ਵਕੇਸ਼ਨਸ ਮਨਾ ਪਰਤੇ ਵਿੱਕੀ ਕੌਸ਼ਲ ਕੈਟਰੀਨਾ ਤੋਂ ਬਿਨਾਂ ਏਅਰਪੋਰਟ 'ਤੇ ਹੋਏ ਸਪਾਟ, ਫੈਨਜ਼ ਨੇ ਪੁਛਿਆ ਇਹ ਸਵਾਲ

written by Pushp Raj | May 19, 2022

ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਬੀਤੇ ਕੁਝ ਦਿਨਾਂ ਤੋਂ ਨਿਊਯਾਰਕ ਵਿੱਚ ਪਤਨੀ ਕੈਟਰੀਨਾ ਕੈਫ ਨਾਲ ਵਕੇਸ਼ਨਸ ਮਨਾਉਣ ਗਏ ਸਨ। ਹੁਣ ਵਿੱਕੀ ਕੌਸ਼ਲ ਆਪਣੀ ਵਕੇਸ਼ਨਸ ਮਨਾ ਕੇ ਵਾਪਿਸ ਪਰਤ ਆਏ ਹਨ। ਵਿੱਕੀ ਕੌਸ਼ਲ ਨੂੰ ਜਦੋਂ ਏਅਰਪੋਰਟ ਉੱਤੇ ਸਪਾਟ ਕੀਤਾ ਗਿਆ।

Image Source: Instagram

ਦੱਸ ਦਈਏ ਵਿੱਕੀ ਕੌਸ਼ਲ ਹਾਲ ਹੀ ਵਿੱਚ ਨਿਊਯਾਰਕ ਗਿਆ ਸੀ। ਜਿੱਥੇ ਉਨ੍ਹਾਂ ਨੇ ਪਤਨੀ ਕੈਟਰੀਨਾ ਕੈਫ ਨਾਲ ਆਪਣਾ ਜਨਮਦਿਨ ਸੈਲੀਬ੍ਰੇਟ ਕੀਤਾ। ਇਸ ਜਨਮਦਿਨ ਦੇ ਜਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਦੋਹਾਂ ਦਾ ਰੋਮਾਂਟਿਕ ਅੰਦਾਜ਼ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਇਆ। ਹੁਣ ਅਦਾਕਾਰ ਆਪਣਾ ਜਨਮਦਿਨ ਮਨਾ ਕੇ ਭਾਰਤ ਪਰਤ ਆਏ ਹਨ।

ਹਾਲ ਹੀ 'ਚ ਵਿੱਕੀ ਨੂੰ ਨਿਊਯਾਰਕ ਤੋਂ ਵਾਪਸ ਆਉਂਦੇ ਸਮੇਂ ਮੁੰਬਈ ਏਅਰਪੋਰਟ 'ਤੇ ਸਪਾਟ ਕੀਤਾਗਿਆ। ਹਾਲਾਂਕਿ ਵਿੱਕੀ ਨਾਲ ਉਨ੍ਹਾਂ ਦੀ ਪਤਨੀ ਕੈਟਰੀਨਾ ਨਜ਼ਰ ਨਹੀਂ ਆਈ। ਏਅਰਪੋਰਟ ਤੋਂ ਨਿਕਲਦੇ ਸਮੇਂ ਵਿੱਕੀ ਨੂੰ ਉਨ੍ਹਾਂ ਦੇ ਫੈਨਜ਼ ਨੇ ਘੇਰ ਲਿਆ। ਇਸ ਦੌਰਾਨ ਵਿੱਕੀ ਕੌਸ਼ਲ ਨੂੰ ਉਨ੍ਹਾਂ ਦੇ ਫੈਨਜ਼ ਨਾਲ ਮਿਲਦੇ ਹੋਏ ਅਤੇ ਸੈਲਫੀ ਲੈਂਦੇ ਹੋਏ ਵੀ ਦੇਖਿਆ ਗਿਆ।

