ALONE’s BTS Video: ਕਪਿਲ ਸ਼ਰਮਾ ਤੇ ਗੁਰੂ ਰੰਧਾਵਾ ਦਾ ਠੰਢ ਨਾਲ ਹੋਇਆ ਬੁਰਾ ਹਾਲ, ਹੀਰੋਇਨ ਥਰ-ਥਰ ਕੰਬਦੀ ਆਈ ਨਜ਼ਰ
ALONE’s BTS Video: ਕਪਿਲ ਸ਼ਰਮਾ ਤੇ ਗੁਰੂ ਰੰਧਾਵਾ ਦਾ ਠੰਢ ਨਾਲ ਹੋਇਆ ਬੁਰਾ ਹਾਲ, ਹੀਰੋਇਨ ਥਰ-ਥਰ ਕੰਬਦੀ ਆਈ ਨਜ਼ਰ
Kapil Sharma Shares ALONE’s BTS Video: ਅਦਾਕਾਰ ਅਤੇ ਕਾਮੇਡੀਅਨ ਕਪਿਲ ਸ਼ਰਮਾ ਹੁਣ ਨਵੀਂ ਪਾਰੀ ਸ਼ੁਰੂ ਕਰਨ ਜਾ ਰਹੇ ਹਨ। ਆਪਣੀ ਦਮਦਾਰ ਅਦਾਕਾਰੀ ਅਤੇ ਬੇਮਿਸਾਲ ਕਾਮੇਡੀ ਤੋਂ ਬਾਅਦ ਹੁਣ ਉਹ ਆਪਣੀ ਗਾਇਕੀ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ। ਭੂਸ਼ਣ ਕੁਮਾਰ ਆਪਣੇ ਸਿੰਗਿੰਗ ਡੈਬਿਊ ਲਈ ਕਪਿਲ ਸ਼ਰਮਾ ਨੂੰ ਲਾਂਚ ਕਰਨ ਵਾਲੇ ਹਨ।
ਮਸ਼ਹੂਰ ਰੈਪਰ ਗੁਰੂ ਰੰਧਾਵਾ ਅਤੇ ਯੋਗਿਤਾ ਬਿਹਾਨੀ ਵੀ ਕਪਿਲ ਸ਼ਰਮਾ ਦੇ ਨਾਲ 'ਅਲੋਨ' ਗੀਤ ਵਿੱਚ ਨਜ਼ਰ ਆਉਣਗੇ। ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਅਲੋਨ ਗੀਤ ਦਾ ਬਿਹਾਈਂਡ ਦਾ ਸੀਨ ਵਾਲਾ ਵੀਡੀਓ ਸਾਂਝਾ ਕੀਤਾ ਹੈ। ਜਿਸ ਵਿੱਚ ਉਨ੍ਹਾਂ ਨੇ ਮਨਾਲੀ ਵਿੱਚ ਸ਼ੂਟਿੰਗ ਕਰਨ ਦਾ ਅਨੁਭਵ ਸਾਂਝਾ ਕੀਤਾ ਹੈ।

ਹੋਰ ਪੜ੍ਹੋ : TU HOVEIN MAIN HOVAN: ਫ਼ਿਲਮ ਦੇ ਪਹਿਲੇ ਗੀਤ ‘ਤੇਰੇ ਬਿਨ’ ਚ ਦੇਖਣ ਨੂੰ ਮਿਲ ਰਹੀ ਹੈ ਜਿੰਮੀ ਤੇ ਕੁਲਰਾਜ ਦੀ ਰੋਮਾਂਟਿਕ ਕਮਿਸਟਰੀ
ਕਪਿਲ ਸ਼ਰਮਾ-ਗੁਰੂ ਰੰਧਾਵਾ ਦੇ ਗੀਤ ALONE’s BTS Video
ਕਾਮੇਡੀ ਕਿੰਗ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਅਲੋਨ ਗੀਤ ਦਾ ਬੀ.ਟੀ.ਐੱਸ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿੱਚ ਕਪਿਲ ਦੇ ਨਾਲ ਗੁਰੂ ਰੰਧਾਵਾ ਤੇ ਮਾਡਲ ਯੋਗਿਤਾ ਬਿਹਾਨੀ ਦਿਖਾਈ ਦੇ ਰਹੀ ਹੈ। ਕਪਿਲ ਕਹਿੰਦੇ ਨੇ ਜੇ ਇੱਥੇ ਆ ਕੇ ਪਤਾ ਚੱਲਿਆ ਕਿ ਗਲਤੀ ਹੋ ਗਈ...ਬਹੁਤ ਠੰਢ ਏ..। ਇਹ ਸੁਣ ਕੇ ਗੁਰੂ ਰੰਧਾਵਾ ਵੀ ਹੱਸ ਪੈਂਦੇ ਨੇ। ਗਾਣੇ ਦੀ ਮਾਡਲ ਯੋਗਿਤਾ ਵੀ ਕਹਿੰਦੀ ਹੈ ਕਿ ਬਹੁਤ ਠੰਢ ਹੋ। ਵੀਡੀਓ ਵਿੱਚ ਦੇਖ ਸਕਦੇ ਹੋ ਬਰਫ ਦੇ ਵਿੱਚ ਅਲੋਨ ਗੀਤ ਦੀ ਪੂਰੀ ਟੀਮ ਬਹੁਤ ਮਿਹਨਤ ਦੇ ਨਾਲ ਕੰਮ ਕਰ ਰਹੀ ਹੈ।

