇਟੀ ਆਰਾਧਿਆ ਬੱਚਨ ਨਾਲ ਕਾਨਸ 2022 'ਚ ਸ਼ਿਰਕਤ ਕਰਨ ਪਹੁੰਚੀ ਹੈ। ਐਸ਼ਵਰਿਆ ਨੇ ਇਸ ਈਵੈਂਟ 'ਚ ਆਪਣੇ ਲੁੱਕ ਨੂੰ ਲੈ ਕੇ ਕਈ ਵਾਰ ਸੁਰਖੀਆਂ 'ਚ ਆ ਚੁੱਕੀ ਹੈ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
