Thursday, 28th of May 2026

Watch Video : ਫ਼ਿਲਮ 'ਸੈਲਫੀ' ਦਾ ਦੂਜਾ ਗੀਤ ਹੋਇਆ ਰਿਲੀਜ਼, ਅਕਸ਼ੈ ਤੇ ਮ੍ਰਿਣਾਲ ਦੀ ਕੈਮਿਸਟਰੀ ਨੇ ਇੰਟਰਨੈਟ 'ਤੇ ਪਾਈ ਧਮਾਲ

Reported by: PTC Punjabi Desk | Edited by: Pushp Raj  |  February 10th 2023 05:44 PM |  Updated: February 10th 2023 05:44 PM

Watch Video : ਫ਼ਿਲਮ 'ਸੈਲਫੀ' ਦਾ ਦੂਜਾ ਗੀਤ ਹੋਇਆ ਰਿਲੀਜ਼, ਅਕਸ਼ੈ ਤੇ ਮ੍ਰਿਣਾਲ ਦੀ ਕੈਮਿਸਟਰੀ ਨੇ ਇੰਟਰਨੈਟ 'ਤੇ ਪਾਈ ਧਮਾਲ

Selfiee Kudiyee Ni Teri Song: ਬਾਲੀਵੁੱਡ ਦੇ ਮਿਸਟਰ ਖਿਲਾੜੀ ਯਾਨੀ ਕਿ ਅਕਸ਼ੈ ਕੁਮਾਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਸੈਲਫੀ' ਨੂੰ ਲੈ ਕੇ ਸੁਰਖੀਆਂ 'ਚ ਹਨ। ਇਸ ਫ਼ਿਲਮ 'ਚ ਉਨ੍ਹਾਂ ਨਾਲ ਅਭਿਨੇਤਾ ਇਮਰਾਨ ਹਾਸ਼ਮੀ ਵੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਹਾਲ ਹੀ ਵਿੱਚ ਇਸ ਫ਼ਿਲਮ ਦਾ ਦੂਜਾ ਗੀਤ 'ਸੈਲਫੀ ਕੁੜੀਏ ਨੀ' (Selfiee Kudiyee Ni) ਰਿਲੀਜ਼ ਹੋ ਗਿਆ ਹੈ ਜਿਸ ਨੂੰ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ।

Image Source : Youtube

ਦੱਸ ਦਈਏ ਕਿ ਫ਼ਿਲਮ 'ਸੈਲਫੀ' 'ਚ ਇਹ ਦੋਵੇਂ ਕਲਾਕਾਰ ਪਹਿਲੀ ਵਾਰ ਸਕ੍ਰੀਨ ਇਕੱਠੇ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਹਾਲ ਹੀ 'ਚ 'ਸੈਲਫੀ' ਦਾ ਟੀਜ਼ਰ ਅਤੇ ਇਸ ਦਾ ਪਹਿਲਾ ਗੀਤ ਰਿਲੀਜ਼ ਹੋਇਆ ਹੈ। ਇਸ ਦੇ ਨਾਲ ਹੀ ਹੁਣ ਇਸ ਦਾ ਦੂਜਾ ਗੀਤ 'ਸੈਲਫੀ ਕੁੜੀਏ ਨੀ' ਰਿਲੀਜ਼ ਹੋ ਗਿਆ ਹੈ। ਇਸ ਗੀਤ ਨੇ ਰਿਲੀਜ਼ ਹੁੰਦੇ ਹੀ ਇੰਟਰਨੈਟ 'ਤੇ ਧਮਾਲਾਂ ਪਾ ਦਿੱਤੀਆਂ ਹਨ।