ਕਪਿਲ ਸ਼ਰਮਾ ਨੇ ਕੈਪਸ਼ਨ ਵਿੱਚ ਲਿਖਿਆ ਹੈ- ‘ਯੇ ਇਸ਼ਕ ਨਹੀਂ ਆਸਾਨ, ਬਸ ਇਤਨਾ ਸਮਝ ਲਿਜੀਏ,ਏਕ ਬਰਫ ਕਾ ਦਰਿਆ ਹੈ ਔਰ ਕੁਲਫ਼ੀ ਹੋ ਕੇ ਘਰ ਜਾਨਾ ਹੈ...ਕੋਈ ਅਨੁਮਾਨ ਲਗਾ ਸਕਦਾ ਹੈ ਕਿ ਕਿੰਨਾ temperature ..we shot our song #alone in #manali ??? ? #aloneon9thfeb #gratutde ??’।

ਕਲਾਕਾਰ ਤੇ ਯੂਜ਼ਰਸ ਨੇ ਦਿੱਤੀ ਮਜ਼ੇਦਾਰ ਪ੍ਰਤੀਕਿਰਿਆ
ਅਦਾਕਾਰਾ ਯੋਗੀਤਾ ਨੇ ਕਮੈਂਟ ਬਾਕਸ ਵਿੱਚ ਹਾਹਾਹਾ ਲਿਖਦੇ ਹੋਏ ਹਾਸੇ ਵਾਲਾ ਇਮੋਜ਼ੀ ਸਾਂਝਾ ਕੀਤਾ ਹੈ। ਇੱਕ ਯੂਜ਼ਰ ਨੇ ਲਿਖਿਆ ਹੈ- ਅਗਰ ਇਤਨੀ ਠੰਢ ਥੀ ਤੋਂ ਜਾਨਾ ਜ਼ਰੂਰੀ ਥਾ...ਸ਼ੂਟ ਪੰਜਾਬ ਮੇ ਕਰ ਲੇਤੇ’। ਕਲਾਕਾਰ ਤੇ ਪ੍ਰਸ਼ੰਸਕ ਵੀ ਹਾਸੇ ਵਾਲੇ ਇਮੋਜ਼ੀ ਪੋਸਟ ਕਰ ਰਹੇ ਹਨ।

ਇਸ ਦਿਨ ਰਿਲੀਜ਼ ਹੋਵੇਗਾ ਗੀਤ
ਟੀ-ਸੀਰੀਜ਼ ਦੁਆਰਾ ਪੇਸ਼ ਕੀਤਾ ਗਿਆ, ਇਹ ਗੁਰੂ ਰੰਧਾਵਾ ਦੁਆਰਾ ਰਚਿਆ ਅਤੇ ਲਿਖਿਆ ਇੱਕ ਰੋਮਾਂਟਿਕ-ਸੈਡ ਸੌਂਗ ਹੋਵੇਗਾ। ਜਿਸ ਨੂੰ ਮਿਊਜ਼ਿਕ ਵੀਡੀਓ ਡਾਇਰੈਕਟਰ ਗਿਫਟੀ ਨੇ ਡਾਇਰੈਕਟ ਕੀਤਾ ਹੈ। ਗੀਤ ਦੀ ਸ਼ੂਟਿੰਗ ਮਨਾਲੀ ਦੀ ਖੂਬਸੂਰਤ ਲੋਕੇਸ਼ਨ 'ਤੇ ਕੀਤੀ ਗਈ ਹੈ। ਇਹ ਗੀਤ 9 ਫਰਵਰੀ 2023 ਨੂੰ ਰਿਲੀਜ਼ ਹੋਵੇਗਾ। ਦੱਸ ਦੇਈਏ ਕਿ ਅਦਾਕਾਰ ਕਪਿਲ ਸ਼ਰਮਾ ਨੇ ਆਪਣੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਨਾਲ ਹਰ ਘਰ 'ਚ ਖਾਸ ਪਹਿਚਾਣ ਬਣਾਈ ਹੈ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
