ਗਾਇਕ ਅਖਿਲ ਦਾ ਨਵਾਂ ਗੀਤ ‘Aashiq Mud Na Jaawe’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਗੀਤ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ
ਗਾਇਕ ਅਖਿਲ ਦਾ ਨਵਾਂ ਗੀਤ ‘Aashiq Mud Na Jaawe’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਗੀਤ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ
ਪੰਜਾਬੀ ਮਿਊਜ਼ਿਕ ਜਗਤ ਨਾਮੀ ਗਾਇਕ ਅਖਿਲ AKHIL ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋ ਗਏ ਨੇ। ਕਾਫੀ ਮਹੀਨਿਆਂ ਬਾਅਦ ਉਨ੍ਹਾਂ ਨੇ ਆਪਣਾ ਨਵਾਂ ਟਰੈਕ ਰਿਲੀਜ਼ ਕੀਤਾ ਹੈ। ਜੀ ਹਾਂ ਉਹ ਇਸ ਵਾਰ ਆਸ਼ਿਕ ਮੁੜ ਨਾ ਜਾਵੇ ‘Aashiq Mud Na Jaawe’ ਟਾਈਟਲ ਹੇਠ ਨਵਾਂ ਰੋਮਾਂਟਿਕ ਗੀਤ ਉੱਤੇ ਨੇ। ਉਨ੍ਹਾਂ ਦੇ ਜ਼ਿਆਦਾਤਰ ਗੀਤ ਸੈਡ ਜ਼ੌਨਰ ਅਤੇ ਰੋਮਾਂਟਿਕ ਜ਼ੌਨਰ ਵਾਲੇ ਹੁੰਦੇ ਹਨ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ ਜੱਸ ਇੰਦਰ ਨੇ ਲਿਖੇ ਨੇ ਤੇ ਮਿਊਜ਼ਿਕ BOB ਨੇ ਦਿੱਤਾ ਹੈ। ਗਾਣੇ ਦੀ ਮਿਊਜ਼ਿਕ ਵੀਡੀਓ ‘ਚ ਅਖਿਲ ਅਤੇ Adah Sharma ਅਦਾਕਾਰੀ ਕਰਦੀ ਹੋਈ ਨਜ਼ਰ ਆ ਰਹੀ ਹੈ। ਗਾਣੇ ਦਾ ਵੀਡੀਓ ਗੁਰਵਿੰਦਰ ਬਾਵਾ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਮਿਲ ਰਹੇ ਹੁੰਗਾਰੇ ਕਰਕੇ ਗੀਤ ਟਰੈਂਡਿੰਗ ‘ਚ ਚੱਲ ਰਿਹਾ ਹੈ। ਗੀਤ ਬਹੁਤ ਹੀ ਪਿਆਰਾ ਹੈ ਜਿਸ 'ਚ ਪਿਆਰ ਦੀ ਸ਼ੁਰੂਆਤ ਨੂੰ ਬਹੁਤ ਹੀ ਸ਼ਾਨਦਾਰ ਢੰਗ ਦੇ ਨਾਲ ਬਿਆਨ ਕੀਤਾ ਗਿਆ ਹੈ।

ਜੇ ਗੱਲ ਕਰੀਏ ਅਖਿਲ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਉਹ ਅਜਿਹੇ ਗਾਇਕ ਨੇ ਜਿਨ੍ਹਾਂ ਨੇ ਬਾਲੀਵੁੱਡ ਫ਼ਿਲਮਾਂ ਚ ਵੀ ਆਪਣੀ ਆਵਾਜ਼ ਦਾ ਜਾਦੂ ਬਿਖੇਰਿਆ ਹੈ। ਬਾਲੀਵੁੱਡ ਮੂਵੀ ਲੁਕਾ ਛੁਪੀ ਦੇ ਦੁਨੀਆ ਗਾਣਾ ਅਖਿਲ ਦੀ ਆਵਾਜ਼ 'ਚ ਰਿਲੀਜ਼ ਹੋਇਆ ਸੀ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਖੂਬ ਪਸੰਦ ਕੀਤਾ ਗਿਆ ਸੀ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖਣ ਜਾ ਰਹੇ ਨੇ। ਗਾਇਕ ਅਖਿਲ ਜੋ ਕਿ ਪ੍ਰੀਤੀ ਸਪਰੂ ਦੀ ਫ਼ਿਲਮ ‘ਤੇਰੀ ਮੇਰੀ ਗੱਲ ਬਣ ਗਈ’ ‘ਚ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ। ਇਸ ਫ਼ਿਲਮ ‘ਚ ਉਹ ਰੁਬੀਨਾ ਬਾਜਵਾ ਦੇ ਨਾਲ ਨਜ਼ਰ ਆਉਣਗੇ।
Latest Punjabi Song :-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