ਇਸ ਗੀਤ ਬਾਰੇ ਗੱਲ ਕੀਤੀ ਜਾਵੇ ਤਾਂ ਇਹ ਗੀਤ ਰਿਲੀਜ਼ ਹੁੰਦੇ ਹੀ ਯੂਟਿਊਬ 'ਤੇ ਵਾਇਰਲ ਹੋ ਗਿਆ ਹੈ।ਗੀਤ 'ਚ ਮ੍ਰਿਣਾਲ ਠਾਕੁਰ ਅਤੇ ਅਕਸ਼ੈ ਕੁਮਾਰ ਦੀ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਅਕਸ਼ੈ ਕੁਮਾਰ ਦਾ ਡਾਂਸ ਵੀ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਿਹਾ ਹੈ। ਇਸ ਗੀਤ ਨੂੰ ਦਿ ਪ੍ਰੋਫੇਸੀ ( The PropheC) ਅਤੇ ਜ਼ਾਹਰਾ ਐੱਸ ਖ਼ਾਨ (Zahrah S Khan) , ਤਨਿਸ਼ਕ ਬੀ (Tanishk B )ਨੇ ਮਿਲ ਕੇ ਗਾਇਆ ਹੈ। ਇਹ ਗੀਤ ਪੰਜਾਬੀ ਗੀਤ ਦੀ ਵਾਈਬ ਦੇ ਰਿਹਾ ਹੈ ਤੇ ਇੱਕ ਪੰਜਾਬੀ ਗੀਤ ਦੀ ਧੁਨ ਉੱਤੇ ਅਧਾਰਿਤ ਹੈ।

Image Source : Youtube

ਜਿੱਥੇ ਵੱਡੀ ਗਿਣਤੀ ਵਿੱਚ ਅਕਸ਼ੈ ਕੁਮਾਰ ਦੇ ਫੈਨਜ਼ ਨੂੰ ਇਹ ਗੀਤ ਬਹੁਤ ਪਸੰਦ ਆ ਰਿਹਾ ਹੈ। ਉੱਥੇ ਹੀ ਕੁਝ ਲੋਕਾਂ ਨੂੰ ਇਹ ਗੀਤ ਪੰਜਾਬੀ ਵਿੱਚ ਹੋਣ ਦੇ ਬਾਵਜੂਦ ਪਸੰਦ ਨਹੀਂ ਆ ਰਿਹਾ ਹੈ। ਜਿਸ ਦਾ ਮੁੱਖ ਕਾਰਨ ਇਹ ਹੈ ਕਿ ਇਹ ਇੱਕ ਪੰਜਾਬੀ ਰੀਮੇਕ ਗੀਤ ਹੈ ਤੇ ਇਹ ਓਰਿਜਨਲ ਨਹੀਂ ਹੈ। ਦੂਜਾ ਲੋਕ ਅਕਸ਼ੈ ਤੇ ਇਸ ਫ਼ਿਲਮ ਵਿੱਚ ਉਨ੍ਹਾਂ ਦੀ ਹੀਰੋਇਨ ਦੇ ਉਮਰ ਦੇ ਫਾਸਲੇ ਨੂੰ ਲੈ ਕੇ ਉਨ੍ਹਾਂ ਨੂੰ ਟ੍ਰੋਲ ਕਰ ਰਹੇ ਹਨ।

    Image Source : Youtube

ਹੋਰ ਪੜ੍ਹੋ: Kiara-Sidharth: ਜੈਮਾਲ ਤੋਂ ਲੈ ਕੇ ਗਲੇ ਮਿਲਣ ਤੱਕ ਫ਼ਿਲਮੀ ਅੰਦਾਜ਼ 'ਚ ਹੋਇਆ ਸਿਥਾਰਥ ਤੇ ਕਿਆਰਾ ਦਾ ਵਿਆਹ, ਵੇਖੋ ਵਾਇਰਲ ਵੀਡੀਓ

ਫ਼ਿਲਮ 'ਸੈਲਫੀ ' ਦਾ ਇਹ ਗੀਤ ਟ੍ਰੋਲਿੰਗ ਦੇ ਬਾਵਜੂਦ ਯੂਟਿਊਬ ਉੱਤੇ ਟ੍ਰੈਂਡ ਕਰ ਰਿਹਾ ਹੈ। ਰਿਲੀਜ਼ ਹੋਣ ਦੇ ਮਹਿਜ਼ ਕੁਝ ਹੀ ਘੰਟਿਆਂ ਵਿੱਚ ਇਸ ਗੀਤ ਨੂੰ ਯੂਟਿਊਬ 'ਤੇ 4 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਫ਼ਿਲਮ 'ਸੈਲਫੀ' 'ਚ ਅਕਸ਼ੈ ਕੁਮਾਰ ਤੋਂ ਇਲਾਵਾ ਇਮਰਾਨ ਹਾਸ਼ਮੀ, ਨੁਸਰਤ ਭਰੂਚਾ ਅਤੇ ਡਾਇਨਾ ਪੇਂਟੀ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ।


Popular Posts