Image Source: Instagram

ਏਅਰਪੋਰਟ 'ਤੇ ਸਪਾਟ ਹੋਏ ਵਿੱਕੀ ਕੌਸ਼ਲ ਬੇਹੱਦ ਹੀ ਡੈਸ਼ਿੰਗ ਲੁੱਕ ਵਿੱਚ ਨਜ਼ਰ ਆਏ। ਵਿੱਕੀ ਏਅਰਪੋਰਟ 'ਤੇ ਖਾਕੀ ਪੈਂਟ ਅਤੇ ਬਲੈਕ ਸਵੀਟ ਸ਼ਰਟ 'ਚ ਨਜ਼ਰ ਆਏ। ਇਸ ਦੇ ਨਾਲ ਹੀ ਬਲੈਕ ਕੈਪ ਅਤੇ ਸਨਗਲਾਸ ਨਾਲ ਉਨ੍ਹਾਂ ਦਾ ਲੁੱਕ ਹੋਰ ਸ਼ਾਨਦਾਰ ਨਜ਼ਰ ਆ ਰਿਹਾ ਸੀ।

ਐਕਟਰ ਦੇ ਏਅਰਪੋਰਟ ਦੀ ਇਸ ਵੀਡੀਓ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। ਵੀਡੀਓ 'ਚ ਵਿੱਕੀ ਫੈਨਜ਼ ਨੂੰ ਮਿਲਦੇ-ਜੁਲਦੇ ਨਜ਼ਰ ਆ ਰਹੇ ਹਨ। ਹਾਲਾਂਕਿ, ਕੈਟਰੀਨਾ ਦੇ ਵਾਪਸ ਨਾਂ ਆਉਣ 'ਤੇ ਫੈਨਜ਼ ਥੋੜੇ ਨਿਰਾਸ਼ ਹਨ ਅਤੇ ਇਸ ਵੀਡੀਓ 'ਤੇ ਕਮੈਂਟ ਕਰਕੇ ਕੈਟਰੀਨਾ ਬਾਰੇ ਪੁੱਛ ਰਹੇ ਹਨ।

Image Source: Instagram

ਹੋਰ ਪੜ੍ਹੋ : Nawazuddin Siddiqui Birthday: ਇੱਕ ਅਜਿਹਾ ਕਲਾਕਾਰ ਜਿਸ ਨੇ ਆਪਣੀ ਅਦਾਕਾਰੀ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ

ਇੱਕ ਫੈਨ ਨੇ ਕਮੈਂਟ ਕਰਦੇ ਹੋਏ ਪੁੱਛਿਆ, 'ਕੈਟਰੀਨਾ ਕਿੱਥੇ ਹੈ?' ਇਸ ਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਪੁੱਛਿਆ ਕਿ ਕੈਟਰੀਨਾ ਦੀ ਭਾਬੀ ਕਿੱਥੇ ਹੈ? ਇਸ ਤੋਂ ਇਲਾਵਾ ਫੈਨਜ਼ ਇਸ ਵੀਡੀਓ 'ਤੇ ਦਿਲ ਦਾ ਇਮੋਜੀ ਬਣਾ ਕੇ ਆਪਣੇ ਪਿਆਰ ਦਾ ਇਜ਼ਹਾਰ ਕਰ ਰਹੇ ਹਨ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਵਿੱਕੀ ਨੂੰ ਆਖਰੀ ਵਾਰ ਐਮਾਜ਼ਾਨ ਪ੍ਰਾਈਮ 'ਤੇ ਰਿਲੀਜ਼ ਹੋਈ ਫਿਲਮ ਊਧਮ ਸਿੰਘ 'ਚ ਦੇਖਿਆ ਗਿਆ ਸੀ। ਇਸ ਤੋਂ ਇਲਾਵਾ ਉਹ ਜਲਦ ਹੀ ਗੋਵਿੰਦਾ ਨਾਮ ਮੇਰਾ ਅਤੇ ਲਕਸ਼ਮਣ ਉਤਰੇਕਰ ਦੀ ਫਿਲਮ 'ਚ ਨਜ਼ਰ ਆਉਣਗੇ।

 

View this post on Instagram

 

A post shared by Viral Bhayani (@viralbhayani)

You may also like